ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ‘ਚ ਹੋਇਆ ਸੀ ਪ੍ਰੋਗਰਾਮ ਦਿਲਜੀਤ ਦੁਸਾਂਝ ਦੇ ਸ਼ੋਅ ਨੂੰ ਲੈ ਕੇ ਮਾਮਲਾ ਦਰਜ|

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਇੱਕ ਪ੍ਰੋਗਰਾਮ ਵਿਵਾਦਾਂ ਵਿੱਚ ਘਿਰ ਗਿਆ ਹੈ। ਫਗਵਾੜਾ ਵਿੱਚ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਪ੍ਰੋਗਰਾਮ ਨੂੰ ਲੈ ਕੇ ਪੁਲਿਸ ਨੇ ਉਨ੍ਹਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਮਾਮਲਾ ਦੋ ਦਿਨ ਪਹਿਲਾਂ ਕਰਵਾਏ ਗਏ ਪ੍ਰੋਗਰਾਮ ਨੂੰ ਲੈ ਕੇ ਦਰਜ ਕੀਤਾ ਗਿਆ ਹੈ।

ਦਰਅਸਲ 17 ਅਪ੍ਰੈਲ ਨੂੰ ਸਾਰੇਗਾਮਾ ਕੰਪਨੀ ਵਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਗਾਇਕ ਦਿਲਜੀਤ ਦਾ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ। ਇਹ ਪ੍ਰੋਗਰਾਮ ਕੰਪਨੀ ਕੰਪਨੀ ਵਲੋਂ ਪ੍ਰੋਗਰਾਮ ਦੇ ਤੈਅ ਸਮੇਂ ਦੀ ਲਈ ਗਈ ਮਨਜ਼ੂਰੀ ਨਾਲੋਂ ਅੱਧਾ ਘੰਟਾ ਵੱਧ ਚੱਲਿਆ।

ਇਸ ਦੌਰਾਨ ਦਿਲਜੀਤ ਦੁਸਾਂਝ ਨੇ ਹੈਲੀਕਾਪਟਰ ਰਾਹੀਂ ਉਥੇ ਪਹੁੰਚਣਾ ਸੀ ਤੇ ਪਾਇਲਟ ਨੇ ਮਨਜ਼ੂਰੀ ਅਧੀਨ ਬਣੇ ਹੋਏ ਹੈਲੀਪੈਡ ਦੀ ਥਾਂ ‘ਤੇ ਕਿਸੇ ਹੋਰ ਥਾਂ ਚੌਪਰ ਉਤਾਰਿਆ, ਜਦਕਿ ਐੱਸ.ਡੀ.ਐੱਮ. ਫਗਵਾੜਾ ਵਲੋਂ ਦੂਜੀ ਥਾਂ ਦੀ ਮਨਜ਼ੂਰੀ ਲਈ ਗਈ ਸੀ।

Leave a Reply

Your email address will not be published.