ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਤੇ ਲੱਗੀਆਂ ਇਲੂਮਿਨਾਟੀ ਨਾਲ ਜੁੜੇ ਦੋਸ਼ਾਂ ਬਾਰੇ ਚੁੱਪੀ ਤੋੜੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਨਿਊਜ਼ੀਲੈਂਡ ਦੇ ਇੱਕ ਸ਼ੋਅ ਦੌਰਾਨ ਉਹਨਾਂ ਨੇ ਸਟੇਜ ‘ਤੇ ਇੱਕ ਹੱਥ ਦਾ ਇਸ਼ਾਰਾ ਕੀਤਾ ਸੀ, ਜਿਸਨੂੰ ਉਹ ‘ਚੱਕਰ’ ਕਹਿੰਦੇ ਹਨ। ਸੋਸ਼ਲ ਮੀਡੀਆ ‘ਤੇ ਇਸਨੂੰ ਦੇਖ ਕੇ ਲੋਕਾਂ ਨੇ ਅਟਕਲਾਂ ਲਗਾ ਦਿੱਤੀਆਂ ਕਿ ਉਹ ਇਲੂਮਿਨਾਟੀ ਨਾਲ ਜੁੜ ਗਏ ਹਨ।
ਦਿਲਜੀਤ ਦਾ ਕਹਿਣਾ ਹੈ ਕਿ ਉਸ ਸਮੇਂ ਉਹਨਾਂ ਨੂੰ ਇਲੂਮਿਨਾਟੀ ਬਾਰੇ ਕੁਝ ਵੀ ਪਤਾ ਨਹੀਂ ਸੀ। ਜਦੋਂ ਇਹ ਗੱਲ ਮਜ਼ਾਕ-ਮਜ਼ਾਕ ਵਿੱਚ ਚਲਣ ਲੱਗੀ, ਤਾਂ ਉਹਨਾਂ ਨੇ ਆਪਣੇ ਵਿਸ਼ਵ ਦੌਰੇ ਦਾ ਨਾਮ ਹੀ ‘ਦਿਲ-ਲੁਮਿਨਾਟੀ’ ਰੱਖ ਦਿੱਤਾ। ਇਹ ਨਾਮ ਉਨ੍ਹਾਂ ਨੂੰ ਇੰਨਾ ਪਸੰਦ ਆਇਆ ਕਿ ਉਹਨਾਂ ਨੇ ਇਸਨੂੰ ਫਾਈਨਲ ਕਰ ਦਿੱਤਾ।
ਇਹ ਗੱਲ ਦਿਲਜੀਤ ਨੇ ਹਾਲ ਹੀ ਵਿੱਚ ਲਾਸ ਏਂਜਲਸ ‘ਚ ਐਪਲ ਮਿਊਜ਼ਿਕ ਸਟੂਡੀਓ ਦੇ ਇੱਕ ਇੰਟਰਵਿਊ ਦੌਰਾਨ ਦੱਸੀ।
ਇਸ ਤੋਂ ਇਲਾਵਾ, ਇਸ ਸਾਲ ਦੇ ਸ਼ੁਰੂ ਵਿੱਚ ਬਿਲਬੋਰਡ ਸੰਮੇਲਨ ਵਿੱਚ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਐਲਾਨ ਕੀਤਾ ਸੀ ਕਿ 2026 ਤੋਂ ਉਹ ਇੱਕ ਨਵਾਂ ਕੋਰਸ ਸ਼ੁਰੂ ਕਰਨਗੇ, ਜਿਸ ਵਿੱਚ ਦਿਲਜੀਤ ਦੋਸਾਂਝ ਦੇ ਕਰੀਅਰ, ਪੰਜਾਬੀ ਸੰਗੀਤ ਅਤੇ ਗਲੋਬਲ ਮਨੋਰੰਜਨ ਵਿੱਚ ਦੱਖਣੀ ਏਸ਼ੀਆਈ ਪ੍ਰਤੀਨਿਧਤਾ ਬਾਰੇ ਪੜ੍ਹਾਇਆ ਜਾਵੇਗਾ।
ਇਲੂਮਿਨਾਟੀ ਕੀ ਹੈ?
ਇਲੂਮਿਨਾਟੀ ਦਾ ਨਾਮ ਅਕਸਰ ਗੁਪਤ ਅਤੇ ਰਹੱਸਮਈ ਸੰਗਠਨਾਂ ਨਾਲ ਜੋੜਿਆ ਜਾਂਦਾ ਹੈ। ਇਤਿਹਾਸਕ ਤੌਰ ‘ਤੇ ਇਹ 18ਵੀਂ ਸਦੀ ਦੇ ਅਖੀਰ ਵਿੱਚ ਜਰਮਨੀ ਦੇ ਇੱਕ ਗੁਪਤ ਸਮਾਜ ਨਾਲ ਸੰਬੰਧਤ ਹੈ, ਜਿਸਦਾ ਮਕਸਦ ਗਿਆਨ, ਤਰਕ ਅਤੇ ਆਜ਼ਾਦ ਸੋਚ ਨੂੰ ਵਧਾਉਣਾ ਸੀ।