Site icon Punjab Mirror

ਹੌਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ ਭਾਰਤ ‘ਚ ਲਾਂਚ ਹੋਈ ਨਵੀਂ Honda Gold Wing Tour ਬਾਈਕ, ਕੀਮਤ 39.20 ਲੱਖ ਰੁਪਏ ਤੋਂ ਸ਼ੁਰੂ

ਹੌਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ ਨੇ ਭਾਰਤ ਵਿੱਚ ਆਪਣਾ ਫਲੈਗਸ਼ਿਪ ਮੋਟਰਸਾਈਕਲ ਗੋਲਡ ਵਿੰਗ ਟੂਰ ਲਾਂਚ ਕੀਤਾ ਹੈ। ਇਹ ਸਿੰਗਲ ਗਨਮੇਟਲ ਬਲੈਕ ਮੈਟਲਿਕ ਕਲਰ ‘ਚ ਉਪਲਬਧ ਹੈ ਅਤੇ ਗੁਰੂਗ੍ਰਾਮ ‘ਚ ਇਸ ਦੀ ਐਕਸ-ਸ਼ੋਰੂਮ ਕੀਮਤ 39,20,000 ਰੁਪਏ ਹੈ। ਕੰਪਨੀ ਨੇ ਇਸ ਲਈ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।

ਨਵੀਂ ਹੌਂਡਾ ਗੋਲਡ ਵਿੰਗ ਟੂਰ ਜਪਾਨ ਤੋਂ CBU ਰੂਟ ਰਾਹੀਂ ਭਾਰਤ ਆਵੇਗੀ ਅਤੇ ਪ੍ਰੀਮੀਅਮ ਬਿਗਵਿੰਗ ਟਾਪ ਲਾਈਨ ਡੀਲਰਸ਼ਿਪਾਂ ਰਾਹੀਂ ਵਿਸ਼ੇਸ਼ ਤੌਰ ‘ਤੇ ਵੇਚੀ ਜਾਵੇਗੀ। ਗਾਹਕ ਇਸ ਲਗਜ਼ਰੀ ਟੂਰਿੰਗ ਬਾਈਕ ਨੂੰ ਗੁਰੂਗ੍ਰਾਮ , ਮੁੰਬਈ , ਬੈਂਗਲੁਰੂ , ਇੰਦੌਰ , ਕੋਚੀ, ਹੈਦਰਾਬਾਦ, ਚੇਨਈ ਅਤੇ ਕੋਲਕਾਤਾ (ਪੱਛਮੀ ਬੰਗਾਲ) ਵਿੱਚ ਬੁੱਕ ਕਰ ਸਕਦੇ ਹਨ। ਨਵੀਂ ਗੋਲਡ ਵਿੰਗ ਟੂਰ ਬਾਈਕ ਵਿੱਚ ਫੁੱਲ LED ਲਾਈਟਿੰਗ ਸਿਸਟਮ ਅਤੇ 7-ਇੰਚ ਦੀ ਫੁੱਲ-ਕਲਰ TFT ਡਿਸਪਲੇਅ ਵਰਗੀਆਂ ਵਿਸ਼ੇਸ਼ਤਾਵਾਂ ਹਨ, ਜੋ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਨੂੰ ਸਪੋਰਟ ਕਰਦੀ ਹੈ ਅਤੇ ਸਵਾਰੀ, ਨੈਵੀਗੇਸ਼ਨ ਅਤੇ ਆਡੀਓ ਜਾਣਕਾਰੀ ਪ੍ਰਦਾਨ ਕਰਦੀ ਹੈ। ਸ਼ਾਨਦਾਰ ਹਵਾ ਸੁਰੱਖਿਆ ਲਈ ਇੱਕ ਵਿਸਤ੍ਰਿਤ ਇਲੈਕਟ੍ਰਿਕ ਸਕਰੀਨ, ਦੋ USB ਟਾਈਪ-ਸੀ ਸਾਕਟਾਂ ਦੇ ਨਾਲ ਬਲੂਟੁੱਥ ਕੁਨੈਕਟੀਵਿਟੀ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ, ਏਅਰਬੈਗ ਅਤੇ ਹੋਰ ਕਈ ਵਿਸ਼ੇਸ਼ਤਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਨਵਾਂ ਗੋਲਡ ਵਿੰਗ ਟੂਰ 1833cc, ਲਿਕਵਿਡ-ਕੂਲਡ, 4 ਸਟ੍ਰੋਕ, 24 ਵਾਲਵ, ਫਲੈਟ 6-ਸਿਲੰਡਰ ਇੰਜਣ ਦੀ ਵਰਤੋਂ ਕਰਦਾ ਹੈ ਜੋ 124.7bhp ਪਾਵਰ ਅਤੇ 170Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 7-ਸਪੀਡ ਡਿਊਲ-ਕਲਚ ਟ੍ਰਾਂਸਮਿਸ਼ਨ (DCT) ਨਾਲ ਮੇਲ ਖਾਂਦਾ ਹੈ।

Exit mobile version