ਮੁੰਬਈ: ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਹਿਨਾ ਖਾਨ, ਜੋ ਕਿ ‘ਅਕਸ਼ਰਾ’ ਦੀ ਭੂਮਿਕਾ ਲਈ ਘਰੇਲੂ ਨਾਂ ਬਣ ਚੁੱਕੀ ਹੈ, ਨੇ ਹਾਲ ਹੀ ਵਿੱਚ ਆਪਣੇ ਲੰਬੇ ਸਮੇਂ ਦੇ ਪ੍ਰੇਮੀ ਰੌਕੀ ਜਾਇਸਵਾਲ ਨਾਲ ਅਚਾਨਕ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਦੋਵਾਂ 13 ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਸਨ।ਹੁਣ ਇਹ ਜੋੜਾ ਟੀਵੀ ਦੇ ਨਵੇਂ ਰਿਆਲਿਟੀ ਸ਼ੋਅ ‘ਪਤੀ, ਪਤਨੀ ਔਰ ਪੰਗਾ’ ਵਿੱਚ ਇੱਕਠੇ ਨਜ਼ਰ ਆ ਰਿਹਾ ਹੈ, ਜਿਸ ਕਰਕੇ ਸੋਸ਼ਲ ਮੀਡੀਆ ‘ਤੇ ਇਹ ਗੱਲ ਗੂੰਜ ਰਹੀ ਸੀ ਕਿ ਕੀ ਉਨ੍ਹਾਂ ਨੇ ਇਹ ਵਿਆਹ ਸਿਰਫ਼ ਸ਼ੋਅ ਦੀ ਪ੍ਰਮੋਸ਼ਨ ਲਈ ਕੀਤਾ?
ਇਕ ਹਾਲੀਆ ਇੰਟਰਵਿਊ ਵਿੱਚ ਹਿਨਾ ਨੇ ਸਾਰੇ ਸ਼ੱਕਾਂ ‘ਤੇ ਪਾਰਾ ਪਾ ਦਿੱਤਾ। ਉਸਨੇ ਕਿਹਾ, “ਵਿਆਹ ਮੇਰੇ ਲਈ ਇਕ ਨਿੱਜੀ ਫੈਸਲਾ ਸੀ, ਨਾ ਕਿ ਕਿਸੇ ਸ਼ੋਅ ਦੀ ਸਕ੍ਰਿਪਟ ਦਾ ਹਿੱਸਾ।”ਉਸਨੇ ਦੱਸਿਆ ਕਿ ਪਿਛਲੇ ਸਾਲ ਉਸਦੀ ਸਿਹਤ ਠੀਕ ਨਾ ਹੋਣ ਕਰਕੇ ਵਿਆਹ ਮੁਲਤਵੀ ਹੋ ਗਿਆ ਸੀ। ਜਦੋਂ ਇਹ ਰਿਆਲਿਟੀ ਸ਼ੋਅ ਆਫਰ ਹੋਇਆ ਤਾਂ ਉਸਨੇ ਮੈਕਰਜ਼ ਨੂੰ ਸਾਫ਼ ਕਹਿ ਦਿੱਤਾ ਸੀ ਕਿ ਅਜੇ ਤੱਕ ਵਿਆਹ ਨਹੀਂ ਹੋਇਆ। ਮੌਕਾ ਅਤੇ ਸਮਾਂ ਇਕੱਠੇ ਆ ਗਿਆ, ਇਸ ਕਰਕੇ ਉਹਨਾਂ ਨੇ ਫੈਸਲਾ ਲਿਆ ਕਿ ਹੁਣ ਵਿਆਹ ਕਰ ਲੈਣਾ ਚਾਹੀਦਾ ਹੈ।ਉਸਨੇ ਹੱਸਦੇ ਹੋਏ ਕਿਹਾ, ਮੈਕਰਜ਼ ਤਾਂ ਸਾਡੀ ਖੁਸ਼ੀ ‘ਚ ਸਭ ਤੋਂ ਵੱਧ ਖੁਸ਼ ਹੋਏ, ਕਿਉਂਕਿ ਉਨ੍ਹਾਂ ਦਾ ਕੰਮ ਵੀ ਹੋ ਗਿਆ।