ਪਹਿਲਗਾਮ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਲੈਫਟੀਨੈਂਟ ਵਿਨੇ ਨਰਵਾਲ ਦੀ ਪਤਨੀ ਹਿਮਾਂਸ਼ੀ ਨਰਵਾਲ ਬਾਰੇ ਖ਼ਬਰਾਂ ਆ ਰਹੀਆਂ ਸਨ ਕਿ ਉਹ ਬਿਗ ਬੌਸ 19 ਵਿੱਚ ਸ਼ਾਮਲ ਹੋ ਰਹੀ ਹੈ। ਪਰ ਹਿਮਾਂਸ਼ੀ ਦੇ ਪਿਤਾ ਸੁਨੀਲ ਨੇ ਇਹਨਾਂ ਖ਼ਬਰਾਂ ਨੂੰ ਗਲਤ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਸ਼ੋਅ ਵੱਲੋਂ ਕੋਈ ਆਫ਼ਰ ਨਹੀਂ ਆਇਆ। ਜੇਕਰ ਆਫ਼ਰ ਆਇਆ ਵੀ ਤਾਂ ਹਿਮਾਂਸ਼ੀ ਦੀ ਇਸ ਵਿੱਚ ਕੋਈ ਦਿਲਚਸਪੀ ਨਹੀਂ ਹੋਵੇਗੀ।
ਯਾਦ ਰਹੇ ਕਿ ਵਿਨੇ ਅਤੇ ਹਿਮਾਂਸ਼ੀ ਦਾ 16 ਅਪ੍ਰੈਲ ਨੂੰ ਵਿਆਹ ਹੋਇਆ ਸੀ ਅਤੇ 19 ਅਪ੍ਰੈਲ ਨੂੰ ਰਿਸੈਪਸ਼ਨ ਰੱਖਿਆ ਗਿਆ ਸੀ। 22 ਅਪ੍ਰੈਲ ਨੂੰ ਦੋਵੇਂ ਹਨੀਮੂਨ ਲਈ ਪਹਿਲਗਾਮ ਗਏ ਸਨ, ਜਿੱਥੇ 26 ਬੇਗੁਨਾਹ ਲੋਕਾਂ ਨੂੰ ਅੱਤਵਾਦੀਆਂ ਨੇ ਧਰਮ ਪੁੱਛ ਕੇ ਗੋਲੀਆਂ ਮਾਰ ਦਿੱਤੀਆਂ। ਇਸ ਹਮਲੇ ਵਿੱਚ ਲੈਫਟੀਨੈਂਟ ਵਿਨੇ ਨਰਵਾਲ ਵੀ ਸ਼ਹੀਦ ਹੋ ਗਏ ਸਨ।
ਘਟਨਾ ਤੋਂ ਬਾਅਦ, ਪਤੀ ਦੇ ਕੋਲ ਬੈਠੀ ਰੋ ਰਹੀ ਹਿਮਾਂਸ਼ੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ, ਜਿਨ੍ਹਾਂ ਨੇ ਸਾਰੇ ਦੇਸ਼ ਨੂੰ ਭਾਵੁਕ ਕਰ ਦਿੱਤਾ ਸੀ। ਇਸ ਵੇਲੇ ਹਿਮਾਂਸ਼ੀ ਗੁਰੁਗ੍ਰਾਮ ਵਿੱਚ ਰਹਿ ਰਹੀ ਹੈ।