ਹੁਸ਼ਿਆਰਪੁਰ: ਪੰਜਾਬ ਲਈ ਚਿੰਤਾਜਨਕ ਖ਼ਬਰ ਆਈ ਹੈ। ਹੁਸ਼ਿਆਰਪੁਰ-ਦਸੂਹਾ ‘ਚ ਤਲਵਾੜਾ ਨੇੜੇ ਬਣੇ ਪੌਂਗ ਡੈਮ ਵਿੱਚ ਪਾਣੀ ਦੀ ਮਾਤਰਾ ਵਧ ਰਹੀ ਹੈ। ਹੁਣ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 19 ਫੁੱਟ ਘੱਟ ਰਹਿ ਗਿਆ ਹੈ।
ਤਾਜ਼ਾ ਅੰਕੜਿਆਂ ਮੁਤਾਬਕ, ਪਿਛਲੇ ਕੁਝ ਘੰਟਿਆਂ ਦੌਰਾਨ ਪਾਣੀ 11 ਫੁੱਟ ਵਧ ਗਿਆ ਹੈ, ਜਿਸ ਕਾਰਨ ਝੀਲ ਦਾ ਪੱਧਰ 1361.7 ਫੁੱਟ ‘ਤੇ ਪਹੁੰਚ ਗਿਆ ਹੈ।



ਇਸ ਤੋਂ ਪਹਿਲਾਂ ਵੀ ਪਾਣੀ ਵਧਣ ਕਾਰਨ B.B.M.B. ਵਿਭਾਗ ਨੂੰ ਸ਼ਾਹ ਨਹਿਰ ਬੈਰਾਜ ਦੇ 4 ਫਲੱਡ ਗੇਟ ਖੋਲ੍ਹਣੇ ਪਏ ਸਨ।ਹਿਮਾਚਲ ਅਤੇ ਪੰਜਾਬ ‘ਚ ਲਗਾਤਾਰ ਹੋ ਰਹੇ ਮੀਂਹ ਕਾਰਨ ਡੈਮ ਵਿੱਚ ਪਾਣੀ ਦੀ ਮਾਤਰਾ ਤੇਜ਼ੀ ਨਾਲ ਵਧ ਰਹੀ ਹੈ। ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।