ਜਲੰਧਰ ਵਿੱਚ ਲੋਕਾਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਪੁਲਿਸ ਨੇ ਪੀਸੀਆਰ (ਪੁਲਿਸ ਕੰਟਰੋਲ ਰੂਮ) ਟੀਮਾਂ ਦੀ ਗਿਣਤੀ ਵਧਾ ਦਿੱਤੀ ਹੈ। ਹੁਣ ਦਿਨ ਤੇ ਰਾਤ ਦੌਰਾਨ ਗਸ਼ਤ ਕਰਨ ਲਈ 40 ਨਵੀਆਂ ਪੀਸੀਆਰ ਗੱਡੀਆਂ ਅਤੇ 20–25 ਮੋਟਰਸਾਈਕਲਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਗਲੀਆਂ ਅਤੇ ਮੁਹੱਲਿਆਂ ਤੱਕ ਪਹੁੰਚਣਗੀਆਂ।
ਸ਼ਹਿਰ ਨੂੰ 4 ਜ਼ੋਨਾਂ ਵਿੱਚ ਵੰਡ ਕੇ ਹਰ ਜ਼ੋਨ ਲਈ ਵੱਖਰਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਰਾਤ ਨੂੰ ਘੱਟੋ-ਘੱਟ 40 ਪੀਸੀਆਰ ਵਾਹਨ ਸੜਕਾਂ ’ਤੇ ਤੈਨਾਤ ਰਹਿਣਗੇ।ਪੁਲਿਸ ਦਾ ਕਹਿਣਾ ਹੈ ਕਿ ਲੁੱਟ-ਖੋਹ, ਹੋਟਲਾਂ ਤੇ ਰੈਸਟੋਰੈਂਟਾਂ ਦੇ ਬਾਹਰ ਸ਼ਰਾਬ ਪੀਣ ਜਾਂ ਸੜਕਾਂ ’ਤੇ ਹੰਗਾਮਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਸ਼ੱਕੀ ਹਾਲਤ ਵਿੱਚ ਪਾਏ ਜਾਣ ’ਤੇ ਤੁਰੰਤ ਪੁੱਛਗਿੱਛ ਕੀਤੀ ਜਾਵੇਗੀ।