Site icon Punjab Mirror

Hemkund Sahib Yatra : ਪਹਿਲਾ ਜਥਾ ਸਵੇਰੇ 4 ਵਜੇ ਹੋਇਆ ਰਵਾਨਾ ਅੱਜ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

Hemkund Sahib Yatra : ਸਿੱਖ ਧਰਮ ਦੇ ਪ੍ਰਸਿੱਧ ਤੀਰਥ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ 10:30 ਵਜੇ ਪੁਰੀਆਂ ਰਸਮਾਂ ਤੇ ਖਾਲਸਾਈ ਜਾਹੋ ਜਲਾਲ ਨਾਲ ਖੁਲਣਗੇ ਤੇ ਇਸ ਸਾਲ 2023 ਲਈ ਯਾਤਰਾ ਦੀ ਸ਼ੁਰੂਆਤ ਹੋ ਜਾਵੇਗੀ। ਅੱਜ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਸ਼੍ਰੀ ਗੁਰੂ

Hemkund Sahib Yatra : ਸਿੱਖ ਧਰਮ ਦੇ ਪ੍ਰਸਿੱਧ ਤੀਰਥ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ 10:30 ਵਜੇ ਪੁਰੀਆਂ ਰਸਮਾਂ ਤੇ ਖਾਲਸਾਈ ਜਾਹੋ ਜਲਾਲ ਨਾਲ ਖੁਲਣਗੇ ਤੇ ਇਸ ਸਾਲ 2023 ਲਈ ਯਾਤਰਾ ਦੀ ਸ਼ੁਰੂਆਤ ਹੋ ਜਾਵੇਗੀ। ਅੱਜ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ ਕੀਤੇ ਜਾਣਗੇ ਤੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੈਣ ਉਪਰੰਤ ਪਹਿਲੀ ਅਰਦਾਸ ਹੋਵੇਗੀ ਤੇ ਕੀਰਤਨ ਅਰੰਭ ਹੋਵੇਗਾ। ਪ੍ਰਸ਼ਾਸਨ ਵੱਲੋਂ ਵੀ ਸੰਗਤ ਦੀ ਆਮਦ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 

ਇਸ ਦੇ ਨਾਲ ਹੀ ਲੋਕਪਾਲ ਲਕਸ਼ਮਣ ਮੰਦਰ ਦੇ ਦਰਵਾਜ਼ੇ ਵੀ 9 ਵਜੇ ਖੁੱਲ੍ਹਣਗੇ। ਸੰਗਤਾਂ ਦਾ ਜਥਾ ਸਵੇਰੇ 4 ਵਜੇ ਗੋਬਿੰਦ ਧਾਮ ਤੋਂ ਰਵਾਨਾ ਹੋਵੇਗਾ ਤੇ ਸ੍ਰੀ ਹੇਮਕੁੰਟ ਸਾਹਿਬ ਪਹੁੰਚ ਕੇ ਇਸ਼ਨਾਨ ਕਰ ਦਰਸ਼ਨ ਦੀਦਾਰ ਕਰੇਗਾ। ਬਰਫ਼ ਨੂੰ ਹਟਾਉਣ ਦੇ ਪ੍ਰਬੰਧ ਕੁਝ ਦਿਨ ਪਹਿਲਾਂ ਹੀ ਸ਼ੁਰੂ ਕੀਤੇ ਗਏ ਸਨ ਤੇ ਬਹੁਤ ਹੱਦ ਤੱਕ ਫਿਰ ਵੀ ਬਰਫ਼ ਨੂੰ ਹਟਾਇਆ ਜਾ ਰਿਹਾ ਹੈ ਤੇ ਪ੍ਰਸ਼ਾਸਨ ਵੱਲੋਂ ਵੀ ਸੰਗਤ ਨੂੰ ਸਾਵਧਾਨੀ ਵਰਤਣ ਦੀ ਹਦਾਇਤ ਦਿੱਤੀ ਗਈ ਹੈ। ਗੌਰਤਲਬ ਐ ਕਿ ਮੌਸਮ ਦੀ ਖ਼ਰਾਬੀ ਤੇ ਠੰਡ ਜ਼ਿਆਦਾ ਹੋਣ ਕਾਰਨ ਸਾਹ ਦੀ ਕਮੀ ਤੇ ਚਲਦਿਆਂ ਯਾਤਰੀਆਂ ਨੂੰ ਉੱਪਰ ਰੁਕਣ ਦੀ ਸਖ਼ਤ ਮਨਾਹੀ ਹੈ ਤੇ ਦਰਸ਼ਨ ਕਰਕੇ ਸੰਗਤ ਨੂੰ ਵਾਪਸ ਪਰਤਣਾ ਹੋਵੇਗਾ।  

 ਇਹ ਯਾਤਰੀ ਹੇਮਕੁੰਟ ਸਾਹਿਬ ਨਹੀਂ ਜਾ ਸਕਣਗੇ –

ਦੱਸ ਦਈਏ ਕਿ 60 ਸਾਲ ਤੋਂ ਵੱਧ ਉਮਰ ਦੇ ਬਿਮਾਰ ਲੋਕ ਹੁਣ ਹੇਮਕੁੰਟ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਣਗੇ। ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਦੀ ਅਪੀਲ ‘ਤੇ ਅਜਿਹੇ ਯਾਤਰੀਆਂ ਨੂੰ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਰਿਸ਼ੀਕੇਸ਼ ਵਿਖੇ ਰੋਕਿਆ ਜਾਵੇਗਾ। ਹਾਲਾਂਕਿ ਹੇਮਕੁੰਟ ਸਾਹਿਬ ਵਿਖੇ ਬਰਫ ਪਿਘਲਣ ਤੋਂ ਬਾਅਦ ਅਜਿਹੇ ਯਾਤਰੀਆਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : Hemkund Sahib Yatra 2023: ਗੋਵਿੰਦ ਘਾਟ ਤੋਂ ਪਹਿਲੇ ਜਥੇ ਨੇ ਹੇਮਕੁੰਟ ਸਾਹਿਬ ਵੱਲ ਪਾਏ ਚਾਲੇ|ਅੱਜ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਹਿਲਾ ਜੱਥਾ ਹੇਮਕੁੰਟ ਸਾਹਿਬ…

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੈਨੇਜਰ ਸਰਦਾਰ ਦਰਸ਼ਨ ਸਿੰਘ ਨੇ ਬੀਤੇ ਦਿਨੀਂ ਦੱਸਿਆ ਸੀ ਕਿ ਇਸ ਸਮੇਂ ਸ੍ਰੀ ਹੇਮਕੁੰਟ ਸਾਹਿਬ ਨੂੰ ਜਾਣ ਵਾਲੇ ਰਸਤੇ ਵਿੱਚ ਅੱਠ ਫੁੱਟ ਬਰਫ਼ ਪਈ ਹੈ। ਅਜਿਹੇ ‘ਚ ਇਸ ਸਮੇਂ ਉੱਥੇ ਆਕਸੀਜਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਕਾਰਨ 60 ਸਾਲ ਤੋਂ ਵੱਧ ਉਮਰ ਦੇ ਲੋਕ ਜੋ ਬਲੱਡ ਪ੍ਰੈਸ਼ਰ, ਦਮਾ ਅਤੇ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹਨ, ਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਬੱਚਿਆਂ ਨੂੰ ਫਿਲਹਾਲ ਯਾਤਰਾ ‘ਤੇ ਜਾਣ ‘ਤੇ ਵੀ ਪਾਬੰਦੀ ਹੋਵੇਗੀ। ਹਾਲਾਂਕਿ, ਬਰਫ ਪਿਘਲਣ ਤੋਂ ਬਾਅਦ, ਇਹ ਲੋਕ ਯਾਤਰਾ ‘ਤੇ ਜਾ ਸਕਦੇ ਹਨ।

Exit mobile version