Heat Wave Punjab: ਹੋਟਲ ਪੂਰੇ ਭਰੇ ! ਲੰਬੇ-ਲੰਬੇ ਜਾਮ, ਪਾਰਾ 44 ਤੋਂ ਪਾਰ, ਲੋਕਾਂ ਕੀਤਾ ਪਹਾੜਾਂ ਦਾ ਰੁਖ਼

Date:

ਜ਼ਿਲ੍ਹਾ ਪ੍ਰਸ਼ਾਸਨ ਨੇ ਕੀਰਤਪੁਰ-ਮਨਾਲੀ ਫੋਰਲੇਨ ‘ਤੇ ਪੰਡੋਹ ਤੋਂ ਮਨਾਲੀ ਤੱਕ 5 ਸੁਰੰਗਾਂ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਹੈ। ਇਨ੍ਹਾਂ ਸੁਰੰਗਾਂ ਦੇ ਸ਼ੁਰੂ ਹੋਣ ਨਾਲ ਚੰਡੀਗੜ੍ਹ ਤੋਂ ਮਨਾਲੀ ਤੱਕ ਦੀ ਦੂਰੀ 237 ਕਿਲੋਮੀਟਰ ਦੀ ਬਜਾਏ ਸਿਰਫ਼ 190 ਕਿਲੋਮੀਟਰ ਰਹਿ ਜਾਵੇਗੀ

Punjab Weather: ਪੰਜਾਬ ਸਮੇਤ ਮੈਦਾਨੀ ਇਲਾਕਿਆਂ ਵਿੱਚ ਗਰਮੀ ਨੇ ਆਪਣਾ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ਪਾਰਾ 44 ਡਿਗਰੀ ਨੂੰ ਪਾਰ ਕਰ ਗਿਆ ਹੈ। ਵੀਕਐਂਡ ਦੀਆਂ ਛੁੱਟੀਆਂ ਦੌਰਾਨ ਗਰਮੀ ਤੋਂ ਰਾਹਤ ਪਾਉਣ ਲਈ ਲੋਕਾਂ ਨੇ ਪਹਾੜਾਂ ਦਾ ਰੁਖ ਕੀਤਾ ਹੈ। ਹਿਮਾਚਲ ਦੇ ਸੈਰ-ਸਪਾਟਾ ਸਥਾਨਾਂ ‘ਤੇ ਹੋਟਲਾਂ ‘ਚ ਵੀਕਐਂਡ ‘ਤੇ 90 ਫੀਸਦੀ ਤੱਕ ਪਹੁੰਚ ਗਈ ਹੈ। ਸ਼ਿਮਲਾ ‘ਚ ਦੋ ਦਿਨਾਂ ‘ਚ ਕਰੀਬ 22 ਹਜ਼ਾਰ ਵਾਹਨ ਦਾਖਲ ਹੋਏ ਹਨ। ਕਰੀਬ 1.25 ਲੱਖ ਸੈਲਾਨੀ ਸ਼ਿਮਲਾ ਪਹੁੰਚ ਚੁੱਕੇ ਹਨ। ਧਰਮਸ਼ਾਲਾ ਵੀ ਪੂਰੀ ਤਰ੍ਹਾਂ ਸੈਲਾਨੀਆਂ ਨਾਲ ਭਰੀ ਹੋਈ ਹੈ।

ਮਨਾਲੀ ‘ਚ 15 ਮਈ ਤੋਂ 19 ਮਈ ਤੱਕ 35,324 ਵਾਹਨ ਇੱਥੇ ਪੁੱਜੇ ਹਨ, ਜਿਨ੍ਹਾਂ ‘ਚੋਂ ਕਰੀਬ 1,76,000 ਸੈਲਾਨੀ ਇੱਥੇ ਪਹੁੰਚੇ ਹਨ। ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਅਮਿਤ ਕਸ਼ਯਪ ਨੇ ਦੱਸਿਆ ਕਿ ਟੂਰਿਜ਼ਮ ਕਾਰਪੋਰੇਸ਼ਨ ਦੇ ਹੋਟਲਾਂ ਵਿੱਚ 80 ਫੀਸਦੀ ਆਕਿਊਪੈਂਸੀ ਚੱਲ ਰਹੀ ਹੈ। ਇੱਕ ਹਫ਼ਤੇ ਦੀ ਐਡਵਾਂਸ ਬੁਕਿੰਗ ਕੀਤੀ ਜਾਂਦੀ ਹੈ।

ਦੂਜੇ ਪਾਸੇ ਹਰਿਆਣਾ ‘ਚ ਵੀ ਗਰਮੀ ਨੇ ਆਪਣਾ ਭਿਆਨਕ ਰੂਪ ਦਿਖਾਇਆ ਹੈ। ਦਿਨ ਦਾ ਪਾਰਾ ਆਮ ਨਾਲੋਂ 3.2 ਡਿਗਰੀ ਵੱਧ ਕੇ 2.3 ਡਿਗਰੀ ਤੱਕ ਪਹੁੰਚ ਗਿਆ। ਇਸ ਸੀਜ਼ਨ ਵਿੱਚ ਪਹਿਲੀ ਵਾਰ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਜੀਂਦ ਦੇ ਪਾਂਡੂ ਪਿੰਡਾ ਵਿੱਚ ਸਭ ਤੋਂ ਵੱਧ 45.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਹਰਿਆਣਾ ਵਿੱਚ ਰਾਤ ਦਾ ਤਾਪਮਾਨ ਵੀ 25 ਡਿਗਰੀ ਨੂੰ ਪਾਰ ਕਰ ਗਿਆ ਹੈ। ਅੱਜ ਵੀ ਗਰਮੀ ਦੀ ਲਹਿਰ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : Punjab Weather: 6 ਜਨਵਰੀ ਤੱਕ ਰਹੇਗਾ ਠੰਢ ਦਾ ਕਹਿਰ, ਸ਼ਿਮਲਾ ਨਾਲੋਂ ਵੀ ਠੰਢਾ ਬਠਿੰਡਾ! ਪਾਰਾ 0.4 ਡਿਗਰੀ ਤੱਕ ਫਿਸਲਿਆ,

ਸੈਲਾਨੀਆਂ ਦੀ ਆਮਦ ਨੂੰ ਦੇਖਦਿਆਂ NHI ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਰਤਪੁਰ-ਮਨਾਲੀ ਫੋਰਲੇਨ ‘ਤੇ ਪੰਡੋਹ ਤੋਂ ਮਨਾਲੀ ਤੱਕ 5 ਸੁਰੰਗਾਂ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਹੈ। ਇਨ੍ਹਾਂ ਸੁਰੰਗਾਂ ਦੇ ਸ਼ੁਰੂ ਹੋਣ ਨਾਲ ਚੰਡੀਗੜ੍ਹ ਤੋਂ ਮਨਾਲੀ ਤੱਕ ਦੀ ਦੂਰੀ 237 ਕਿਲੋਮੀਟਰ ਦੀ ਬਜਾਏ ਸਿਰਫ਼ 190 ਕਿਲੋਮੀਟਰ ਰਹਿ ਜਾਵੇਗੀ ਅਤੇ ਸਮੇਂ ਵਿੱਚ ਦੋ ਘੰਟੇ ਦੀ ਬੱਚਤ ਹੋਵੇਗੀ। 
NHAI ਮੁਤਾਬਕ ਜੂਨ ਦੇ ਅੰਤ ਤੱਕ ਬਾਕੀ 6 ਸੁਰੰਗਾਂ ਨੂੰ ਵੀ ਵਾਹਨਾਂ ਲਈ ਖੋਲ੍ਹ ਦਿੱਤਾ ਜਾਵੇਗਾ। ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੜਕ ਦਾ ਉਦਘਾਟਨ ਕਰ ਸਕਦੇ ਹਨ। ਚਾਰ ਮਾਰਗੀ ਬਣਨ ਨਾਲ ਮਨਾਲੀ, ਲੇਹ-ਲਦਾਖ ਆਉਣ ਵਾਲੇ ਸੈਲਾਨੀਆਂ ਨੂੰ ਕਾਫੀ ਸਹੂਲਤ ਮਿਲੇਗੀ।

LEAVE A REPLY

Please enter your comment!
Please enter your name here

Share post:

Subscribe

Popular

More like this
Related