Site icon Punjab Mirror

ਲੋਕਾਂ ਨੂੰ ਅਲਰਟ ਜਾਰੀ ਹਵਾਈ : 38 ਸਾਲਾਂ ‘ਚ ਪਹਿਲੀ ਵਾਰ ਫਟਿਆ ਦੁਨੀਆ ਦਾ ਸਭ ਤੋਂ ਵੱਡਾ ਜਵਾਲਾਮੁਖੀ

ਹਵਾਈ ਵਿੱਚ ਸੋਮਵਾਰ ਨੂੰ ਦੁਨੀਆ ਦਾ ਸਭ ਤੋਂ ਵੱਡਾ ਜਵਾਲਾਮੁਖੀ ਮੌਨਾ ਲਾਓ ਫਟ ਗਿਆ। ਕਰੀਬ 4 ਦਹਾਕਿਆਂ ਬਾਅਦ ਇਹ ਜਵਾਲਾਮੁਖੀ ਫਟਿਆ ਤਾਂ ਪੂਰਾ ਅਸਮਾਨ ਲਾਲ ਹੋ ਗਿਆ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਜਵਾਲਾਮੁਖੀ ਦਾ ਫਟਣਾ ਐਤਵਾਰ ਰਾਤ ਨੂੰ ਸ਼ੁਰੂ ਹੋ ਗਿਆ ਸੀ। ਇਸ ਵਿੱਚ ਫਿਰ ਤੋਂ ਵਿਸਫੋਟ ਹੋਣਾ ਸ਼ੁਰੂ ਹੋ ਗਿਆ ਹੈ। 27 ਨਵੰਬਰ ਨੂੰ ਦੇਰ ਰਾਤ ਬਿਗ ਟਾਪੂ ‘ਤੇ ਜਵਾਲਾਮੁਖੀ ਦੇ ਸਿਖਰ ਕਾਲਡੇਰਾ ਵਿੱਚ ਵਿਸਫੋਟ ਸ਼ੁਰੂ ਹੋਇਆ ਸੀ। 38 ਸਾਲਾਂ ਵਿੱਚ ਪਹਿਲੀ ਵਾਰ ਜਵਾਲਾਮੁਖੀ ਵਿੱਚ ਇੰਨਾ ਤੇਜ਼ ਧਮਾਕਾ ਹੋਇਆ ਹੈ।

ਅਧਿਕਾਰੀਆਂ ਨੇ ਹਵਾਈ ਦੇ ਬਿਗ ਟਾਪੂ ‘ਤੇ ਰਹਿਣ ਵਾਲੇ ਲੋਕਾਂ ਨੂੰ ਸਭ ਤੋਂ ਖਰਾਬ ਸਥਿਤੀ ਵਿੱਚ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਦੱਸ ਦੇਈਏ ਕਿ ਜਵਾਲਾਮੁਖੀ ਦੀ ਚੋਟੀ ‘ਤੇ ਹਾਲ ਹੀ ਵਿੱਚ ਵਾਰ-ਵਾਰ ਭੂਚਾਲ ਆਉਣ ਤੋਂ ਬਾਅਦ ਧਮਾਕਾ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਸਾਲ 1984 ਵਿੱਚ ਜਵਾਲਾਮੁਖੀ ਵਿੱਚ ਵਿਸ

ਯੂਐੱਸ. ਜਿਓਲਾਜੀਕਲ ਸਰਵੇਅ ਨੇ 28 ਨਵੰਬਰ ਨੂੰ ਦੱਸਿਆ ਸੀ ਕਿ ਲਾਵਾ ਸਿਖਰ ਤੱਕ ਹੀ ਸੀਮਤ ਸੀ ਅਤੇ ਇਸ ਨਾਲ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਕੋਈ ਖ਼ਤਰਾ ਨਹੀਂ ਹੈ। ਪਰ ਵਿਸਫੋਟ ਤੋਂ ਬਾਅਦ ਤੋਂ ਬਿਗ ਆਈਲੈਂਡ ‘ਤੇ ਰਹਿਣ ਵਾਲੇ ਲਗਭਗ 20 ਲੱਖ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈਕਿ ਵਿਸਫੋਟ ਹੋਣ ਨਾਲ ਜਵਾਲਾਮੁਖੀ ਬਹੁਤ ਗਤੀਸ਼ੀਲ ਹੋ ਸਕਦਾ ਹੈ ਅਤੇ ਲਾਵੇ ਦਾ ਵਹਾਅ ਦਾ ਸਥਾਨ ਤੇਜ਼ ਰਫਤਾਰ ਨਾਲ ਬਦਲ ਸਕਦਾ ਹੈ।

ਅਧਿਕਾਰੀਆਂ ਨੇ ਆਈਲੈਂਡ ਵਿੱਚ ਰਹਿ ਰਹੇ ਨਿਵਾਸੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਲਾਵੇ ਦਾ ਵਹਾਅ ਅਬਾਦੀ ਵੱਲ ਵਧਣ ਲੱਗੇ ਤਾਂ ਜਲਦ ਤੋਂ ਜਲਦ ਆਪਣੇ ਘਰਾਂ ਨੂੰ ਖਾਲੀ ਕਰਨ ਲਈ ਤਿਆਰ ਰਹਿਣ। ਲਾਵੇ ਤੋਂ ਪੈਦਾ ਹੋਣ ਵਾਲੇ ਖਤਰਿਆਂ ਨੂੰ ਵੇਖਦੇ ਹੋਏ ਨਿਵਾਸੀਆਂ ਨੂੰ ਜਵਾਲਾਮੁਖੀ ਦੇ ਆਸ-ਪਾਸ ਦੇ ਇਲਾਕਿਆਂ ਤੋਂ ਬਿਲਕੁਲ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਹਵਾਈ ਦੇ ਮੌਨਾਲਾਓ ‘ਚ ਸਥਿਤ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਇਸ ‘ਚੋਂ ਸਲਫਰ ਡਾਈਆਕਸਾਈਡ ਗੈਸਾਂ ਨਿਕਲ ਰਹੀਆਂ ਹਨ, ਜੋ ਲੋਕਾਂ ਲਈ ਬਹੁਤ ਨੁਕਸਾਨਦੇਹ ਹਨ। ਰਾਜ ਦੇ ਸਿਹਤ ਵਿਭਾਗ ਦੇ ਡਾਇਰੈਕਟਰ, ਡਾ. ਲਿਬੀ ਚਾਰ ਨੇ ਕਿਹਾ ਕਿ ਬਿਗ ਆਈਲੈਂਡ ‘ਤੇ ਹਵਾ ਦੀ ਕੁਆਲਿਟੀ ਇਸ ਸਮੇਂ ਆਮ ਤੌਰ ‘ਤੇ ਚੰਗੀ ਹੈ, ਪਰ ਅਧਿਕਾਰੀ ਇਸ ਦੀ ਧਿਆਨ ਨਾਲ ਨਿਗਰਾਨੀ ਕਰ ਰਹੇ ਹਨ। ਹੋਨ ਨੇ ਕਿਹਾ ਕਿ ਵਿਸਫੋਟ ਦੇ ਰਹਿਣ ਤੱਕ ਹਵਾ ਦੀ ਕੁਆਲਿਟੀ ਖਰਾਬ ਹੋ ਸਕਦੀ ਹੈ।

Exit mobile version