Site icon Punjab Mirror

ਕੀ ਤੁਸੀਂ ਕਦੇ ਸੋਚਿਆ ਹੈ ਕਿ ਭੁੱਲ ਕੇ ਵੀ ਨਾ ਕਰਿਓ ਕੋਲਡ ਡਰਿੰਕ ਨੂੰ ਗਰਮ! ਖੋਜ ‘ਚ ਸਾਹਮਣੇ ਆਈ ਹੈਰਾਨ ਕਰਨ ਵਾਲੀ ਅਸਲੀਅਤ 

ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਕੋਲਡ ਡਰਿੰਕ ਗਰਮ ਕਰਕੇ ਪੀਤੀ ਜਾਵੇ ਤਾਂ ਕੀ ਹੋਵੇਗਾ? ਦੂਜੇ ਪਾਸੇ ਜੇਕਰ ਕੋਈ ਗਰਮ ਕੋਲਡ ਡਰਿੰਕ ਨੂੰ ਪੀ ਵੀ ਲਵੇ ਤਾਂ ਕੀ ਸਰੀਰ ਨੂੰ ਕੋਈ ਨੁਕਸਾਨ ਹੋਵੇਗਾ? ਆਓ ਜਾਣਦੇ ਹਾਂ ਇਸ ਬਾਰੇ।

Cold Drink: ਕੋਲਡ ਡਰਿੰਕ ਦੇ ਨਾਂ ਤੋਂ ਹੀ ਸਪੱਸ਼ਟ ਹੈ ਕਿ ਕੋਲਡ ਡਰਿੰਕ ਦਾ ਮਜ਼ਾ ਉਦੋਂ ਹੀ ਆਉਂਦਾ ਹੈ ਜਦੋਂ ਇਹ ਬਹੁਤ ਜ਼ਿਆਦਾ ਠੰਢਾ ਹੋਵੇ। ਜਦੋਂ ਕੋਲਡ ਡਰਿੰਕ ਥੋੜ੍ਹਾ ਗਰਮ ਹੁੰਦਾ ਹੈ ਤਾਂ ਇਸ ਦਾ ਸਵਾਦ ਬਹੁਤ ਬਦਲ ਜਾਂਦਾ ਹੈ ਤੇ ਇਸਨੂੰ ਪੀਣ ਵਿੱਚ ਬਿਲਕੁਲ ਵੀ ਮਜ਼ਾ ਨਹੀਂ ਆਉਂਦਾ ਪਰ, ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਕੋਲਡ ਡਰਿੰਕ ਗਰਮ ਕਰਕੇ ਪੀਤੀ ਜਾਵੇ ਤਾਂ ਕੀ ਹੋਵੇਗਾ? ਦੂਜੇ ਪਾਸੇ ਜੇਕਰ ਕੋਈ ਗਰਮ ਕੋਲਡ ਡਰਿੰਕ ਨੂੰ ਪੀ ਵੀ ਲਵੇ ਤਾਂ ਕੀ ਸਰੀਰ ਨੂੰ ਕੋਈ ਨੁਕਸਾਨ ਹੋਵੇਗਾ? ਆਓ ਜਾਣਦੇ ਹਾਂ ਇਸ ਬਾਰੇ।

ਕੋਲਡ ਡਰਿੰਕ ਨੂੰ ਗਰਮ ਕਰਨ ਨਾਲ ਕੀ ਹੋਵੇਗਾ?
ਇੱਕ ਖੋਜ ਵਿੱਚ ਜਦੋਂ ਕੋਕਾ ਕੋਲਾ ਕੇਨ ਦੀ ਨੂੰ ਗਰਮ ਕੀਤਾ ਗਿਆ ਸੀ। ਜਦੋਂ ਇਸ ਨੂੰ ਲਗਾਤਾਰ ਗਰਮ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਇਸ ਦੇ ਰੰਗ ‘ਚ ਵੀ ਕਾਫੀ ਫਰਕ ਆ ਗਿਆ। ਕੋਕਾ ਕੋਲਾ ਦਾ ਰੰਗ ਪਹਿਲਾਂ ਨਾਲੋਂ ਗੂੜਾ ਹੋ ਗਿਆ। ਇਸ ਤੋਂ ਬਾਅਦ ਦੇਖਿਆ ਗਿਆ ਕਿ ਕੋਲਡ ਡਰਿੰਕ ਅੱਧੇ ਤੋਂ ਵੱਧ ਭਾਫ ਬਣ ਗਿਆ ਤੇ ਅੰਤ ਵਿੱਚ ਸਿਰਫ ਥੋੜ੍ਹਾ ਜਿਹਾ ਤਰਲ ਪਦਾਰਥ ਬਚਿਆ, ਜਿਸ ਨੂੰ ਸ਼ੂਗਰ ਕਿਹਾ ਜਾ ਸਕਦਾ ਹੈ।

ਗਰਮ ਕੋਲਡ ਡਰਿੰਕ ਨਾਲ ਕੀ ਨੁਕਸਾਨ ਹੋਵੇਗਾ?
ਜੇਕਰ ਅਸੀਂ ਕਿਸੇ ਠੰਢੇ ਪਦਾਰਥ ਨੂੰ ਗਰਮ ਕਰਦੇ ਹਾਂ ਤਾਂ ਉਹ ਤੇਜ਼ੀ ਨਾਲ ਕਾਰਬੋਨੇਸ਼ਨ ਗੁਆਉਣਾ ਸ਼ੁਰੂ ਕਰ ਦਿੰਦਾ ਹੈ। ਜੇਕਰ ਗਰਮ ਕੋਲਡ ਡਰਿੰਕ ਪੀਣ ਨਾਲ ਹੋਣ ਵਾਲੇ ਨੁਕਸਾਨ ਦੀ ਗੱਲ ਕਰੀਏ ਤਾਂ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ ਪਰ ਕੋਲਡ ਡਰਿੰਕ ਪੀਣ ਨਾਲ ਹੋਣ ਵਾਲੇ ਨੁਕਸਾਨ ਬਹੁਤ ਹਨ। ਹਾਲਾਂਕਿ, ਮੰਨਿਆ ਜਾਂਦਾ ਹੈ ਕਿ ਇਹ ਆਸਾਨੀ ਨਾਲ ਪਚਣ ਵਾਲਾ ਨਹੀਂ ਹੋਵੇਗਾ ਤੇ ਪੇਟ ਦੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

ਉਂਝ ਵੀ ਲਗਾਤਾਰ 1 ਦਿਨ ਵਿੱਚ ਇੱਕ ਤੋਂ ਵੱਧ ਕੋਲਡ ਡਰਿੰਕ ਕੇਨ ਪੀਣ ਨਾਲ ਸ਼ੂਗਰ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ। ਜੋ ਲੋਕ ਰੋਜ਼ਾਨਾ ਕੋਲਡ ਡਰਿੰਕ ਪੀਂਦੇ ਹਨ, ਉਨ੍ਹਾਂ ਵਿੱਚ ਦਿਲ ਨਾਲ ਸਬੰਧਤ ਰੋਗ ਹੋਣ ਦੀ ਸੰਭਾਵਨਾ 20% ਤੱਕ ਵੱਧ ਜਾਂਦੀ ਹੈ ਤੇ ਮੋਟਾਪਾ ਵੀ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਔਰਤਾਂ ਤੇ ਮਰਦਾਂ ਵਿੱਚ ਪਾਚਨ ਸੰਬੰਧੀ ਸਮੱਸਿਆਵਾਂ ਵੀ ਵਧ ਜਾਂਦੀਆਂ ਹਨ।

Health Care Tips: ਇਹ 5 ਵੱਡੇ ਫ਼ਾਇਦੇ ਦਾਲਚੀਨੀ ਦਾ ਪਾਣੀ ਪੀਣ ਨਾਲ ਮਿਲਣਗੇ |

ਕੀ ਕੋਲਡ ਡਰਿੰਕ ਪੀਣਾ ਸਿਹਤ ਲਈ ਫਾਇਦੇਮੰਦ?
ਕੋਲਡ ਡਰਿੰਕ ਪੀਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਕੋਲਡ ਡਰਿੰਕਸ ਵਿੱਚ ਪਾਈ ਜਾਣ ਵਾਲੀ ਸ਼ੂਗਰ ਸਭ ਤੋਂ ਜ਼ਿਆਦਾ ਹੁੰਦੀ ਹੈ। ਕੋਲਡ ਡਰਿੰਕ ਲਗਾਤਾਰ ਪੀਣ ਨਾਲ ਸ਼ੂਗਰ (diabetes) ਵਰਗੀਆਂ ਬੀਮਾਰੀਆਂ ਦਾ ਖਤਰਾ ਵੱਧ ਸਕਦਾ ਹੈ। ਦੂਜੇ ਪਾਸੇ ਰੋਜ਼ਾਨਾ ਕੋਲਡ ਡਰਿੰਕਸ ਦਾ ਸੇਵਨ ਕਰਨ ਨਾਲ ਮੋਟਾਪਾ ਵਧਦਾ ਹੈ ਤੇ ਇਸ ਵਿੱਚ ਪਾਇਆ ਜਾਣ ਵਾਲਾ ਸੋਡਾ ਹੱਡੀਆਂ ਨੂੰ ਕਮਜ਼ੋਰ ਬਣਾਉਂਦਾ ਹੈ।

Exit mobile version