Site icon Punjab Mirror

ਗੁਜਰਾਤ ਸਰਕਾਰ ਦਾ ਐਲਾਨ, ਸਕੂਲਾਂ ‘ਚ 12ਵੀਂ ਤੋਂ 6ਵੀਂ ਤੱਕ ਪੜ੍ਹਾਈ ਜਾਵੇਗੀ ਭਗਵਦ ਗੀਤਾ|

bhagavad gita

ਗੁਜਰਾਤ ਸਰਕਾਰ ਨੇ ਨਵੇਂ ਅਕੈਡਮਿਕ ਸਾਲ 2022-23 ਤੋਂ ਪੂਰੇ ਰਾਜ ਵਿੱਚ 6ਵੀਂ ਤੋਂ 12ਵੀਂ ਕਲਾਸਾਂ ਦੇ ਸਕੂਲ ਦੇ ਸਿਲੇਬਸ ਵਿੱਚ ਭਗਵਦ ਗੀਤਾ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਸਿੱਖਿਆ ਮੰਤਰੀ ਜੀਤੂ ਵਘਾਨੀ ਨੇ ਸਿੱਖਿਆ ਵਿਭਾਗ ਲਈ ਬਜਟ ਅਲਾਟਮੈਂਟ ‘ਤੇ ਵਿਧਾਨ ਸਭਾ ਵਿੱਚ ਇੱਕ ਚਰਚਾ ਦੌਰਾਨ ਇਹ ਐਲਾਨ ਕੀਤਾ।

ਮੰਤਰੀ ਨੇ ਕਿਹਾ ਕਿ ਭਗਵਦ ਗੀਤਾ ਵਿੱਚ ਮੌਜੂਦ ਨੈਤਿਕ ਕਦਰਾਂ-ਕੀਮਤਾਂ ਤੇ ਸਿਧਾਂਤਾਂ ਨੂੰ ਸਕੂਲੀ ਸਿਲੇਬਸ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੇਂਦਰ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ (NEP) ਦੀ ਤਰਜ ‘ਤੇ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ NEP ਆਧੁਨਿਕ ਤੇ ਪ੍ਰਾਚੀਨ ਸੰਸਕ੍ਰਿਤੀ, ਰਵਾਇਤਾਂ ਤੇ ਗਿਆਨ ਪ੍ਰਣਾਲੀ ਨੂੰ ਸ਼ਾਮਲ ਕਰਨ ਦੀ ਹਮਾਇਤ ਕਰਦੀ ਹੈ, ਤਾਂਕਿ ਵਿਦਿਆਰਥੀ ਭਾਰਤ ਦੀ ਖੁਸ਼ਹਾਲ ਤੇ ਵੰਨ-ਸੁਵੰਨੀ ਸੰਸਕ੍ਰਿਤੀ ‘ਤੇ ਮਾਣ ਕਰ ਸਕਣ।

ਮੀਡੀਆ ਨਾਲ ਗੱਲਬਾਤ ਕਰਦਿਆਂ ਵਘਾਨੀ ਨੇ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੇ ਇਸ ਪ੍ਰਾਚੀਨ ਹਿੰਦੂ ਗ੍ਰੰਥ ਵਿੱਚ ਦੱਸੀਆਂ ਗਈਆਂ ਨੈਤਿਕ ਕਦਰਾਂ-ਕੀਮਤਾਂ ਤੇ ਸਿਧਾਂਤਾਂ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਛੇਵੀਂ ਤੋਂ 12ਵੀਂ ਤੱਕ ਦੇ ਸਿਲੇਬਸ ਵਿੱਚ ਭਗਵਦ ਗੀਤਾ ਨੂੰ ਸ਼ਾਮਲ ਕਰਨ ਦਾ ਫੈਸਲਾ ਲਿਆ।

Exit mobile version