Site icon Punjab Mirror

ਗੂਗਲ ਹੁਣ ਤੁਹਾਡੀ ਨੀਂਦ ‘ਤੇ ਵੀ ਰੱਖ ਸਕਦੈ ਨਜ਼ਰ, ਆਪਣੀ ਟੈਕਨਾਲੋਜੀ ਰਾਹੀਂ ਲੋਕਾਂ ਦੇ ਘੁਰਾੜਿਆਂ ਦਾ ਲਾਗਏਗਾ ਪਤਾ

ਕੰਪਨੀ ਇਸ ਦੇ ਜ਼ਰੀਏ ਲੋਕਾਂ ਦੀ ਨੀਂਦ ਨਾਲ ਜੁੜੀਆਂ ਕਈ ਬਾਰੀਕ ਤੋਂ ਬਾਰੀਕ ਜਾਣਕਾਰੀਆਂ ਇਕੱਤਰ ਕਰੇਗਾ।ਜੇਕਰ ਇਹ ਸਟੱਡੀ ਕਾਮਯਾਬ ਹੋਈ ਤਾਂ ਕੰਪਨੀ ਭਵਿੱਖ ਵਿਚ ਇਸ ਨਵੇਂ ਫੀਚਰ ਨੂੰ ਲਾਂਚ ਕਰੇਗੀ।

ਨਵੀਂ ਦਿੱਲੀ : Google ਇਕ ਉਹ ਕੰਪਨੀ ਹੈ ਜਿਸ ਨੂੰ ਅਸੀਂ ਸਵੇਰ ਤੋਂ ਰਾਤ ਤਕ ਵਰਤਦੇ ਹਾਂ। ਉਦਾਹਰਨ ਦੇ ਤੌਰ ‘ਤੇ ਐਂਡਰਾਇਡ ਫੋਨ, ਜੀਮੇਲ, ਗੂਗਲ ਮੈਪਸ, ਯੂਟਿਊਬ ਆਦਿ, ਪਰ ਜਦੋਂ ਅਸੀਂ ਰਾਤ ਨੂੰ ਸੌਂ ਜਾਂਦੇ ਹਾਂ, ਬਸ ਉਦੋਂ ਹੀ ਉਸ ਦੇ ਉਤਪਾਦ ਦੀ ਵਰਤੋਂ ਨਹੀਂ ਕਰਦੇ। 9 to 5 Google ਦੀ ਇਕ ਰਿਪੋਰਟ ਅਨੁਸਾਰ ਗੂਗਲ ਹੁਣ ਲੋਕਾਂ ਦੀ ਨੀਂਦ ‘ਤੇ ਵੀ ਨਿਗਰਾਨੀ ਰੱਖਣ ਦੀ ਤਿਆਰੀ ‘ਚ ਲੱਗਾ ਹੋਇਆ ਹੈ।

ਗੂਗਲ ਆਪਣੀ ਟੈਕਨਾਲੋਜੀ ਨਾਲ ਲੋਕਾਂ ਦੇ ਘੁਰਾੜਿਆਂ ਤੇ ਖੰਘ ਦਾ ਪਤਾ ਲਗਾਏਗਾ। ਕੰਪਨੀ ਨੇ ਇਸ ਫੀਚਰ ‘ਤੇ ਕੰਮ ਕਰਨ ਲਈ Sleep Audio Collection ਸਟੱਡੀ ਬਣਾਈ ਹੈ। Google Health Studies ਦੇ ਲੇਟੈਸਟ ਅਪਡੋਟ ‘ਚ Sleep Audio Collection ਸਟੱਡੀ ਵੀ ਦੇਖੀ ਗਈ ਹੈ। ਕਥਿਤ ਤੌਰ ‘ਤੇ ਇਸ ਸਟੱਡੀ ‘ਚ ਸਿਰਫ਼ ਗੂਗਲ ਦੇ ਮੁਲਾਜ਼ਮ (ਫੁੱਲ ਟਾਈਮ ਵਾਲੇ) ਹੀ ਹਿੱਸਾ ਲੈ ਸਕਦੇ ਹਨ। ਨਾਲ ਹੀ ਇਸ ਸਟੱਡੀ ‘ਚ ਹਿੱਸਾ ਲੈਣ ਵਾਲੇ ਮੁਲਾਜ਼ਮਾਂ ਕੋਲ ਐਂਡਰਾਇਡ ਫੋਨ ਹੋਣਾ ਲਾਜ਼ਮੀ ਹੈ। ਗੂਗਲ ਨੇ ਇਹ ਵੀ ਸ਼ਰਤ ਰੱਖੀ ਹੈ ਕਿ ਇਕ ਕਮਰੇ ‘ਚ ਸਿਰਫ਼ ਇੱਕੋ ਮੁਲਾਜ਼ਮ ਨੇ ਸੌਣਾ ਹੈ।

ਅਜਿਹਾ ਖਦਸ਼ਾ ਹੈ ਕਿ ਗੂਗਲ ਖੰਘ ਤੇ ਘੁਰਾੜਿਆਂ ਦੇ ਐਲਗੋਰਿਦਮ ਨੂੰ ਬੈੱਡਟਾਈਮ ਮੌਨੀਟਰਿੰਗ ਫੀਚਰ ‘ਚ ਟਰਾਂਸਲੇਟ ਕਰੇਗੀ। ਕੰਪਨੀ ਇਸ ਦੇ ਜ਼ਰੀਏ ਲੋਕਾਂ ਦੀ ਨੀਂਦ ਨਾਲ ਜੁੜੀਆਂ ਕਈ ਬਾਰੀਕ ਤੋਂ ਬਾਰੀਕ ਜਾਣਕਾਰੀਆਂ ਇਕੱਤਰ ਕਰੇਗਾ।ਜੇਕਰ ਇਹ ਸਟੱਡੀ ਕਾਮਯਾਬ ਹੋਈ ਤਾਂ ਕੰਪਨੀ ਭਵਿੱਖ ਵਿਚ ਇਸ ਨਵੇਂ ਫੀਚਰ ਨੂੰ ਲਾਂਚ ਕਰੇਗੀ। ਹਾਲਾਂਕਿ ਇਹ ਦੇਖਣਾ ਹੋਵੇਗਾ ਕਿ ਕੰਪਨੀ ਸਿਰਫ਼ ਇਸ ਨੂੰ ਆਪਣੇ Google Pixel ਸਮਾਰਟਫੋਨ ‘ਤੇ ਹੀ ਲਿਆਏਗੀ ਜਾਂ ਇਹ ਫੀਚਰ ਸਾਰੇ ਐੰਡਰਾਇਡ ਫੋਨਜ਼ ‘ਤੇ ਉਪਲਬਧ ਹੋਵੇਗਾ।

ਜੇਕਰ ਗੂਗਲ ਦਾ ਇਹ ਫੀਚਰ ਲਾਂਚ ਹੋਇਆ ਤਾਂ ਯਕੀਨਨ ਇਹ ਇਕ ਆਕਰਸ਼ਿਤ ਫੀਚਰ ਹੋਵੇਗਾ। ਇਸ ਫੀਚਰ ਦਾ ਲੋਕਾਂ ਨੂੰ ਇੰਤਜ਼ਾਰ ਰਹੇਗਾ, ਪਰ ਫਿਲਹਾਲ ਤਾਂ ਲੋਕਾਂ ਨੂੰ Google Pixel 6 A ਦਾ ਬੇਸਬਰੀ ਨਾਲ ਇੰਤਜ਼ਾਰ ਹੈ ਜੋ ਇਸ ਸਾਲ ਭਾਰਤ ‘ਚ ਵਾਪਸੀ ਕਰਨ ਜਾ ਰਿਹਾ ਹੈ। ਗੂਗਲ ਇਸ ਨੂੰ ਦੀਵਾਲੀ ‘ਤੇ ਲਾਂਚ ਕਰ ਸਕਦੀ ਹੈ। ਭਾਰਤ ‘ਚ ਇਸ ਦੀ ਕੀਮਤ 38 ਤੋਂ 41 ਹਜ਼ਾਰ ਦੇ ਆਸਪਾਸ ਹੋ ਸਕਦੀ ਹੈ।

Exit mobile version