ਖੁਸ਼ਖਬਰੀ ! SI -ਕਾਂਸਟੇਬਲ ਤੇ ਹੋਰ ਕਾਡਰਾਂ ‘ਚ ਖਾਲੀ ਪਈਆਂ ਅਸਾਮੀਆਂ , ਅਕਤੂਬਰ ‘ਚ ਹੋਵੇਗੀ ਪੰਜਾਬ ਪੁਲਿਸ ਭਰਤੀ

ਸਾਲ 2016 ਤੋਂ ਬਾਅਦ ਨੌਜਵਾਨਾਂ ਨੂੰ ਹੁਣ ਸਾਲ 2022 ਵਿੱਚ ਪੰਜਾਬ ਪੁਲਿਸ ਵਿਭਾਗ ਵਿੱਚ ਰੁਜ਼ਗਾਰ ਪਾਉਣ ਅਤੇ ਰਾਜ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ। ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਦੇ ਵੱਖ-ਵੱਖ ਕੈਡਰਾਂ ਵਿੱਚ ਅਕਤੂਬਰ ਦੇ ਮੱਧ ਵਿੱਚ ਜਵਾਨਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਹੈ। ਇਹ ਭਰਤੀ ਕਾਂਸਟੇਬਲ, ਹੈੱਡ ਕਾਂਸਟੇਬਲ ਅਤੇ ਸਬ-ਇੰਸਪੈਕਟਰ ਦੇ ਅਹੁਦਿਆਂ ਲਈ ਹੋਵੇਗੀ।

ਸਬ-ਇੰਸਪੈਕਟਰ ਦੇ ਅਹੁਦੇ ‘ਤੇ ਚੁਣੇ ਜਵਾਨਾਂ ਨੂੰ ਜ਼ਿਲ੍ਹਾ ਪੁਲਿਸ, ਆਰਮਡ ਪੁਲਿਸ, ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਕੈਡਰ ਵਿੱਚ ਸੇਵਾ ਦਾ ਮੌਕਾ ਮਿਲੇਗਾ। ਹੈੱਡ ਕਾਂਸਟੇਬਲ ਸਬ-ਇੰਸਪੈਕਟਰ ਦੇ ਅਹੁਦੇ ‘ਤੇ ਚੁਣੇ ਜਵਾਨਾਂ ਨੂੰ ਇਨਵੈਸਟੀਗੇਸ਼ਨ ਕਾਡਰ ਵਿੱਚ ਕਾਂਸਟੇਬਲ ਅਹੁਦੇ ‘ਤੇ ਚੁਣੇ ਗਏ ਜਵਾਨਾਂ ਨੂੰ ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਕਾਡਰ ਵਿੱਚ ਸੇਵਾ ਦਾ ਮੌਕਾ ਮਿਲੇਗਾ। ਇਸ ਭਰਤੀ ਪ੍ਰਕਿਰਿਆ ਦੀ ਪ੍ਰੀਖਿਆ ਆਪਟਿਕਲ ਮਾਰਕ ਰਿਕਾਗ੍ਰਿਸ਼ਨ(OMR) ਬੇਸਡ ਰਹੇਗੀ, ਤਾਂ ਜੋ ਪ੍ਰੀਖਿਆ ਪੱਤਰ ਲੀਕ ਹੋਣ ਅਤੇ ਹੋਰ ਤਰ੍ਹਾਂ ਦੀ ਸੁਰੱਖਿਆ ਸਬੰਧੀ ਚਿੰਤਾਵਾਂ ਤੋਂ ਬਚਿਆ ਜਾ ਸਕੇ।

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵਿਭਾਗ ਵਿੱਚ ਸਾਲ 2011 ਵਿੱਚ ਡਾਇਰੈਕਟ ਸਬ-ਇੰਸਪੈਕਟਰ ਦੀ ਭਰਤੀ ਹੋਈ ਸੀ, ਪਰ ਕਿਸੇ ਕਾਰਨ ਮਾਮਲਾ ਕੋਰਟ ਵਿੱਚ ਵਿਚਾਰ ਅਧੀਨ ਹੋਣ ਕਾਰਨ ਉਮੀਦਵਾਰਾਂ ਦੀ ਸਾਲ 2013 ਵਿੱਚ ਚੋਣ ਹੋਈ ਅਤੇ ਸਾਲ 2014 ਵਿੱਚ ਉਨ੍ਹਾਂ ਨੂੰ ਜੁਆਇਨਿੰਗ ਹੋਮਸਕੀ ਸੀ। ਇਸ ਤੋਂ ਬਾਅਦ ਸਾਲ 2015 ਵਿੱਚ ਤਕਰੀਬਨ 110 ਮਹਿਲਾ ਜਵਾਨਾਂ ਦੀ ਭਰਤੀ ਹੋਈ ਸੀ। ਇਸ ਤੋਂ ਇਲਾਵਾ ਪਿਛਲੀ ਸਰਕਾਰ ਵਿੱਚ ਵੀ ਇੱਕ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਪਰ ਪੇਪਰ ਲੀਕ ਹੋਣ ਕਾਰਨ ਇਸ ਭਰਤੀ ਨੂੰ ਰੱਦ ਕਰਨਾ ਪਿਆ ਸੀ।

Leave a Reply

Your email address will not be published.