Homeਦੇਸ਼Gold prices set a new record: ਚਾਂਦੀ ਵੀ 69 ਹਜ਼ਾਰ ਦੇ ਪਾਰ...

Gold prices set a new record: ਚਾਂਦੀ ਵੀ 69 ਹਜ਼ਾਰ ਦੇ ਪਾਰ 57 ਹਜ਼ਾਰ ਦੇ ਕਰੀਬ ਪਹੁੰਚੀ ਕੀਮਤ

Published on

spot_img

ਇਨ੍ਹੀਂ ਦਿਨੀਂ ਸੋਨੇ ਦੀ ਚਮਕ ਲਗਾਤਾਰ ਵੱਧ ਰਹੀ ਹੈ ਅਤੇ ਇਸ ਦੇ ਸਿੱਟੇ ਵਜੋਂ ਸੋਨਾ ਹਰ ਦਿਨ ਨਵੇਂ ਰਿਕਾਰਡ ਬਣਾ ਰਿਹਾ ਹੈ । ਅੱਜ ਸੋਮਵਾਰ ਨੂੰ ਸੋਨੇ ਨੇ ਇੱਕ ਵਾਰ ਫਿਰ ਨਵਾਂ ਰਿਕਾਰਡ ਬਣਾ ਲਿਆ ਹੈ । ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਕ 16 ਜਨਵਰੀ ਨੂੰ ਸਰਾਫਾ ਬਾਜ਼ਾਰ ਵਿੱਚ ਸੋਨਾ 352 ਰੁਪਏ ਮਹਿੰਗਾ ਹੋ ਕੇ 56 ਹਜ਼ਾਰ 814 ਰੁਪਏ ‘ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 13 ਜਨਵਰੀ ਨੂੰ ਸੋਨੇ ਦੀਆਂ ਕੀਮਤਾਂ ਉਚਾਈ ‘ਤੇ ਸੀ, ਜੋ 56 ਹਜ਼ਾਰ 462 ਰੁਪਏ ਸੀ।

ਜੇਕਰ ਇੱਥੇ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਅੱਜ ਇਸ ਦੀ ਕੀਮਤ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ । ਸਰਾਫਾ ਬਾਜ਼ਾਰ ਵਿੱਚ ਇਹ 1,121 ਰੁਪਏ ਮਹਿੰਗੀ ਹੋ ਕੇ 69 ਹਜ਼ਾਰ 236 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ । 13 ਜਨਵਰੀ ਨੂੰ ਇਹ 68 ਲੱਖ 115 ਹਜ਼ਾਰ ‘ਤੇ ਸੀ । ਆਰਥਿਕ ਅਨਿਸ਼ਚਿਤਤਾ ਦੇ ਵਿਚਕਾਰ RBI ਵਰਗੇ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਸੋਨੇ ਦੇ ਭੰਡਾਰ ਵਿੱਚ ਵਾਧਾ ਕੀਤਾ ਹੈ । ਕੇਡੀਆ ਐਡਵਾਈਜ਼ਰੀ ਦੇ ਨਿਰਦੇਸ਼ਕ ਅਜੈ ਕੇਡੀਆ ਮੁਤਾਬਕ ਕੇਂਦਰੀ ਬੈਂਕਾਂ ਵੱਲੋਂ ਸੋਨੇ ਦੀ ਖਰੀਦ ਵਧਣਾ ਇੱਕ ਸਕਾਰਾਤਮਕ ਸੰਕੇਤ ਹੈ । ਇਸ ਨਾਲ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਮਿਲੇਗਾ । ਅਜੇ ਕੇਡੀਆ ਨੇ ਕਿਹਾ ਕਿ 2023 ਵਿੱਚ ਸੋਨਾ 64,000 ਰੁਪਏ ਤੱਕ ਪਹੁੰਚ ਸਕਦਾ ਹੈ।

ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਆਉਣ ਦੇ 3 ਵੱਡੇ ਕਾਰਨ:
ਡਾਲਰ ‘ਚ ਕਮਜ਼ੋਰੀ: 
ਦੀਵਾਲੀ ਤੋਂ ਪਹਿਲਾਂ ਇਸ ਸਾਲ ਅਕਤੂਬਰ ਵਿੱਚ ਡਾਲਰ ਸੂਚਕਾਂਕ 114 ਤੋਂ ਉੱਪਰ ਸੀ । ਹੁਣ ਇਹ ਡਿੱਗ ਕੇ 102 ‘ਤੇ ਆ ਗਿਆ ਹੈ। ਇਸ ਦੇ ਚੱਲਦਿਆਂ ਸੋਨੇ ਲਈ ਜ਼ਿਆਦਾ ਡਾਲਰ ਦੇਣੇ ਪੈ ਰਹੇ ਹਨ।

ਕੇਂਦਰੀ ਬੈਂਕਾਂ ਦੀ ਖਰੀਦ: 2022 ਵਿੱਚ ਹੁਣ ਤੱਕ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਲਗਭਗ 400 ਟਨ ਸੋਨਾ ਖਰੀਦਿਆ ਹੈ । ਚੀਨ ਨੇ ਨਵੰਬਰ ਵਿੱਚ 32 ਟਨ ਸੋਨਾ ਖਰੀਦ ਕੇ 2019 ਤੋਂ ਬਾਅਦ ਪਹਿਲੀ ਵਾਰ ਸੋਨੇ ਦੇ ਭੰਡਾਰ ਵਿੱਚ ਵਾਧਾ ਕੀਤਾ ਹੈ।

ਸਪਲਾਈ ‘ਚ ਕਮੀ: ਦੱਖਣੀ ਅਫਰੀਕਾ ਦੇ ਨੇਡਬੈਂਕ ਦੇ ਅਰਥਸ਼ਾਸਤਰੀਆਂ ਦੇ ਅਨੁਸਾਰ ਅਕਤੂਬਰ ਵਿੱਚ ਸੋਨੇ ਦੇ ਉਤਪਾਦਨ ਵਿੱਚ 10.4% ਦੀ ਗਿਰਾਵਟ ਆਈ ਹੈ । ਇਸ ਤੋਂ ਪਹਿਲਾਂ ਸਤੰਬਰ ਵਿੱਚ ਵੀ ਸੋਨੇ ਦੀ ਮਾਈਨਿੰਗ ਵਿੱਚ 5.1 ਫੀਸਦੀ ਦੀ ਕਮੀ ਆਈ ਸੀ।

Latest articles

ਝਾਰਖੰਡ ‘ਚ 35 ਕਰੋੜ ਕੈਸ਼ ਮਿਲਣ ਮਗਰੋਂ ED ਦਾ ਐਕਸ਼ਨ, ਹੁਣ ਮੰਤਰੀ ਦੀ ਗ੍ਰਿਫਤਾਰੀ… ਪਹਿਲਾਂ PA, ਫਿਰ ਨੌਕਰ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਕਾਂਗਰਸ ਨੇਤਾ ਅਤੇ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ...

10 ਗੱਡੀਆਂ ਸ.ੜ ਕੇ ਸੁ.ਆਹ , ਪਠਾਨਕੋਟ ਦੇ ਪੁਰਾਣੇ ਸਦਰ ਥਾਣੇ ‘ਚ ਲੱਗੀ ਭਿਆਨਕ ਅੱਗ

ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਪੁਰਾਣੇ ਸਦਰ ਥਾਣੇ ਵਿੱਚ ਅਚਾਨਕ ਅੱਗ ਲੱਗਣ ਕਾਰਨ ਹਫੜਾ-ਦਫੜੀ...

ਭਾਰਤ ਸਣੇ ਕਈ ਦੇਸ਼ਾਂ ਦੇ ਯੂਜ਼ਰਸ ਹੋ ਰਹੇ ਪਰੇਸ਼ਾਨ ਤੜਕਸਾਰ ਡਾਊਨ ਹੋਏ Facebook ਤੇ Instagram!

ਮਸ਼ਹੂਰ ਸੋਸ਼ਲ ਮੀਡੀਆ ਹੈਂਡਲ ਫੇਸਬੁੱਕ ਅਤੇ ਇੰਸਟਾਗ੍ਰਾਮ ਕੁਝ ਯੂਜ਼ਰਸ ਲਈ ਡਾਊਨ ਹੋ ਗਏ ਹਨ।...

ਮਹਾਰਾਸ਼ਟਰ ਦੇ ਨਾਂਦੇੜ ‘ਚ IT ਦਾ ਛਾਪਾ, 14 ਕਰੋੜ ਕੈਸ਼, 170 ਕਰੋੜ ਦੀ ਜਾਇਦਾਦ ਬਰਾਮਦ , 8 ਕਿਲੋ ਸੋਨਾ…

ਮਹਾਰਾਸ਼ਟਰ ਦੇ ਨਾਂਦੇੜ ‘ਚ ਆਮਦਨ ਕਰ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਕਰੋੜਾਂ ਰੁਪਏ...

More like this