Site icon Punjab Mirror

ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਨੇ ਫਿਰ ਤੋਂ ਦਿੱਤੀ ਧਮਕੀ, ਕਿਹਾ-‘ਕਾਤਲਾਂ ਨੂੰ ਮਾਰ ਕੇ ਮੂਸੇਵਾਲਾ ਦੀ ਹੱਤਿਆ ਦਾ ਬਦਲਾ’ ਲਿਆ ਜਾਵੇਗਾ

ਮੂਸੇਵਾਲਾ ਦੀ ਹੱਤਿਆ ਦੇ ਬਾਅਦ ਪੰਜਾਬ ਵਿਚ ਇੱਕ ਵਾਰ ਫਿਰ ਖੂਨੀ ਗੈਂਗਵਾਰ ਸ਼ੁਰੂ ਹੋਣ ਦਾ ਖਤਰਾ ਵਧ ਗਿਆ ਹੈ। ਮੂਸੇਵਾਲਾ ਨੂੰ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦਾ ਕਰੀਬੀ ਸਮਝਿਆ ਜਾਂਦਾ ਸੀ। ਬੰਬੀਹਾ ਗੈਂਗ ਨੇ ਧਮਕੀ ਦਿੱਤੀ ਹੈ ਕਿ ਜਲਦ ਮੂਸੇਵਾਲਾ ਦੀ ਹੱਤਿਆ ਦਾ ਬਦਲਾ ਲਿਆ ਜਾਵੇਗਾ। ਬੰਬੀਹਾ ਗੈਂਗ ਵੱਲੋਂ ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਗਿਆ ਹੈ।

ਇਸ ਪੋਸਟ ‘ਚ ਮੂਸੇਵਾਲਾ ਤੋਂ ਇਲਾਵਾ ਮੀਤ ਬਾਊਂਸਰ ਮਨੀਮਾਜਰਾ ਤੇ ਲਵੀ ਦਿਓੜਾ ਸਣੇ ਦੂਜੇ ਲੋਕਾਂ ਦੀ ਮੌਤ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਗਈ ਹੈ। ਮੂਸੇਵਾਲਾ ਦੀ ਹੱਤਿਆ ਦੇ ਬਾਅਦ ਪੰਜਾਬ ਵਿਚ ਸੜ ਤੋਂ ਲੈ ਕੇ ਜੇਲ੍ਹ ਦੇ ਅੰਦਰ ਤੱਕ ਗੈਂਗਵਾਰ ਦਾ ਖਤਰਾ ਮੰਡਰਾ ਰਿਹਾ ਹੈ।

ਬੰਬੀਹਾ ਗੈਂਗ ਨੇ ਕਿਹਾ ਕਿ ਦੂਜੇ ਗਰੁੱਪ ਵਾਲੇ ਬੇਵਜ੍ਹਾ ਉਨ੍ਹਾਂ ਦੇ ਭਰਾਵਾਂ ਨੂੰ ਮਾਰ ਕੇ ਬਦਮਾਸ਼ ਬਣ ਰਹੇ ਹਨ। ਅਸੀਂ ਬੇਕਸੂਰ ਵਿਅਕਤੀ ਨੂੰ ਕੁਝ ਨਹੀਂ ਕਹਾਂਗੇ ਪਰ ਜੇਕਰ ਕਿਸੇ ਨੇ ਸਾਡੇ ਦੁਸ਼ਮਣ ਗਰੁੱਪ ਦਾ ਸਾਥ ਦਿੱਤਾ ਤਾਂ ਉਹ ਵੀ ਸਾਡਾ ਦੁਸ਼ਮਣ ਹੋਵੇਗਾ। ਇਸ ਪੋਸਟ ਵਿਚ ਗੁੜਗਾਓਂ ਦੇ ਮਸ਼ਹੂਰ ਸ਼ੂਟਰ ਕੌਸ਼ਲ ਚੌਧਰੀ, ਟਿੱਲੂ ਤਾਜਪੁਰੀਆ, ਦਿੱਲੀ ਐੱਨਸੀਆਰ ਦੇ ਗੈਂਗਸਟਰ ਨੀਰਜ ਬਵਾਨਾ ਦਾ ਨਾਂ ਲਿਖਿਆ ਗਿਆ ਹੈ।

ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਦੇ ਗੈਂਗਸਟਰ ਨੇ ਲਈ ਹੈ। ਕੈਨੇਡਾ ਬੈਠੇ ਗੋਲਡੀ ਬਰਾੜ ਨੇ ਕਿਹਾ ਕਿ ਇਹ ਹੱਤਿਆ ਅਸੀਂ ਕਰਵਾਈ ਹੈ। ਇਸ ਦੇ ਬਾਅਦ ਗੈਂਗਸਟਰ ਲਾਰੈਂਸ ਦੇ ਭਾਣਜੇ ਸਚਿਨ ਥਾਪਨ ਬਿਸ਼ਨੋਈ ਨੇ ਵੀ ਹੱਤਿਆ ਦੀ ਜ਼ਿੰਮੇਵਾਰੀ ਲਈ। ਉਸ ਨੇ ਇੱਕ ਚੈਨਲ ਨੂੰ ਫੋਨ ‘ਤੇ ਕਿਹਾ ਕਿ ਮੂਸੇਵਾਲਾ ਦਾ ਰੋਲ ਉਨ੍ਹਾਂ ਦੇ ਭਰਾ ਵਿੱਕੀ ਮਿੱਡੂਖੇੜਾ ਦੇ ਕਤਲ ਵਿਚ ਸੀ। ਇਸ ਕਰਕੇ ਉਸ ਨੇ ਖੁਦ ਮਾਨਸਾ ਜਾ ਕੇ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ।

Exit mobile version