ਗੁਰਦਾਸਪੁਰ: ਸਿਟੀ ਪੁਲਿਸ ਅਤੇ ਸਪੈਸ਼ਲ ਸੈੱਲ ਨੇ ਸਦਰ ਬਾਜ਼ਾਰ ਵਿੱਚ ਸਥਿਤ ਇੱਕ ਹੋਟਲ-ਢਾਬੇ ‘ਤੇ ਗੁਪਤ ਸੂਚਨਾ ਦੇ ਅਧਾਰ ‘ਤੇ ਛਾਪਾਮਾਰੀ ਕੀਤੀ। ਇਸ ਦੌਰਾਨ ਪੁਲਿਸ ਨੇ ਇੱਕ ਕਮਰੇ ਵਿਚ ਹੋਟਲ ਮਾਲਕ ਸਮੇਤ 10 ਵਿਅਕਤੀਆਂ ਨੂੰ ਜੂਆ ਖੇਡਦੇ ਹੋਏ ਰੰਗੇ ਹੱਥੀਂ ਫੜ ਲਿਆ। ਇਹ ਲੋਕ ਆਧੁਨਿਕ ਤਰੀਕੇ ਨਾਲ ਜੂਆ ਲਗਾ ਰਹੇ ਸਨ। ਪੁਲਿਸ ਨੇ ਸਥਾਨ ਤੋਂ 2.50 ਲੱਖ ਰੁਪਏ ਤੋਂ ਵੱਧ ਨਕਦੀ ਵੀ ਬਰਾਮਦ ਕੀਤੀ। ਸਾਰੇ ਆਰੋਪੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਜਾਰੀ ਹੈ।