ਲੁਧਿਆਣਾ: ਵਰਕਰਜ਼ ਫੈਡਰੇਸ਼ਨ ਇੰਟਕ ਦੇ ਪ੍ਰਧਾਨ ਸਵਰਣ ਸਿੰਘ ਨੇ ਦੱਸਿਆ ਕਿ ਜੁਆਇੰਟ ਫੋਰਮ ਵੱਲੋਂ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ 11 ਤੋਂ 13 ਅਗਸਤ ਤੱਕ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ। ਵਰਕਰਜ਼ ਫੈਡਰੇਸ਼ਨ ਇੰਟਕ ਵੀ ਇਸ ਫੋਰਮ ਦਾ ਹਿੱਸਾ ਹੈ ਅਤੇ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ। ਇਸ ਦੌਰਾਨ ਜੇ.ਈ., ਲਾਈਨਮੈਨ, ਕਲਰਕ ਅਤੇ ਹੋਰ ਸਾਰੇ ਬਿਜਲੀ ਕਰਮਚਾਰੀ ਛੁੱਟੀ ‘ਤੇ ਰਹਿਣਗੇ। ਇਸ ਕਰਕੇ ਅਗਲੇ 3 ਦਿਨਾਂ ਦੌਰਾਨ ਬਿਜਲੀ ਪ੍ਰਣਾਲੀ ਚਲਾਉਣਾ ਵਿਭਾਗ ਲਈ ਚੁਣੌਤੀਪੂਰਨ ਹੋਵੇਗਾ ਅਤੇ ਬਿਜਲੀ ਬੰਦ ਹੋਣ ਦੀ ਸਥਿਤੀ ਵਿੱਚ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮੌਕੇ ਜਗਦੀਪ ਸਿੰਘ ਸਹਿਗਲ (ਪਟਿਆਲਾ), ਖੁਸ਼ਵੰਤ ਸਿੰਘ (ਹੁਸ਼ਿਆਰਪੁਰ), ਹਰਦੀਪ ਸਿੰਘ (ਗੁਰਦਾਸਪੁਰ), ਸੰਤੋਸ਼ ਮੌਰਿਆ, ਰਾਕੇਸ਼ ਕੁਮਾਰ, ਬਲਦੇਵ ਸਿੰਘ ਅਤੇ ਬਲਜੀਤ ਸਿੰਘ ਗਰੇਵਾਲ (ਲੁਧਿਆਣਾ) ਵੀ ਮੌਜੂਦ ਸਨ।