ਲੁਧਿਆਣਾ – ਵਿਦੇਸ਼ ਭੇਜਣ ਦੇ ਵਾਅਦੇ ਨਾਲ ਲੁਧਿਆਣਾ ਦੇ ਇਕ ਨੌਜਵਾਨ ਨਾਲ ਲੱਖਾਂ ਦੀ ਠੱਗੀ ਹੋਈ। ਮਾਡਲ ਟਾਊਨ ਥਾਣੇ ਵਿੱਚ ਦਰਜ ਸ਼ਿਕਾਇਤ ਅਨੁਸਾਰ, ਨੌਜਵਾਨ ਜੁਗਰਾਜ ਸਿੰਘ ਨੇ ਦੱਸਿਆ ਕਿ ਉਸ ਨਾਲ ਕੈਨੇਡਾ ਭੇਜਣ ਦੇ ਨਾਂ ‘ਤੇ 2.5 ਲੱਖ ਰੁਪਏ ਲਏ ਗਏ, ਪਰ ਨਾ ਤਾਂ ਵੀਜ਼ਾ ਮਿਲਿਆ ਅਤੇ ਨਾ ਹੀ ਪੈਸੇ ਵਾਪਸ ਹੋਏ।ਸ਼ਿਕਾਇਤ ਦੇ ਅਧਾਰ ‘ਤੇ ਪੁਲਸ ਨੇ ਸਪਾਈਸ ਇਮੀਗ੍ਰੇਸ਼ਨ ਕੰਸਲਟੈਂਸੀ ਅਤੇ ਸਪੀਡ ਇਮੀਗ੍ਰੇਸ਼ਨ ਆਰ.ਐੱਸ., ਦੋਹਾਂ ਕੰਪਨੀਆਂ ਦੀ ਮਾਲਕਣ ਸ਼ਿਖਾ ਪਾਹਵਾ ਵਿਰੁੱਧ FIR ਦਰਜ ਕਰ ਲਈ ਹੈ।
ਜੁਗਰਾਜ ਸਿੰਘ, ਜੋ ਕਿ ਹੰਬੜਾਂ ਰੋਡ ਨੇੜਲੇ ਪਿੰਡ ਬਾਰਨਹਾੜਾ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਸ਼ਿਖਾ ਪਾਹਵਾ ਨੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਰਕਮ ਲੀ ਅਤੇ ਬਾਅਦ ਵਿੱਚ ਨਾਂ ਹੀ ਕੋਈ ਕਾਰਵਾਈ ਕੀਤੀ ਅਤੇ ਨਾਂ ਹੀ ਸੰਪਰਕ ਕੀਤਾ।ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ, ਪੁਲਸ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਸਿਰਫ ਲਾਇਸੈਂਸਸ਼ੁਦਾ ਅਤੇ ਭਰੋਸੇਯੋਗ ਇਮੀਗ੍ਰੇਸ਼ਨ ਏਜੰਟਾਂ ਨਾਲ ਹੀ ਸੰਪਰਕ ਕੀਤਾ ਜਾਵੇ।