ਹਿਮਾਚਲ ਪ੍ਰਦੇਸ਼ ‘ਚ ਹੋਈ ਭਾਰੀ ਮੀਂਹ ਕਾਰਨ ਪੌਂਗ ਡੈਮ ਵਿੱਚ ਪਾਣੀ ਦੀ ਮਾਤਰਾ ਕਾਫੀ ਵਧ ਗਈ। ਇਸ ਕਰਕੇ ਵੀਰਵਾਰ ਸਵੇਰੇ ਡੈਮ ਤੋਂ ਵਾਧੂ ਪਾਣੀ ਛੱਡਣਾ ਪਿਆ। ਇਹ ਪਾਣੀ 40,000 ਕਿਊਸਿਕ ਸੀ, ਜੋ ਕਿ ਟਰਬਾਈਨਾਂ ਅਤੇ ਸਪਿਲਵੇਅ ਗੇਟਾਂ ਰਾਹੀਂ ਛੱਡਿਆ ਗਿਆ।ਤਲਵਾੜਾ ਟਾਊਨਸ਼ਿਪ ਦੇ ਜਲ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਣੀ ਹੌਲੀ-ਹੌਲੀ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਵੇਂ ਕਿ ਨਿਯਮ ਹੁੰਦੇ ਹਨ। ਹਿਮਾਚਲ ਪ੍ਰਦੇਸ਼ ਦੇ ਹੜ੍ਹ ਅਤੇ ਸਿੰਚਾਈ ਵਿਭਾਗ ਨੂੰ ਇਸ ਬਾਰੇ ਅੱਗਾਹ ਕਰ ਦਿੱਤਾ ਗਿਆ ਹੈ।
ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਨਦੀਆਂ, ਨਹਿਰਾਂ ਜਾਂ ਹੋਰ ਪਾਣੀ ਵਾਲੀਆਂ ਥਾਵਾਂ ਦੇ ਨੇੜੇ ਨਾ ਜਾਣ, ਕਿਉਂਕਿ ਪਾਣੀ ਦੀ ਲਹਿਰ ਕਦੇ ਵੀ ਵਧ ਸਕਦੀ ਹੈ। ਹੜ੍ਹ ਤੋਂ ਬਚਾਅ ਲਈ ਰਾਜ ਦੀ ਐਮਰਜੈਂਸੀ ਟੀਮਾਂ ਅਤੇ ਹੋਰ ਏਜੰਸੀਆਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ।