ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਰੇਲਵੇ ਮੰਡਲ ਨੇ ਜੁਲਾਈ 2025 ਦੌਰਾਨ ਬਿਨਾਂ ਟਿਕਟ ਜਾਂ ਅਨਿਯਮਿਤ ਟਿਕਟ ਨਾਲ ਸਫ਼ਰ ਕਰਨ ਵਾਲੇ 43,092 ਯਾਤਰੀਆਂ ਨੂੰ ਫੜਿਆ। ਇਨ੍ਹਾਂ ਤੋਂ ਕੁੱਲ 2.69 ਕਰੋੜ ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਗਏ, ਜੋ ਕਿ ਇੱਕ ਰਿਕਾਰਡ ਮੰਨਿਆ ਜਾ ਸਕਦਾ ਹੈ।ਇਹ ਟਿਕਟ ਚੈਕਿੰਗ ਮੁਹਿੰਮ ਮੰਡਲ ਵੱਲੋਂ ਆਮਦਨ ਵਧਾਉਣ ਅਤੇ ਯਾਤਰੀਆਂ ਨੂੰ ਸੁਚੱਜੀ ਸੇਵਾ ਦੇਣ ਦੇ ਉਦੇਸ਼ ਨਾਲ ਚਲਾਈ ਗਈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਚੈਕਿੰਗ ਦੌਰਾਨ ਕਈ ਰੇਲਗੱਡੀਆਂ ਵਿੱਚ ਅਚਾਨਕ ਜਾਂਚ ਕੀਤੀ ਗਈ।
ਇਸ ਦੇ ਨਾਲ ਹੀ, ਸਫ਼ਾਈ ਮੁਹਿੰਮ ਹੇਠ ਜੁਰਮਾਨੇ ਵੀ ਲਗਾਏ ਗਏ। ਅਧਿਕਾਰੀਆਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਸਿਰਫ਼ ਸਹੀ ਟਿਕਟ ਲੈ ਕੇ ਹੀ ਯਾਤਰਾ ਕਰਨ, ਨਹੀਂ ਤਾਂ ਭਵਿੱਖ ਵਿੱਚ ਵੀ ਕੜੀ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਦਾ ਟੀਚਾ ਹੈ ਕਿ ‘ਜ਼ੀਰੋ ਬਿਨਾਂ ਟਿਕਟ ਯਾਤਰਾ’ ਨੂੰ ਹਕੀਕਤ ਬਣਾਇਆ ਜਾਵੇ।