HomeਪੰਜਾਬFarmer Protest: CM ਦੀ ਕੋਠੀ ਸਾਹਮਣੇ ਹਜ਼ਾਰਾਂ ਕਿਸਾਨਾਂ ਵੱਲੋਂ ਪੱਕਾ ਡੇਰਾ ,ਮੋਦੀ...

Farmer Protest: CM ਦੀ ਕੋਠੀ ਸਾਹਮਣੇ ਹਜ਼ਾਰਾਂ ਕਿਸਾਨਾਂ ਵੱਲੋਂ ਪੱਕਾ ਡੇਰਾ ,ਮੋਦੀ ਸਰਕਾਰ ਵਾਂਗ ਹੀ ਭਗਵੰਤ ਮਾਨ ਸਰਕਾਰ ਖਿਲਾਫ਼ ਡਟੇ ਕਿਸਾਨ

Published on

spot_img

Farmer Protest: ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੇ ਨਿਸ਼ਾਨੇ ਉੱਪਰ ਆ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਅਣਮਿਥੇ ਸਮੇਂ ਲਈ ਲਾਇਆ ਪੱਕਾ ਮੋਰਚਾ ਭਖਦਾ ਜਾ ਰਿਹਾ ਹੈ।

Farmer Protest: ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੇ ਨਿਸ਼ਾਨੇ ਉੱਪਰ ਆ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਅਣਮਿਥੇ ਸਮੇਂ ਲਈ ਲਾਇਆ ਪੱਕਾ ਮੋਰਚਾ ਭਖਦਾ ਜਾ ਰਿਹਾ ਹੈ। ਢਾਈ-ਤਿੰਨ ਕਿਲੋਮੀਟਰ ਤੱਕ ਟਰੈਕਟਰ-ਟਰਾਲੀਆਂ ਦੀਆਂ ਕਤਾਰਾਂ ਸੰਕੇਤ ਦੇ ਰਹੀਆਂ ਹਨ ਕਿ ਕਿਸਾਨ ਹੁਣ ਆਰਪਾਰ ਦੀ ਲੜਾਈ ਦਾ ਮਨ ਬਣਾਈ ਬੈਠੇ ਹਨ। ਹੁਣ ਵੇਖਣਾ ਹੋਏਗਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਦੀ ਹੈ ਜਾਂ ਫਿਰ ਇਹ ਧਰਨਾ ਟਿੱਕਰੀ ਬਾਰਡਰ ਵਾਂਗ ਲੰਬਾ ਚੱਲਦਾ ਹੈ।
ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਸੱਤ ਅਕਤੂਬਰ ਦੀ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਬਾਰੇ ਚੁੱਪ ਧਾਰੀ ਬੈਠੇ ਹਨ। ਉਨ੍ਹਾਂ ਐਲਾਨ ਕੀਤਾ ਕਿ 15 ਅਕਤੂਬਰ ਨੂੰ ਪੱਕੇ ਮੋਰਚੇ ਦੇ ਸਥਾਨ ’ਤੇ ‘ਲਲਕਾਰ ਦਿਵਸ’ ਮਨਾਇਆ ਜਾਵੇਗਾ। ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਤਿੰਨ ਦਿਨ ਤੋਂ ਬੇਮਿਆਦੀ ਪੱਕੇ ਮੋਰਚੇ ’ਤੇ ਪੰਜਾਬ ਦੇ ਹਜ਼ਾਰਾਂ ਕਿਸਾਨ ਡਟੇ ਹੋਏ ਹਨ ਪਰ ਸਰਕਾਰ ਵਲੋਂ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਅਣਮਿਥੇ ਸਮੇਂ ਲਈ ਪੱਕਾ ਮੋਰਚਾ ਜਾਰੀ ਰਹੇਗਾ।


ਦੱਸ ਦਈਏ ਕਿ ਕਰੀਬ ਤਿੰਨ ਕਿਲੋਮੀਟਰ ਲੰਮੇ ਪੱਕੇ ਮੋਰਚੇ ਕਾਰਨ ਮਿਲਕ ਪਲਾਂਟ ਤੋਂ ਲੈ ਕੇ ਨੈਸ਼ਨਲ ਹਾਈਵੇਅ ਦੇ ਪਟਿਆਲਾ ਬਾਈਪਾਸ ਓਵਰਬ੍ਰਿਜ ਤੱਕ ਟਰੈਕਟਰ-ਟਰਾਲੀਆਂ ਦਾ ਕਤਾਰਾਂ ਲੱਗੀਆਂ ਹੋਈਆਂ ਹਨ। ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਸਾਹਮਣੇ ਸ਼ਹਿਰ ਦੀ ਸੰਗਰੂਰ-ਪਟਿਆਲਾ ਬਾਈਪਾਸ ਸੜਕ ਉੱਪਰ ਆਵਾਜਾਈ ਮੁਕੰਮਲ ਰੂਪ ਵਿੱਚ ਬੰਦ ਹੈ। ਕਿਸਾਨਾਂ ਨੇ ਟਰਾਲੀਆਂ ਉੱਪਰ ਤਰਪਾਲਾਂ ਪਾ ਕੇ ਰੈਣ ਬਸੇਰਾ ਬਣਾਉਣ ਸਣੇ ਸੜਕ ਕਿਨਾਰੇ ਤੰਬੂ ਵੀ ਲਗਾ ਲਏ ਹਨ। ਸੰਘਰਸ਼ੀਆਂ ਲਈ ਕਿਸਾਨ ਲੰਗਰ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਮੋਰਚੇ ਵਿੱਚ ਮੁਕੰਮਲ ਏਕਤਾ, ਆਪਸੀ ਸਾਂਝ ਤੇ ਅਨੁਸਾਸ਼ਨ ਕਾਇਮ ਹੈ। ਕਿਸਾਨ ਬੀਬੀਆਂ ਦੀ ਵੱਡੀ ਸ਼ਮੂਲੀਅਤ ਪੱਕੇ ਮੋਰਚੇ ਦੀ ਮਜ਼ਬੂਤੀ ਲਈ ਅਹਿਮ ਯੋਗਦਾਨ ਪਾ ਰਹੀ ਹੈ।

ਕਿਸਾਨਾਂ ਦੀਆਂ ਮੁੱਖ ਮੰਗਾਂ

ਬੁਲਾਰਿਆਂ ਨੇ ਮੰਗ ਕੀਤੀ ਕਿ ਗੁਲਾਬੀ ਸੁੰਡੀ, ਨਕਲੀ ਕੀਟਨਾਸ਼ਕਾਂ, ਗੜ੍ਹੇਮਾਰੀ, ਮੀਂਹ ਤੇ ਵਾਇਰਲ ਰੋਗ ਨਾਲ ਤਬਾਹ ਹੋਈਆਂ ਫ਼ਸਲਾਂ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ, ਪਰਾਲੀ ਸਾਂਭਣ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ, ਝੋਨੇ ਦੀ ਥਾਂ ਬਦਲਵੀਆਂ ਫ਼ਸਲਾਂ ਦੀ ਐਮਐਸਪੀ ਮਿਥ ਕੇ ਖ਼ਰੀਦ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ, ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 700 ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਇੱਕ-ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ ਅਤੇ ਹੋਰ ਸਾਰੀਆਂ ਹੱਕੀ ਤੇ ਜਾਇਜ਼ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ।

Latest articles

ਜਾਣੋ ਕੀਮਤ ਅਤੇ ਫੀਚਰਸ TVS Apache ਬਾਈਕ ਦਾ ਬਲੈਕ ਐਡੀਸ਼ਨ ਹੋਇਆ ਲਾਂਚ,

TVS ਮੋਟਰ ਕੰਪਨੀ ਨੇ ਆਪਣੀ ਬਾਈਕ ਨੂੰ ਨਵੇਂ ਰੂਪ ਨਾਲ ਬਾਜ਼ਾਰ ‘ਚ ਉਤਾਰਿਆ ਹੈ।...

ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ਮਈ ਦੇ ਅੰਤ ‘ਚ ਗੁਰੂ ਗ੍ਰਹਿ ਨਾਲ ਮਿਲ ਕੇ ਬਣਨਗੇ 3 ਰਾਜਯੋਗ,

ਜੋਤਿਸ਼ ਸ਼ਾਸਤਰ ਦੇ ਅਨੁਸਾਰ, 31 ਮਈ ਦੀ ਰਾਤ ਨੂੰ, ਬੁਧ ਬ੍ਰਿਸ਼ਭ ਵਿੱਚ ਪ੍ਰਵੇਸ਼ ਕਰੇਗਾ,...

ਜਾਣੋ ਰੇਟ ਬਣ ਗਿਆ ਆਲ ਟਾਈਮ ਹਾਈ ਰਿਕਾਰਡ, ਚਾਂਦੀ ਦੀਆਂ ਕੀਮਤਾਂ ਨੂੰ ਲੱਗੀ ਅੱ.ਗ,

ਸ਼ੁੱਕਰਵਾਰ ਨੂੰ ਚਾਂਦੀ ਨੇ ਆਪਣੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਇਸ ਦੀ ਕੀਮਤ 90,000...

Top 10 Best Wedding Destinations in India(2024-2025)

For many couples, planning a for Best Wedding Destinations in India is a dream...

More like this

ਜਾਣੋ ਕੀਮਤ ਅਤੇ ਫੀਚਰਸ TVS Apache ਬਾਈਕ ਦਾ ਬਲੈਕ ਐਡੀਸ਼ਨ ਹੋਇਆ ਲਾਂਚ,

TVS ਮੋਟਰ ਕੰਪਨੀ ਨੇ ਆਪਣੀ ਬਾਈਕ ਨੂੰ ਨਵੇਂ ਰੂਪ ਨਾਲ ਬਾਜ਼ਾਰ ‘ਚ ਉਤਾਰਿਆ ਹੈ।...

ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ਮਈ ਦੇ ਅੰਤ ‘ਚ ਗੁਰੂ ਗ੍ਰਹਿ ਨਾਲ ਮਿਲ ਕੇ ਬਣਨਗੇ 3 ਰਾਜਯੋਗ,

ਜੋਤਿਸ਼ ਸ਼ਾਸਤਰ ਦੇ ਅਨੁਸਾਰ, 31 ਮਈ ਦੀ ਰਾਤ ਨੂੰ, ਬੁਧ ਬ੍ਰਿਸ਼ਭ ਵਿੱਚ ਪ੍ਰਵੇਸ਼ ਕਰੇਗਾ,...

ਜਾਣੋ ਰੇਟ ਬਣ ਗਿਆ ਆਲ ਟਾਈਮ ਹਾਈ ਰਿਕਾਰਡ, ਚਾਂਦੀ ਦੀਆਂ ਕੀਮਤਾਂ ਨੂੰ ਲੱਗੀ ਅੱ.ਗ,

ਸ਼ੁੱਕਰਵਾਰ ਨੂੰ ਚਾਂਦੀ ਨੇ ਆਪਣੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਇਸ ਦੀ ਕੀਮਤ 90,000...