Site icon Punjab Mirror

ਸਟੇਜ ‘ਤੇ ਪਰਫਾਰਮ ਕਰਦਿਆਂ ਤੋੜਿਆ ਦਮ ਮਸ਼ਹੂਰ ਰੈਪਰ ਕੋਸਟਾ ਟਿਚ ਦਾ ਦੇਹਾਂਤ

ਦੱਖਣੀ ਅਫਰੀਕਾ ਦੇ ਮਸ਼ਹੂਰ ਰੈਪਰ ਤੇ ਮਿਊਜ਼ੀਸ਼ੀਅਨ ਕੋਸਟਾ ਟਿਚ ਦਾ ਦੇਹਾਂਤ ਹੋ ਗਿਆ ਹੈ। ਰਿਪੋਰਟ ਮੁਤਾਬਕ ਰੈਪਰ ਇਕ ਪ੍ਰੋਗਰਾਮ ਦੌਰਾਨ ਬੇਹੋਸ਼ ਹੋ ਕੇ ਡਿੱਗ ਗਏ ਤੇ ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਕੋਸਟਾ ਟਿਚ ਦੇ ਅਚਾਨਕ ਦੇਹਾਂਤ ਨਾਲ ਹਰ ਕੋਈ ਪ੍ਰੇਸ਼ਾਨ ਹੈ। ਅਜੇ ਉਨ੍ਹਾਂ ਦੀ ਉਮਰ ਸਿਰਫ 27 ਸਾਲ ਸੀ। ਕੋਸਟਾ ਟਿਚ ਜੋਹਾਨਸਬਰਗ ਵਿਚ ਅਲਟਰਾ ਸਾਊਥ ਅਫਰੀਕਾ ਮਿਊਜ਼ਿਕ ਕੰਸਰਟ ਵਿਚ ਪਰਫਾਰਮ ਕਰ ਰਹੇ ਸਨ, ਉਦੋਂ ਇਹ ਘਟਨਾ ਵਾਪਰੀ।

ਰਿਪੋਰਟ ਮੁਤਾਬਕ ਜਿਸ ਸਮੇਂ ਇਹ ਘਟਨਾ ਹੋਈ ਉਦੋਂ ਕੋਸਟਾ ਟਿਚ ਜੋਹਾਨਸਬਰਗ ਵਿਚ ਅਲਟਰਾ ਸਾਊਥ ਅਫਰੀਕਾ ਮਿਊਜ਼ਿਕ ਕੰਸਰਟ ਵਿਚ ਪਰਫਾਰਮ ਕਰ ਰਹੇ ਸਨ। ਹਾਲਾਂਕਿ ਅਜੇ ਰੈਪਰ ਦੀ ਮੌਤ ਦੀ ਵਜ੍ਹਾ ਸਪੱਸ਼ਟ ਨਹੀਂ ਹੋਈ ਹੈ। ਸਾਰੇ ਆਰਟਿਸਟਸ, ਮਿਊਜ਼ਿਕ ਨੈਟਵਰਕ ਤੇ ਫੈਂਸ ਨੇ ਕੋਸਟਾ ਟਿਜ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ।

ਹਰ ਕਿਸੇ ਲਈ ਕੋਸਟਾ ਟਿਚ ਦੇ ਦੇਹਾਂਤ ਦੀ ਖਬਰ ‘ਤੇ ਯਕੀਨ ਕਰਨਾ ਮੁਸ਼ਕਲ ਹੋ ਰਿਹਾ ਹੈ। ਇਸ ਵਿਚ ਕੋਸਟਾ ਟਿਚ ਦੇ ਦੇਹਾਂਤ ਤੋਂ ਪਹਿਲਾਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਪਰਫਾਰਮ ਕਰਦੇ ਕਰਦੇ ਟਿਚ ਸਟੇਜ ‘ਤੇ ਡਿਗ ਗਏ। ਡਿਗਣ ਦੇ ਬਾਅਦ ਉੁਹ ਖੁਦ ਨੂੰ ਸੰਭਾਲਦੇ ਹਨ ਪਰ ਕੁਝ ਹੀ ਦੇਰ ਬਾਅਦ ਬੇਹੋਸ਼ ਹੋ ਕੇ ਫਿਰ ਡਿੱਗ ਜਾਂਦੇ ਹਨ।

ਕੋਸਟਾ ਇਕ ਉਭਰਦੇ ਹੋਏ ਕਲਾਕਾਰ ਸਨ। ਉਨ੍ਹਾਂ ਦੇ ਸਭ ਤੋਂ ਸਫਲ ਸਿੰਗਲ, ਬਿਗ ਫਲੈਕਸਾ ਨੂੰ ਯੂਟਿਊਬ ‘ਤੇ 45 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ। ਉਨ੍ਹਾਂ ਨੇ ਅਮਰੀਕੀ ਕਲਾਕਾਰ ਏੇਕਾਨ ਨਾਲ ਹੁਣ ਜਿਹੇ ਇਕ ਰੀਮਿਕਸ ਜਾਰੀ ਕੀਤਾ ਸੀ। ਕੋਸਟਾ ਟਿਚ ਦਾ ਦੇਹਾਂਤ ਦੱਖਣੀ ਅਫਰੀਕੀ ਮਿਊਜ਼ਿਕ ਇੰਡਸਟਰੀ ਲਈ ਵੱਡਾ ਝਟਕਾ ਹੈ।

Exit mobile version