Site icon Punjab Mirror

EPFO ਨੇ ਲਾਈਫ ਸਰਟੀਫਿਕੇਟ ਜਮ੍ਹਾ ਕਰਾਉਣਾ ਬਣਾਇਆ ਹੋਰ ਵੀ ਆਸਾਨ, ਪੈਨਸ਼ਨਰਾਂ ਲਈ ਖੁਸ਼ਖਬਰੀ,

ਈਪੀਐੱਫਓ ਸਮੇਂ-ਸਮੇਂ ‘ਤੇ ਪੈਨਸ਼ਨਰਾਂ ਦੀ ਸਹੂਲਤ ਲਈ ਕਦਮ ਚੁੱਕਦਾ ਰਹਿੰਦਾ ਹੈ। ਹੁਣ EPFO ਨੇ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਜਮ੍ਹਾ ਕਰਾਉਣ ਲਈ ਵੱਡੀ ਰਾਹਤ ਦਿੱਤੀ ਹੈ। ਪੈਨਸ਼ਨਰਸ ਕਦੇ ਵੀ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਾ ਸਕਦੇ ਹਨ। ਖਾਸ ਗੱਲ ਇਹ ਹੈ ਕਿ ਉਹ ਜਦੋਂ ਵੀ ਸਰਟੀਫਿਕੇਟ ਜਮ੍ਹਾ ਕਰਾਉਣਗੇ ਤਾਂ ਉਹ ਉਸ ਤਰੀਕ ਤੋਂ ਇਕ ਸਾਲ ਲਈ ਵੈਧ ਹੋਵੇਗਾ।

ਈਪੀਐੱਫਓ ਨੇ ਆਪਣੇ ਟਵਿੱਟਰ ਹੈਂਡਲ ‘ਤੇ ਦੱਸਿਆ ਹੈ ਕਿ EPS’95 ਪੈਨਸ਼ਨਰਸ ਹੁਣ ਕਿਸੇ ਵੀ ਸਮੇਂ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰ ਸਕਦੇ ਹਨ, ਜੋ ਜਮ੍ਹਾ ਕਰਨ ਦੀ ਤਰੀਖ ਤੋਂ 1 ਸਾਲ ਲਈ ਵੈਧ ਹੋਵੇਗਾ। ਪੈਨਸ਼ਨਰਸ ਨੂੰ ਬਿਨਾਂ ਰੁਕਾਵਟ ਆਪਣੀ ਪੈਨਸ਼ਨ ਲੈਣ ਲਈ ਆਪਣਾ ਜੀਵਨ ਪੱਤਰ ਜਮ੍ਹਾ ਕਰਨਾ ਹੁੰਦਾ ਹੈ। ਲਾਈਫ ਸਰਟੀਫਿਕੇਟ ਤੋਂ ਪਤਾ ਲੱਗਦਾ ਹੈ ਕਿ ਪੈਨਸ਼ਨ ਪਾਉਣ ਵਾਲਾ ਵਿਅਕਤੀ ਜੀਵਤ ਹੈ ਜਾਂ ਉਸ ਦੀ ਮੌਤ ਹੋ ਚੁੱਕੀ ਹੈ। ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ ‘ਤੇ ਜਾ ਕੇ ਪੈਨਸ਼ਨਧਾਰੀ ਆਪਣਾ ਲਾਈਫ ਸਰਟੀਫਿਕੇਟ ਜਮ੍ਹਾ ਕਰ ਸਕਦੇ ਹਨ। ਇਸ ਤੋਂ ਇਲਾਵਾ ਬੈਂਕ ਤੇ ਪੋਸਟ ਆਫਿਸ ਵਿਚ ਵੀ ਇਸ ਨੂੰ ਜਮ੍ਹਾ ਕਰਵਾਇਆ ਜਾ ਸਕਦਾ ਹੈ।

ਆਨਲਾਈਨ ਲਾਈਫ ਸਰਟੀਫਿਕੇਟ ਜਮ੍ਹਾ ਕਰਾਉਣ ਲਈ ਪਹਿਲੀ ਵਾਰ ਪੈਨਸ਼ਨਧਾਰਕਾਂ ਨੂੰ ਬੈਂਕ, ਪੋਸਟ ਆਫਿਸ ਜਾਂ ਕਿਸੇ ਦੂਜੀ ਸਰਕਾਰੀ ਏੇਜੰਸੀ ਵੱਲੋਂ ਚਲਾਏ ਜਾ ਰਹੇ ਜੀਵਨ ਪ੍ਰਮਾਣ ਸੈਂਟਰ ਜ਼ਰੀਏ ਡਿਜੀਟਲ ਲਾਈਫ ਸਰਟੀਫਿਕੇਸ਼ਨ ਲਈ ਰਜਿਸਟ੍ਰੇਸ਼ਨ ਕਰਾਉਣਾ ਹੋਵੇਗਾ। ਇਸ ਰਜਿਸਟ੍ਰੇਸ਼ਨ ‘ਚ ਪੈਨਸ਼ਨਰਸ ਦੇ ਆਧਾਰ ਅਤੇ ਬਾਇਓਮੀਟਰਕ ਜ਼ਰੀਏ ਉਸ ਦੀ ਇੱਕ ਯੂਨੀਕ ਆਈਡੀ ਬਣਾਈ ਜਾਵੇਗੀ।

ਇਹ ਆਈਡੀ ਬਣਨ ਦੇ ਬਾਅਦ ਪੈਨਸ਼ਨਰਸ ਆਨਲਾਈਨ ਪੈਨਸ਼ਨ ਡਿਸਬਰਸਿੰਗ ਬੈਂਕ, ਉਮੰਗ ਐਪ ਜਾਂ ਕਾਮਨ ਸਰਵਿਸ ਸੈਂਟਰ ਜ਼ਰੀਏ ਲਾਈਫ ਸਰਟੀਫਿਕੇਟ ਜਮ੍ਹਾ ਕਰਾ ਸਕਦੇ ਹਨ। ਇਸ ਤੋਂ ਇਲਾਵਾ ਪੈਨਸ਼ਨਰਸ ਇਹ ਆਈਡੀ ਬਣਨ ਦੇ ਬਾਅਦ ਜੀਵਨ ਪ੍ਰਮਾਣ ਪੋਰਟਲ http://jeevanpramaan.gov.in ‘ਤੇ ਜਾ ਕੇ ਡਿਜ਼ੀਟਲ ਤਰੀਕੇ ਨਾਲ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰ ਸਕਦੇ ਹਨ।

Exit mobile version