ਵਿਰਾਟ ਕੋਹਲੀ ਤੇ ਉਰਵਸ਼ੀ ਪੀਂਦੇ ਨੇ ਇੰਨਾ ਮਹਿੰਗਾ ਪਾਣੀ, ਕਈਆਂ ਦੇ ਤਾਂ ਕੀਮਤ ਜਾਣਕੇ ਹੋਸ਼ ਉੱਡ ਜਾਣਗੇ

ਸਾਡੇ ਦੇਸ਼ ਵਿੱਚ ਕਈਆਂ ਨੂੰ ਤਾਂ ਦੋ ਟਾਈਮ ਦੀ ਰੋਟੀ ਵੀ ਨਹੀਂ ਮਿਲਦੀ। ਜਦ ਕਿ ਕਈ ਇਹੋ ਜਹੇ ਲੋਕ ਵੀ ਹਨ ਜੋ 3,000 ਤੋਂ 4,000 ਰੁਪਏ ਪ੍ਰਤੀ ਲਿਟਰ ਵਿਕਣ ਵਾਲਾ ਪਾਣੀ ਪੀਂਦੇ ਹਨ। ਅਸੀਂ ਇਥੇ ਗੱਲ ਕਰ ਰਹੇ ਹਾਂ “ਸਿੰਘ ਸਾਹਿਬ ਦ ਗਰੇਟ” ਫਿਲਮ ਵਿੱਚ ਸੰਨੀ ਦਿਓਲ ਨਾਲ ਨਜ਼ਰ ਆਉਣ ਵਾਲੀ ਉਰਵਸ਼ੀ ਰੌਤੇਲਾ ਦੀ। ਇਹ ਬਾਲੀਵੁੱਡ ਅਦਾਕਾਰਾ ਆਉਣ ਵਾਲੇ ਕੁਛ ਦਿਨਾਂ ਵਿੱਚ ਤੇਲਗੂ ਫ਼ਿਲਮ ਬਲੈਕ ਰੋਜ਼ ਵਿੱਚ ਵੀ ਭੂਮਿਕਾ ਨਿਭਾਉਣ ਜਾ ਰਹੀ ਹੈ।


ਉਰਵਸ਼ੀ ਰੌਤੇਲਾ ਪ੍ਰੀਮੀਅਮ ਅਲਕਲਾਈਨ ਵਾਟਰ ਦਾ ਪ੍ਰਯੋਗ ਕਰਦੀ ਹੈ। ਇਸ ਦਾ ਰੰਗ ਕਾਲਾ ਹੋਣ ਕਾਰਨ ਇਸ ਨੂੰ “ਬਲੈਕ ਵਾਟਰ” ਵੀ ਆਖਿਆ ਜਾਂਦਾ ਹੈ। ਇਸ ਪਾਣੀ ਵਿਚ ਕਈ ਕਿਸਮਾਂ ਦੇ ਮਿਨਰਲਸ ਹੋਣ ਕਾਰਨ ਇਸ ਦਾ ਰੰਗ ਕਾਲਾ ਹੁੰਦਾ ਹੈ। ਇਹ ਵਾਟਰ ਪੇਟ ਲਈ ਬਹੁਤ ਹੀ ਜ਼ਿਆਦਾ ਚੰਗਾ ਹੁੰਦਾ ਹੈ। ਇਸ ਦਾ ਪ੍ਰਯੋਗ ਕਰਨ ਨਾਲ ਵਿਅਕਤੀ ਦਾ ਇਮਿਊਨ ਸਿਸਟਮ ਬਹੁਤ ਮਜ਼ਬੂਤ ਹੁੰਦਾ ਹੈ।


ਇਸ ਦਾ ਪ੍ਰਯੋਗ ਕਰਨਾ ਹਰ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ। ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਵਿਰਾਟ ਕੋਹਲੀ ਵੀ ਇਸੇ ਪਾਣੀ ਦੀ ਵਰਤੋਂ ਕਰਦਾ ਹੈ। ਇਸ ਦੀ ਕੀਮਤ ਬਹੁਤ ਜ਼ਿਆਦਾ ਹੋਣ ਕਾਰਨ ਇਸ ਦੀ ਵਰਤੋਂ ਸੈਲੀਬ੍ਰਿਟੀਜ਼ ਹੀ ਕਰ ਸਕਦੇ ਹਨ | ਮੁੰਬਈ ਦੇ ਏਅਰ ਪੋਰਟ ਤੇ ਉਰਵਸ਼ੀ ਰੌਤੇਲਾ ਦੇ ਹੱਥ ਵਿਚ ਦਿਖਾਈ ਦੇਣ ਵਾਲੀ ਬਲੈਕ ਵਾਟਰ ਦੀ ਬੋਤਲ ਮੀਡੀਆ ਵਿੱਚ ਪਹੁੰਚ ਗਈ ਹੈ |Leave a Reply

Your email address will not be published. Required fields are marked *