Shahid kapoor movie : ਭਾਰਤ ਵਿੱਚ ਕੋਵਿਡ-19 ਦੇ ਵਧਣ ਕਾਰਨ ਵੱਖ-ਵੱਖ ਫਿਲਮਾਂ ਦੇ ਨਿਰਮਾਤਾਵਾਂ ਨੇ ਕਈ ਫ਼ਿਲਮਾਂ ਦੀ ਰਿਲੀਜ਼ਿੰਗ ਨੂੰ ਮੁਲਤਵੀ ਕਰ ਦਿੱਤਾ ਸੀ। ਸ਼ਾਹਿਦ ਕਪੂਰ ਅਤੇ ਮਰੁਨਾਲ ਠਾਕੁਰ ਦੀ ਫ਼ਿਲਮ ‘ਜਰਸੀ’ 31 ਦਸੰਬਰ, 2021 ਨੂੰ ਰਿਲੀਜ਼ ਹੋਣ ਵਾਲੀ ਸੀ, ਪਰ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਇਸ ਦੀ ਰਿਲੀਜ਼ਿੰਗ ਡੇਟ ਅੱਗੇ ਵੱਧਾ ਦਿੱਤੀ ਗਈ ਸੀ। ਹੁਣ ਇਹ ਫ਼ਿਲਮ 14 ਅਪ੍ਰੈਲ ਨੂੰ ਰਿਲੀਜ਼ ਹੋਵੇਗੀ, ਇਸ ਦੀ ਜਾਣਕਾਰੀ ਖ਼ੁਦ ਸ਼ਾਹਿਦ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਹੈ।

ਸ਼ਾਹਿਦ ਨੇ ਆਪਣੀ ਪੋਸਟ ਵਿੱਚ ਆਪਣੀ ਆਉਣ ਵਾਲੀ ਫ਼ਿਲਮ ‘ਜਰਸੀ’ ਦੀ ਨਵੀਂ ਰਿਲੀਜ਼ ਡੇਟ ਬਾਰੇ ਖੁਲਾਸਾ ਕੀਤਾ। ਸ਼ਹਿਦ ਨੇ ਆਪਣੀ ਪੋਸਟ ਵਿੱਚ ਲਿਖਿਆ, “ਇਹ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੀ ਪਿਆਰੀ ਫਿਲਮ ਜਰਸੀ 14 ਅਪ੍ਰੈਲ 2022 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਸਿਨੇਮਾਘਰਾਂ ਵਿੱਚ ਮਿਲਦੇ ਹਾਂ!!” ਇਸ ਫ਼ਿਲਮ ਦੀ ਕਹਾਣੀ ਸਪੋਰਟਸ ਡਰਾਮਾ ਉੱਤੇ ਅਧਾਰਿਤ ਹੈ।
‘ਜਰਸੀ’ ਇੱਕ ਮੱਧ-ਉਮਰ ਦੇ ਕ੍ਰਿਕਟਰ ਦੀ ਕਹਾਣੀ ਦੱਸਦੀ ਹੈ, ਜੋ ਆਪਣੇ ਬੇਟੇ ਦੇ ਪਿਆਰ ਲਈ ਖੇਡ ਵਿੱਚ ਵਾਪਸ ਆ ਜਾਂਦਾ ਹੈ। ਸ਼ਾਹਿਦ ਤੋਂ ਇਲਾਵਾ, ਫ਼ਿਲਮ ਵਿੱਚ ਮਰੁਨਾਲ ਠਾਕੁਰ ਵੀ ਹਨ।
ਫ਼ਿਲਮ ਦਾ ਟ੍ਰੇਲਰ ਕੁਝ ਮਹੀਨੇ ਪਹਿਲਾਂ ਰਿਲੀਜ਼ ਕੀਤਾ ਗਿਆ ਸੀ, ਅਤੇ ਫੈਨਜ਼ ਨੇ ਸ਼ਾਹਿਦ ਅਤੇ ਮਰੁਨਾਲ ਠਾਕੁਰ ਦੀ ਇਸ ਫ਼ਿਲਮ ਨੂੰ ਵੇਖਣ ਲਈ ਉਤਸ਼ਾਹਿਤ ਹਨ। ਦੱਸਣਯੋਗ ਹੈ ਕਿ ਇਸ ਫ਼ਿਲਮ ਨੂੰ ਗੌਤਮ ਤਿਨਾਨੂਰੀ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ, ਜਿਸ ਵਿੱਚ ਸ਼ਾਹਿਦ ਕਪੂਰ ਅਤੇ ਮਰੁਨਾਲ ਠਾਕੁਰ ਦੇ ਨਾਲ-ਨਾਲ ਸ਼ਾਹਿਦ ਦੇ ਪਿਤਾ ਪੰਕਜ ਕਪੂਰ ਵੀ ਫ਼ਿਲਮ ‘ਚ ਅਹਿਮ ਭੂਮਿਕਾ ਨਿਭਾਉਣਗੇ।
You may also like
-
ਕਭੀ ਈਦ ਕਭੀ ਦੀਵਾਲੀ ਸਲਮਾਨ ਖ਼ਾਨ ਦੀ ਫਿਲਮ ਕਭੀ ਈਦ ਕਭੀ ਦੀਵਾਲੀ ਚੋਂ ਜੀਜਾ ਆਯੂਸ਼ ਸ਼ਰਮਾ ਦੀ ਛੁੱਟੀ, ਇਹ ਐਕਟਰ ਕਰ ਰਿਹਾ ਰਿਪਲੈਸ
-
Chaupal TV OTT Streaming Platform: Overview, Plans & Popular Shows
-
ਇਸ ਸਾਲ ਕਰਨਗੇ ਵਿਆਹ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦਸੰਬਰ ‘ਚ ਵੱਜਣ ਜਾ ਰਹੀ ਹੈ ਸ਼ਹਿਨਾਈ!|
-
ਮਾਫੀ ਮੰਗਣ ਦੇ ਬਾਵਜੂਦ ਭਾਰਤੀ ਸਿੰਘ ਨੂੰ ਨਹੀਂ ਮਿਲੀ ਰਾਹਤ, ਜਲੰਧਰ ‘ਚ FIR ਦਰਜ ਭਾਰਤੀ ਸਿੰਘ ਕੀਤੀ |
-
ਅਕਸ਼ੈ ਕੁਮਾਰ ਨੇ ਦੱਸਿਆ ਕਦੋਂ ਆਵੇਗਾ ਟ੍ਰੇਲਰ ,ਫਿਲਮ ‘ਪ੍ਰਿਥਵੀਰਾਜ’ ਰਿਲੀਜ਼ ਲਈ ਤਿਆਰ|