Site icon Punjab Mirror

ਐਲਨ ਮਸਕ ਦਾ ਵੱਡਾ ਐਲਾਨ Twitter ‘ਤੇ ‘ਬਲੂ ਟਿਕ’ ਲਈ ਹਰ ਮਹੀਨੇ ਭਰਨੇ ਪੈਣਗੇ 660 ਰੁ.

ਟਵਿੱਟਰ ‘ਤੇ ਬਲੂ ਟਿੱਕ ਯਾਨੀ ਵੈਰੀਫਾਈਡ ਅਕਾਊਂਟਸ ਲਈ ਲਈ ਯੂਜ਼ਰ ਨੂੰ ਹੁਣ ਹਰ ਮਹੀਨੇ 8 ਡਾਲਰ (ਲਗਭਗ 660 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ। ਇਹ ਚਾਰਜ ਸਾਰੇ ਦੇਸ਼ਾਂ ਵਿੱਚ ਵੱਖ-ਵੱਖ ਹੋਵੇਗਾ। ਐਲਨ ਮਸਕ ਨੇ ਟਵਿੱਟਰ ਖਰੀਦਣ ਦੇ ਪੰਜ ਦਿਨ ਬਾਅਦ ਮੰਗਲਵਾਰ ਰਾਤ ਨੂੰ ਇਸ ਦਾ ਐਲਾਨ ਕੀਤਾ। ਹਾਲਾਂਕਿ, ਉਨ੍ਹਾਂ ਨੇ ਦੋ ਦਿਨ ਪਹਿਲਾਂ ਇਸ ਗੱਲ ਦਾ ਸੰਕੇਤ ਦਿੱਤਾ ਸੀ, ਜਦੋਂ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਮਸਕ 20 ਡਾਲਰ (ਲਗਭਗ 1,600 ਰੁਪਏ) ਚਾਰਜ ਕਰ ਸਕਦੇ ਹਨ।

ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਾਨੂੰ ਕਈ ਤਰ੍ਹਾਂ ਦੇ ਬਿੱਲਾਂ ਦਾ ਵੀ ਭੁਗਤਾਨ ਕਰਨਾ ਹੋਵੇਗਾ। ਅਸੀਂ ਇਸ਼ਤਿਹਾਰ ਦੇਣ ਵਾਲਿਆਂ ‘ਤੇ ਪੂਰੀ ਤਰ੍ਹਾਂ ਨਿਰਭਰ ਨਹੀਂ ਹੋ ਸਕਦੇ। 8 ਡਾਲਰ ਦਾ ਚਾਰਜ ਕਿੱਦਾਂ ਰਹੇਗਾ? ਦੂਜੇ ਪਾਸੇ, ਬਲੂ ਟਿੱਕਸ ਦਾ ਭੁਗਤਾਨ ਕਰਨ ਲਈ ਦੁਨੀਆ ਭਰ ਤੋਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਐਲਨ ਮਸਕ ਨੇ ਸਪੱਸ਼ਟ ਕੀਤਾ ਕਿ ਸਾਰੇ ਸ਼ਿਕਾਇਤਕਰਤਾ ਕਿਰਪਾ ਕਰਕੇ ਸ਼ਿਕਾਇਤ ਕਰਨਾ ਜਾਰੀ ਰੱਖੋ, ਪਰ ਤੁਹਾਨੂੰ 8 ਡਾਲਰ ਦਾ ਭੁਗਤਾਨ ਕਰਨਾ ਹੀ ਪਏਗਾ। ਮਸਕ ਨੇ ਆਪਣੀ ਬਾਇਓ ਬਦਲਕੇ ‘ਟਵਿੱਟਰ ਕੰਪਲੇਂਟ ਹੋਟਲਾਈਨ ਆਪ੍ਰੇਟਰ’ ਕਰ ਲਈ ਹੈ।

ਆਓ ਇਸ ਮਾਮਲੇ ਨੂੰ 5 ਸਵਾਲਾਂ ਨਾਲ ਸਮਝੀਏ…

ਹੁਣ ਬਲੂ ਟਿਕ ਜਾਂ ਵੈਰੀਫਾਈਡ ਖਾਤਿਆਂ ਦੀ ਸਥਿਤੀ ਕੀ ਹੈ। ਇਹ ਕਿਸ ਤਰ੍ਹਾਂ ਮਿਲਦਾ ਹੈ?
ਹੁਣ ਕੋਈ ਫੀਸ ਨਹੀਂ ਲਈ ਜਾਂਦੀ। ਕੰਪਨੀ ਵੱਲੋਂ ਤੈਅ ਵੈਰੀਫਿਕੇਸ਼ਨ ਤੋਂ ਬਾਅਦ ਯੂਜ਼ਰਸ ਨੂੰ ਬਲੂ ਟਿੱਕ ਦਿੱਤਾ ਜਾਂਦਾ ਹੈ।

ਹੁਣ ਕੀ ਬਦਲੇਗਾ?
ਟਵਿੱਟਰ ‘ਤੇ ਬਲੂ ਟਿੱਕ ਲਈ ਯੂਜ਼ਰ ਨੂੰ ਸਬਸਕ੍ਰਿਪਸ਼ਨ ਲੈਣਾ ਪਏਗਾ। ਹੁਣ ਤੁਹਾਨੂੰ ਹਰ ਮਹੀਨੇ 600 ਰੁਪਏ (8 ਡਾਲਰ) ਦੇਣੇ ਪੈਣਗੇ। ਹਾਲਾਂਕਿ, ਪੇਡ ਸਰਵਿਸ ਕਦੋਂ ਲਾਗੂ ਹੋਵੇਗੀ? ਇਹ ਅਜੇ ਤੈਅ ਨਹੀਂ ਹੋਇਆ ਹੈ।

ਕੀ ਭਾਰਤ, ਅਮਰੀਕਾ ਜਾਂ ਕਿਸੇ ਹੋਰ ਯੂਰਪੀਅਨ ਦੇਸ਼ਾਂ ਵਿੱਚ ਫੀਸਾਂ ਇੱਕੋ ਜਿਹੀਆਂ ਹੋਣਗੀਆਂ?
ਐਲਨ ਮਸਕ ਨੇ ਕਿਹਾ ਕਿ ਇਹ ਚਾਰਜ ਵੱਖ-ਵੱਖ ਦੇਸ਼ਾਂ ਵਿੱਚ ਵੱਖਰਾ-ਵੱਖਰਾ ਹੋ ਸਕਦਾ ਹੈ। ਫੀਸ ਉਸ ਦੇਸ਼ ਦੀ ਖਰੀਦ ਸ਼ਕਤੀ ਅਤੇ ਸਮਰੱਥਾ ‘ਤੇ ਨਿਰਭਰ ਕਰੇਗੀ। ਭਾਰਤ ‘ਚ ਇਸ ਦੀ ਕੀਮਤ ਕਿੰਨੀ ਹੋਵੇਗੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿੱਚ ਵੈਰੀਫਾਈਡ ਖਾਤਿਆਂ ਦੀ ਫੀਸ ਅਮਰੀਕਾ ਦੇ ਮੁਕਾਬਲੇ ਘੱਟ ਹੋਵੇਗੀ।

ਯੂਜ਼ਰਸ ਨੂੰ ਕੀ ਫਾਇਦਾ ਹੋਵੇਗਾ?
ਪੇਡ ਸਬਸਕ੍ਰਿਪਸ਼ਨ ਲੈਣ ਵਾਲਿਆਂ ਨੂੰ 5 ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ।

ਮਸ਼ਹੂਰ ਹਸਤੀਆਂ ਦੇ ਪ੍ਰੋਫਾਈਲ ‘ਤੇ ਇਕ ਵਿਸ਼ੇਸ਼ ਸੈਕੰਡਰੀ ਟੈਗ ਹੋਵੇਗਾ
ਜਿਹੜੇ ਲੋਕ ਜਨਤਕ ਹਸਤੀਆਂ ਹਨ, ਭਾਵ ਸਿਆਸਤਦਾਨਾਂ ਅਤੇ ਅਦਾਕਾਰਾਂ ਵਰਗੀਆਂ ਮਸ਼ਹੂਰ ਹਸਤੀਆਂ ਨੂੰ ਪ੍ਰੋਫਾਈਲ ‘ਤੇ ਸੈਕੰਡਰੀ ਟੈਗ ਮਿਲੇਗਾ। ਇਹ ਸੈਕੰਡਰੀ ਟੈਗ ਅਜੇ ਵੀ ਕੁਝ ਥਾਵਾਂ ‘ਤੇ ਸਿਆਸਤਦਾਨਾਂ ਲਈ ਉਪਲਬਧ ਹੈ। ਇਹ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੇ ਟਵਿੱਟਰ ਅਕਾਊਂਟ ‘ਤੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੇ ਨਾਂ ਦੇ ਹੇਠਾਂ ਸੈਕੰਡਰੀ ਟੈਗ ਵਜੋਂ ਯੂਨਾਈਟਿਡ ਸਟੇਟਸ ਗਵਰਨਮੈਂਟ ਆਫੀਸ਼ਿਅਲ ਲਿਖਿਆ ਹੈ। ਅਜੇ ਭਾਰਤ ਵਿੱਚ ਸਿਆਸਤਦਾਨਾਂ ਨੂੰ ਇਹ ਟੈਗ ਨਹੀਂ ਮਿਲਦਾ।

ਨਵੀਂ ਵਿਸ਼ੇਸ਼ਤਾ ਲਈ ਨਵੰਬਰ 7 ਡੈੱਡਲਾਈਨ
ਟਵਿੱਟਰ ਫਿਲਹਾਲ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਸੁਧਾਰਨ ‘ਤੇ ਕੰਮ ਕਰ ਰਿਹਾ ਹੈ। ਟਵਿੱਟਰ ਦੇ ਇਸ ਪ੍ਰਾਜੈਕਟ ‘ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਇਸ ਫੀਚਰ ਨੂੰ ਲਾਂਚ ਕਰਨ ਲਈ 7 ਨਵੰਬਰ ਦੀ ਸਮਾਂ ਹੱਦ ਦਿੱਤੀ ਗਈ ਹੈ। ਜੇ ਉਹ ਅਜਿਹਾ ਕਰਨ ਵਿੱਚ ਅਸਫਲ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ਕੰਪਨੀ ਵਿੱਚੋਂ ਕੱਢ ਦਿੱਤਾ ਜਾਵੇਗਾ। ਇਸ ਵੇਲੇ ਕੰਪਨੀ ਦਾ ਜ਼ਿਆਦਾਤਰ ਮਾਲੀਆ ਇਸ਼ਤਿਹਾਰਾਂ ਤੋਂ ਆਉਂਦਾ ਹੈ, ਪਰ ਮਸਕ ਗਾਹਕੀ ਤੋਂ ਕੰਪਨੀ ਦੀ ਕੁਲ ਆਮਦਨ ਦਾ ਅੱਧਾ ਹਿੱਸਾ ਚਾਹੁੰਦੇ ਹਨ।

ਦੱਸ ਦੇਈਏ ਕਿ ਟਵਿੱਟਰ ਨੇ ਪਿਛਲੇ ਸਾਲ ਜੂਨ ‘ਚ ਆਪਣੀ ਪਹਿਲੀ ਸਬਸਕ੍ਰਿਪਸ਼ਨ ਸੇਵਾ ਦੇ ਰੂਪ ‘ਚ ‘ਟਵਿੱਟਰ ਬਲੂ ਸਰਵਿਸ’ ਲਾਂਚ ਕੀਤੀ ਸੀ। ਸਬਸਕ੍ਰਿਪਸ਼ਨ ਸੇਵਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਸੇਵਾ ਦਾ ਵੈਰੀਫਿਕੇਸ਼ਨ ਨਹੀਂ ਮਿਲਦਾ ਹੈ। ਪਰ ਹੁਣ ਇਸ ਦੇ ਨਾਲ ਬਲੂ ਟਿੱਕ ਵੀ ਮਿਲੇਗਾ। ਇਸ ਦੀ ਪ੍ਰਕਿਰਿਆ ਕੀ ਹੋਵੇਗੀ? ਇਹ ਅਜੇ ਸਪੱਸ਼ਟ ਨਹੀਂ ਹੈ। ਇਨ੍ਹਾਂ ਦੇਸ਼ਾਂ ‘ਚ ‘ਟਵਿਟਰ ਬਲੂ ਸਰਵਿਸ’ ਦਾ ਮਾਸਿਕ ਚਾਰਜ ਫਿਲਹਾਲ 4.99 ਡਾਲਰ (ਲਗਭਗ 410 ਰੁਪਏ) ਹੈ।

Exit mobile version