Site icon Punjab Mirror

ਐਲਨ ਮਸਕ ਦਾ ਐਲਾਨ 12 ਘੰਟੇ ਨੌਕਰੀ, ਸੱਤੋ ਦਿਨ ਕੰਮ- ਟਵਿੱਟਰ ਦੇ ਮੁਲਾਜ਼ਮਾਂ ਲਈ

ਟਵਿੱਟਰ ਹੁਣ ਟੇਸਲਾ ਦੇ ਮਾਲਕ ਐਲਨ ਮਸਕ ਦਾ ਹੋ ਚੁਕਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਸ ‘ਚ ਬਦਲਾਅ ਨਾਲ ਜੁੜੇ ਕੁਝ ਵੱਡੇ ਫੈਸਲੇ ਲਏ ਹਨ। ਹਾਲਾਂਕਿ ਅਜਿਹਾ ਲੱਗਦਾ ਹੈ ਕਿ ਇਸ ਨਾਲ ਮੁਲਾਜ਼ਮਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਰਿਪੋਰਟਾਂ ਮੁਤਾਬਕ ਕੁਝ ਟਵਿੱਟਰ ਇੰਜੀਨੀਅਰਾਂ ਨੂੰ ਦਿਨ ਵਿੱਚ 12 ਘੰਟੇ ਅਤੇ ਹਫ਼ਤੇ ਦੇ ਸੱਤ ਦਿਨ ਕੰਮ ਕਰਨ ਲਈ ਕਿਹਾ ਗਿਆ ਹੈ। ਟਵਿੱਟਰ ਪ੍ਰਬੰਧਕਾਂ ਨੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਐਲਨ ਮਸਕ ਦੇ ਨਵੇਂ ਫੈਸਲਿਆਂ ਨੂੰ ਸਮੇਂ ‘ਤੇ ਪੂਰਾ ਕਰਨ ਲਈ ਵਾਧੂ ਘੰਟੇ ਕੰਮ ਕਰਨਾ ਪਵੇਗਾ।

ਰਿਪੋਰਟਾਂ ਮੁਤਾਬਕ ਟਵਿੱਟਰ ਪ੍ਰਬੰਧਕਾਂ ਨੇ ਕੁਝ ਕਰਮਚਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਹਫ਼ਤੇ ਵਿੱਚ ਸੱਤ ਦਿਨ ਕੰਮ ਕਰਨ ਅਤੇ ਹਰ ਰੋਜ਼ 12-ਘੰਟੇ ਦੀਆਂ ਸ਼ਿਫਟਾਂ ਵਿੱਚ ਸਮਾਂ ਹੱਦਾਂ ‘ਤੇ ਮਸਕ ਦੇ ਫੈਸਲਿਆਂ ਨੂੰ ਪੂਰਾ ਕਰਨ।

ਰਿਪੋਰਟਾਂ ਮੁਤਾਬਕ ਕਰਮਚਾਰੀਆਂ ਨੂੰ ਓਵਰਟਾਈਮ ਤਨਖਾਹ ਜਾਂ ਨੌਕਰੀ ਦੀ ਸਕਿਓਰਿਟੀ ਬਾਰੇ ਚਰਚਾ ਕੀਤੇ ਬਿਨਾਂ ਹੋਰ ਕੰਮ ਕਰਨ ਲਈ ਕਿਹਾ ਗਿਆ ਹੈ। ਇੰਜੀਨੀਅਰਾਂ ਨੂੰ ਕਥਿਤ ਤੌਰ ‘ਤੇ ਨਵੰਬਰ ਦੀ ਸ਼ੁਰੂਆਤੀ ਸਮਾਂ ਸੀਮਾ ਦਿੱਤੀ ਗਈ ਹੈ। ਜੇ ਉਹ ਲੋੜਾਂ ਪੂਰੀਆਂ ਕਰਨ ਵਿੱਚ ਫੇਲ੍ਹ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਨੌਕਰੀ ਵੀ ਜਾ ਸਕਦੀ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਲਨ ਮਸਕ ਕਰਮਚਾਰੀਆਂ ਨੂੰ ਹੁਕਮ ਦੀ ਪਾਲਣਾ ਕਰਨ ਲਈ ਮਜਬੂਰ ਕਰਨ ਲਈ 50 ਪ੍ਰਤੀਸ਼ਤ ਛਾਂਟੀ ਦੀ ਧਮਕੀ ਦੇ ਰਿਹਾ ਹੈ।

Exit mobile version