back to top
More
    HomePunjabਗੁਰਦਾਸਪੁਰਹਵੇਲੀ 'ਚ ਪੱਠੇ ਕੁਤਰਦਿਆਂ ਟੋਕੇ 'ਚ ਆਇਆ ਕਰੰਟ: ਦੋ ਨੌਜਵਾਨਾਂ ਦੀ ਮੌਤ,...

    ਹਵੇਲੀ ‘ਚ ਪੱਠੇ ਕੁਤਰਦਿਆਂ ਟੋਕੇ ‘ਚ ਆਇਆ ਕਰੰਟ: ਦੋ ਨੌਜਵਾਨਾਂ ਦੀ ਮੌਤ, ਇੱਕ ਗੰਭੀਰ ਜ਼ਖਮੀ…

    Published on

    ਗੁਰਦਾਸਪੁਰ: ਪਿੰਡ ਦਬੁੜੀ ਵਿੱਚ ਇਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਹਵੇਲੀ ਵਿੱਚ ਪੱਠੇ ਕੁਤਰ ਰਹੇ ਤਿੰਨ ਨੌਜਵਾਨ ਕਰੰਟ ਦੀ ਲਪੇਟ ਵਿੱਚ ਆ ਗਏ। ਇਸ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਜਾਣਕਾਰੀ ਅਨੁਸਾਰ, ਹਾਦਸਾ ਸ਼ਾਮ ਕਰੀਬ 7 ਵਜੇ ਵਾਪਰਿਆ ਜਦ ਤਿੰਨੇ ਨੌਜਵਾਨ ਬਿਜਲੀ ਨਾਲ ਚੱਲਣ ਵਾਲੇ ਟੋਕੇ ਰਾਹੀਂ ਪੱਠੇ ਕੁਤਰ ਰਹੇ ਸਨ। ਅਚਾਨਕ ਟੋਕੇ ਵਿੱਚ ਕਰੰਟ ਆ ਗਿਆ ਜਿਸ ਕਾਰਨ ਉਹ ਸਿੱਧਾ ਤੌਰ ‘ਤੇ ਪ੍ਰਭਾਵਿਤ ਹੋ ਗਏ।

    ਮ੍ਰਿਤਕਾਂ ਦੀ ਪਛਾਣ ਜਸਵਿੰਦਰ ਸਿੰਘ ਠਾਕੁਰ (ਉਮਰ 30) ਅਤੇ ਗਗਨ ਸਿੰਘ (ਉਮਰ 26) ਵਜੋਂ ਹੋਈ ਹੈ। ਜਸਵਿੰਦਰ ਦੇ ਭਰਾ ਅਰਜਨ ਸਿੰਘ ਠਾਕੁਰ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ।ਤਿੰਨੇ ਨੌਜਵਾਨ ਖੇਤੀਬਾੜੀ ਨਾਲ ਜੁੜੇ ਹੋਏ ਸਨ ਅਤੇ ਘਰੇਲੂ ਹਵੇਲੀ ਵਿੱਚ ਇਹ ਕੰਮ ਕਰ ਰਹੇ ਸਨ। ਘਟਨਾ ਤੋਂ ਪਿੰਡ ਵਿੱਚ ਸੋਗ ਦਾ ਮਾਹੌਲ ਹੈ।

    Latest articles

    🦷 ਦਿਨ ਵਿੱਚ ਦੋ ਵਾਰ ਬੁਰਸ਼ ਕਰਨਾ ਹਰ ਵਾਰ ਫਾਇਦੇਮੰਦ ਨਹੀਂ — ਦੰਦਾਂ ਦੇ ਮਾਹਰਾਂ ਨੇ ਦੱਸਿਆ ਸਹੀ ਤਰੀਕਾ…

    ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਕਿ “ਸਵੇਰੇ ਅਤੇ ਰਾਤੀਂ ਦੋ ਵਾਰ...

    ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ‘ਤੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ: ਜਲਦ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ, 12 ਨਵੰਬਰ ਨੂੰ ਸੁਣਵਾਈ…

    ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਦੇ ਐਲਾਨ ਵਿੱਚ ਲੰਮੀ ਹੋ ਰਹੀ ਦੇਰੀ...

    More like this