Site icon Punjab Mirror

ਰੈਲੀਆਂ ਤੇ ਰੋਡ ਸ਼ੋਅਜ਼ ‘ਤੇ ਰੋਕ ਜਾਰੀ, ਇਕ ਹਫਤੇ ਲਈ ਵਧੀ ਰੈਲੀਆਂ ‘ਤੇ ਪਾਬੰਦੀ

ਚੋਣ ਕਮਿਸ਼ਨ ਨੇ  ਫੈਸਲਾ ਕੀਤਾ ਹੈ ਕਿ ਰੈਲੀਆਂ ਅਤੇ ਰੋਡ ਸ਼ੋਅ ‘ਤੇ ਲਗੀ ਪਾਬੰਦੀ ਜਾਰੀ ਰਹੇਗੀ। ਕੋਰੋਨਾ ਦੇ ਵਧਦੇ ਸੰਕਰਮਣ ਕਾਰਨ ਚੋਣ ਕਮਿਸ਼ਨ ਕਿਸੇ ਵੀ ਤਰ੍ਹਾਂ ਦਾ ਜੋਖਮ ਲੈਣ ਦੇ ਮੂਡ ਵਿੱਚ ਨਹੀਂ ਹੈ। ਇਸ ਲਈ ਕਮਿਸ਼ਨ ਨੇ ਚੋਣ ਰੈਲੀਆਂ, ਜਲੂਸ ਅਤੇ ਰੋਡ ਸ਼ੋਅ ‘ਤੇ ਪਾਬੰਦੀ ਇੱਕ ਹਫ਼ਤੇ ਲਈ ਵਧਾ ਦਿੱਤੀ ਹੈ। ਸੂਤਰਾਂ ਮੁਤਾਬਕ ਸ਼ਨੀਵਾਰ ਨੂੰ ਹੋਈ ਬੈਠਕ ‘ਚ ਕੋਰੋਨਾ ਇਨਫੈਕਸ਼ਨ ਅਤੇ ਟੀਕਾਕਰਨ ਦੀ ਸਥਿਤੀ ਦੀ ਸਮੀਖਿਆ ਕਰਨ ‘ਤੇ ਸਹਿਮਤੀ ਬਣੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਮਿਸ਼ਨ ਨੇ ਪ੍ਰਚਾਰ ਦੇ ਹੋਰ ਤਰੀਕਿਆਂ ਵਿਚ ਕੁਝ ਢਿੱਲ ਦਿੱਤੀ ਹੈ।

Exit mobile version