Site icon Punjab Mirror

Education News: ਬੋਰਡ ਨੇ ਸੋਸ਼ਲ ਮੀਡੀਆ ਦੀਆਂ ਖਬਰਾਂ ਤੋਂ ਕੀਤਾ ਸਾਵਧਾਨ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਸੈਂਪਲ ਪੇਪਰ ਜਾਰੀ

ਸੀਬੀਐਸਈ ਵੱਲੋਂ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਅਗਲੇ ਸਾਲ 15 ਫਰਵਰੀ ਨੂੰ ਸ਼ੁਰੂ ਹੋਣਗੀਆਂ ਤੇ 10 ਅਪਰੈਲ ਤੱਕ ਚੱਲਣਗੀਆਂ।

Education News: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਸੈਂਪਲ ਪੇਪਰ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ਮਾਰਕਿੰਗ ਸਕੀਮ ਤੇ ਪੈਟਰਨ ਦੀ ਜਾਣਕਾਰੀ ਦਿੱਤੀ ਗਈ ਹੈ। ਸੀਬੀਐਸਈ ਵੱਲੋਂ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਅਗਲੇ ਸਾਲ 15 ਫਰਵਰੀ ਨੂੰ ਸ਼ੁਰੂ ਹੋਣਗੀਆਂ ਤੇ 10 ਅਪਰੈਲ ਤੱਕ ਚੱਲਣਗੀਆਂ।

ਹਾਸਲ ਜਾਣਕਾਰੀ ਅਨੁਸਾਰ ਬੋਰਡ ਜਮਾਤਾਂ ਦੇ ਸੈਂਪਲ ਪੇਪਰਾਂ ਵਿੱਚ ਪ੍ਰੀਖਿਆਵਾਂ ਦਾ ਪੈਟਰਨ ਦਿੱਤਾ ਗਿਆ ਹੈ ਜੋ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਿੱਚ ਸਹਾਈ ਹੋਵੇਗਾ। ਬੋਰਡ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨੇ ਸਪੱਸ਼ਟ ਕੀਤਾ ਹੈ ਕਿ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ ਜੋ 55 ਦਿਨ ਚੱਲਣਗੀਆਂ ਤੇ ਆਖਰੀ ਪ੍ਰੀਖਿਆ 10 ਅਪਰੈਲ ਨੂੰ ਹੋਵੇਗੀ।

ਇਹ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਆਪਣੇ ਸਕੂਲ ਵਿੱਚ ਨਹੀਂ ਹੋਣਗੀਆਂ ਤੇ ਵਿਦਿਆਰਥੀਆਂ ਦੇ ਸੈਂਟਰ ਦੂਜੇ ਸਕੂਲਾਂ ਵਿੱਚ ਬਣਾਏ ਜਾਣਗੇ। ਇਸ ਦੇ ਨਾਲ ਹੀ ਬੋਰਡ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨੇ ਇੱਕ ਸਰਕੁਲਰ ਜਾਰੀ ਕਰ ਕੇ ਕਿਹਾ ਹੈ ਕਿ ਵਿਦਿਆਰਥੀ ਸੋਸ਼ਲ ਮੀਡੀਆਂ ਦੀਆਂ ਖਬਰਾਂ ’ਤੇ ਵਿਸ਼ਵਾਸ ਨਾ ਕਰਨ ਤੇ ਡੇਟਸ਼ੀਟ ਲਈ ਸਿਰਫ ਵੈੱਬਸਾਈਟ ਸੀਬੀਐੱਸਈ ਡਾਟ ਨਿਕ ਡਾਟ ਇਨ ਹੀ ਵੇਖਣ। 

ਇਹ ਵੀ ਪੜ੍ਹੋ : CBSE Board Exam Date 2023-24 : ਇਸ ਦਿਨ ਤੋਂ ਸ਼ੁਰੂ ਹੋਵੇਗੀ ਪ੍ਰੀਖਿਆ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਦੀ ਤਾਰੀਖ ਦਾ ਐਲਾਨ

ਇਸ ਤੋਂ ਪਹਿਲਾਂ ਬੋਰਡ ਜਮਾਤਾਂ ਦੀ ਇੱਕ ਫਰਜ਼ੀ ਡੇਟਸ਼ੀਟ ਜਾਰੀ ਹੋਈ ਸੀ, ਜਿਸ ਬਾਰੇ ਬੋਰਡ ਨੂੰ ਸਪੱਸ਼ਟੀਕਰਨ ਦੇਣਾ ਪਿਆ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ 10ਵੀਂ ਤੇ ਬਾਰ੍ਹਵੀਂ ਜਮਾਤ ਦਾ ਟਾਈਮ ਟੇਬਲ ਦਸੰਬਰ ਜਾਂ ਜਨਵਰੀ ਦੇ ਪਹਿਲੇ ਹਫਤੇ ਜਾਰੀ ਹੋਵੇਗਾ। ਬੋਰਡ ਨੇ ਸਕੂਲਾਂ ਨੂੰ ਇਹ ਵੀ ਕਿਹਾ ਹੈ ਕਿ ਉਹ ਹੋਰ ਜਮਾਤਾਂ ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਮੁੱਖ ਰੱਖ ਕੇ ਹੀ ਤਿਆਰ ਕਰਨ।

Exit mobile version