Site icon Punjab Mirror

ਕਾਰਾਂ ਦੀ ਭਾਲ ਕਰ ਰਹੀ ED ਅਰਪਿਤਾ ਮੁਖਰਜੀ ਦੀਆਂ ਚਾਰ ‘ਗਾਇਬ |

ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਗ੍ਰਿਫਤਾਰ ਪੱਛਮੀ ਬੰਗਾਲ ਦੇ ਮੰਤਰੀ ਪਾਰਥਾ ਚੈਟਰਜੀ ਦੀ ਕਰੀਬੀ ਸਹਿਯੋਗੀ ਅਰਪਿਤਾ ਮੁਖਰਜੀ ਦੇ ਚੌਥੇ ਘਰ ਦੀ ਵੀਰਵਾਰ ਨੂੰ ਤਲਾਸ਼ੀ ਲਈ ਗਈ। ਇਸ ਤੋਂ ਪਹਿਲਾਂ ਅਰਪਿਤਾ ਮੁਖਰਜੀ ਦੇ ਇਕ ਹੋਰ ਘਰ ਦੀ ਤਲਾਸ਼ੀ ਦੌਰਾਨ ਕਰੀਬ 30 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਸੀ। ਹੁਣ ਈਡੀ ਦੇ ਸੂਤਰਾਂ ਮੁਤਾਬਕ ਅਰਪਿਤਾ ਦੀਆਂ ਚਾਰ ਗੱਡੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਗੱਡੀਆਂ ਅਰਪਿਤਾ ਦੇ ਡਾਇਮੰਡ ਸਿਟੀ ਫਲੈਟ ਵਾਲੇ ਘਰ ਤੋਂ ਗਾਇਬ ਹਨ।

ਸੂਤਰਾਂ ਅਨੁਸਾਰ – ਅਰਪਿਤਾ ਦੀ ਗ੍ਰਿਫਤਾਰੀ ਦੇ ਸਮੇਂ ਸਿਰਫ ਇੱਕ ਚਿੱਟੇ ਰੰਗ ਦੀ ਮਰਸਡੀਜ਼ ਕਾਰ ਜ਼ਬਤ ਕੀਤੀ ਗਈ ਸੀ। ਈਡੀ ਦੇ ਸੂਤਰਾਂ ਅਨੁਸਾਰ ਇਨ੍ਹਾਂ ਗਾਇਬ ਵਾਹਨਾਂ ਵਿੱਚ ਭਾਰੀ ਮਾਤਰਾ ਵਿੱਚ ਨਕਦੀ ਸੀ। ਈਡੀ ਵੱਲੋਂ ਇਨ੍ਹਾਂ ਵਾਹਨਾਂ ਦੀ ਭਾਲ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਈ ਸੀਸੀਟੀਵੀ ਫੁਟੇਜਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਮਮਤਾ ਬੈਨਰਜੀ ਨੇ ਪਾਰਥਾ ਚੈਟਰਜੀ ਨੂੰ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਹੈ। ਅਭਿਸ਼ੇਕ ਬੈਨਰਜੀ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਬੰਗਾਲ ਦੇ ਸਾਬਕਾ ਮੰਤਰੀ ਪਾਰਥਾ ਚੈਟਰਜੀ ਦੇ ਕਰੀਬੀ ਸਹਿਯੋਗੀ ਦੇ ਚੌਥੇ ਘਰ ਦੀ ਤਲਾਸ਼ੀ ਲਈ ਗਈ ਸੀ। ਧਿਆਨ ਯੋਗ ਹੈ ਕਿ ਅਰਪਿਤਾ ਮੁਖਰਜੀ ਦੇ ਇੱਕ ਹੋਰ ਘਰ ਦੀ ਤਲਾਸ਼ੀ ਦੌਰਾਨ ਕਰੀਬ 30 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਸੀ।

Exit mobile version