ਉੱਤਰ-ਪੂਰਬ ‘ਚ ਤੂਫਾਨ ਦਾ ਕਹਿਰ: ਅਸਾਮ ‘ਚ 20 ਲੋਕਾਂ ਦੀ ਮੌਤ, ਮਿਜ਼ੋਰਮ ਵਿੱਚ 200 ਤੋਂ ਵੱਧ ਘਰਾਂ ਨੂੰ ਪਹੁੰਚਿਆ ਨੁਕਸਾਨ

ਉੱਤਰ-ਪੂਰਬੀ ਰਾਜਾਂ ‘ਚ ਭਿਆਨਕ ਤੂਫਾਨ ਤਬਾਹੀ ਮਚਾਉਣ ‘ਚ ਲੱਗੇ ਹੋਏ ਹਨ। ਮਿਜ਼ੋਰਮ ਦੇ ਕੋਲਾਸਿਬ ਅਤੇ ਮਮਿਤ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਨਾਲ ਆਏ ਤੂਫ਼ਾਨ ਵਿੱਚ ਇੱਕ ਚਰਚ ਦੀ ਇਮਾਰਤ ਸਮੇਤ 200 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਤੂਫਾਨ ‘ਚ ਹੁਣ ਤੱਕ ਕਿਸੇ ਦੀ ਮੌਤ ਦੀ ਖਬਰ ਨਹੀਂ ਹੈ। ਸ਼ਨੀਵਾਰ ਦੇਰ ਰਾਤ ਇਹ ਤੂਫਾਨ ਦੋ ਜ਼ਿਲਿਆਂ ‘ਚ ਆਇਆ ਸੀ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਕੋਲਾਸਿਬ ਜ਼ਿਲ੍ਹੇ ‘ਚ ਘੱਟੋ-ਘੱਟ 220 ਘਰਾਂ ਅਤੇ ਚਰਚ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਜਦੋਂ ਕਿ ਆਸਾਮ ਸਰਹੱਦ ਨੇੜੇ ਮਮਿਤ ਜ਼ਿਲ੍ਹੇ ਵਿੱਚ ਕਰੀਬ 18 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਅਸਾਮ ਤੋਂ ਵੀ ਤੇਜ਼ ਤੂਫਾਨ ਅਤੇ ਬਿਜਲੀ ਡਿੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਜਿਸ ਵਿੱਚ ਘੱਟੋ-ਘੱਟ 20 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੀਡੀ ਤ੍ਰਿਪਾਠੀ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਪਿਛਲੇ ਤਿੰਨ ਦਿਨਾਂ ਵਿੱਚ 14 ਅਪ੍ਰੈਲ 2022 ਤੋਂ ਤੂਫਾਨ ਅਤੇ ਬਿਜਲੀ ਡਿੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਅੰਕੜਿਆਂ ਅਨੁਸਾਰ 22 ਜ਼ਿਲ੍ਹਿਆਂ ਦੇ 1,410 ਪਿੰਡਾਂ ਵਿੱਚ ਫੈਲੇ 80 ਮਾਲ ਸਰਕਲਾਂ ਵਿੱਚ ਤੂਫ਼ਾਨ ਅਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜਿਸ ਕਾਰਨ 95,239 ਲੋਕ ਪ੍ਰਭਾਵਿਤ ਹੋਏ ਹਨ। ਇਸ ਸੀਜ਼ਨ ਦੌਰਾਨ ਤੂਫ਼ਾਨ ਅਤੇ ਬਿਜਲੀ ਡਿੱਗਣ ਕਾਰਨ ਕੁੱਲ 20 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ 19 ਅਪ੍ਰੈਲ (17 ਅਪ੍ਰੈਲ ਤੱਕ) ਅਤੇ ਇੱਕ ਮਾਰਚ ਦੇ ਆਖਰੀ ਹਫ਼ਤੇ ਵਿੱਚ ਹੋਈ ਹੈ।

Leave a Reply

Your email address will not be published.