Site icon Punjab Mirror

ਯਰੂਸ਼ਲਮ ‘ਚ ਭੂਚਾਲ ਦੇ ਝਟਕੇ, ਸਹਿਮੇ ਲੋਕ ਤੁਰਕੀ-ਸੀਰੀਆ ਮਗਰੋਂ ਹੁਣ ਕੰਬੀ ਫਿਲਸਤੀਨ ਦੀ ਧਰਤੀ

ਤੁਰਕੀਏ ਤੇ ਸੀਰੀਆ ਵਿੱਚ ਮਚੀ ਤਬਾਹੀ ਵਿਚਾਲੇ ਫਿਲਸਤੀਨ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਹਾਲਾਂਕਿ ਅਜੇ ਤੱਕ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਤੁਰਕੀ ਅਤੇ ਸੀਰੀਆ ‘ਚ 6 ਫਰਵਰੀ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਬੁੱਧਵਾਰ ਨੂੰ ਯੇਰੂਸ਼ਲਮ ‘ਚ ਵੀ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਲੋਕਾਂ ਸਹਿਮੇ ਪਏ ਹਨ। ਇਜ਼ਰਾਇਲੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੇਰੂਸ਼ਲਮ ਖੇਤਰ ਵਿੱਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ।

ਇਸੇ ਤਰ੍ਹਾਂ ਯੂਰਪੀਅਨ ਨਿਗਰਾਨ ਗਰੁੱਪ ਦੀ ਮੁੱਢਲੀ ਜਾਣਕਾਰੀ ਵਿੱਚ ਮ੍ਰਿਤ ਸਾਗਰ ਖੇਤਰ ਵਿੱਚ 4.4 ਤੀਬਰਤਾ ਦਾ ਭੂਚਾਲ ਆਉਣ ਦੀ ਸੂਚਨਾ ਮਿਲੀ ਹੈ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਸ਼ਕਤੀਸ਼ਾਲੀ ਭੂਚਾਲ ਆਇਆ ਤਾਂ ਭਾਰੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਜ਼ਰਾਈਲ ਦਾ ਬੁਨਿਆਦੀ ਢਾਂਚਾ ਢੁਕਵੇਂ ਢੰਗ ਨਾਲ ਤਿਆਰ ਨਹੀਂ ਹੈ।

ਹੋਮ ਫਰੰਟ ਕਮਾਂਡ ਦਾ ਕਹਿਣਾ ਹੈ ਕਿ ਯੇਰੂਸ਼ਲਮ ਨੇੜੇ ਮਾਮੂਲੀ ਭੂਚਾਲ ਤੋਂ ਬਾਅਦ ਕੋਈ ਖ਼ਤਰਾ ਨਹੀਂ ਹੈ। ਊਰਜਾ ਮੰਤਰਾਲੇ ਦੇ ਭੂਚਾਲ ਵਿਭਾਗ ਨੇ ਵੀ ਯੇਰੂਸ਼ਲਮ ਦੇ ਨੇੜੇ ਇੱਕ ਮਾਮੂਲੀ ਭੂਚਾਲ ਦੀ ਪੁਸ਼ਟੀ ਕੀਤੀ ਹੈ। ਮੰਤਰਾਲੇ ਦਾ ਕਹਿਣਾ ਹੈ ਕਿ 3.5 ਤੀਬਰਤਾ ਦਾ ਭੂਚਾਲ ਸਥਾਨਕ ਸਮੇਂ ਮੁਤਾਬਕ ਰਾਤ 11:14 ਵਜੇ ਆਇਆ ਅਤੇ ਇਸ ਦਾ ਕੇਂਦਰ ਪੱਛਮੀ ਕਿਨਾਰੇ ਵਿੱਚ ਏਰੀਅਲ ਤੋਂ ਲਗਭਗ 15 ਕਿਲੋਮੀਟਰ (9 ਮੀਲ) ਦੱਖਣ-ਪੂਰਬ ਵਿੱਚ ਸੀ।

ਇਹ ਵੀ ਪੜ੍ਹੋ : ਤੁਰਕੀਏ ਵਿੱਚ ਭੂਚਾਲ ਦੇ ਤਿੰਨ ਝਟਕਿਆਂ ਨੇ ਤਬਾਹੀ ਮਚਾ ਦਿੱਤੀ, ਹਜ਼ਾਰਾਂ ਲੋਕ ਮਲਬੇ ‘ਚ ਦੱਬੇ ਮੌਤਾਂ ਦੀ ਗਿਣਤੀ 4000 ਤੋਂ ਪਾਰ

ਭੂਚਾਲ ਦੇ ਝਟਕੇ ਯੇਰੂਸ਼ਲਮ, ਬੇਟ ਸ਼ੇਮੇਸ਼ ਅਤੇ ਮੇਵਸੇਰੇਟ ਸਿਯੋਨ ਖੇਤਰਾਂ ਤੱਕ ਮਹਿਸੂਸ ਕੀਤੇ ਗਏ। IDF ਦੀ ਹੋਮ ਫਰੰਟ ਕਮਾਂਡ ਦਾ ਕਹਿਣਾ ਹੈ ਕਿ ਭੂਚਾਲ ਚਿਤਾਵਨੀ ਪ੍ਰਣਾਲੀ ਨੂੰ ਸਰਗਰਮ ਨਹੀਂ ਕੀਤਾ ਗਿਆ ਹੈ ਕਿਉਂਕਿ ਇਹ ਘੱਟ ਤੀਬਰਤਾ ਦਾ ਸੀ ਅਤੇ ਲੋਕਾਂ ਨੂੰ ਕੋਈ ਖ਼ਤਰਾ ਨਹੀਂ ਸੀ। ਇਜ਼ਰਾਈਲ ਸੀਰੀਅਨ ਅਫਰੀਕਨ ਰਿਫਟ ‘ਤੇ ਸਥਿਤ ਹੋਣ ਕਾਰਨ ਭੂਚਾਲਾਂ ਲਈ ਇੱਕ ਕਮਜ਼ੋਰ ਖੇਤਰ ਹੈ। ਇਹ ਪਾੜ ਦੇਸ਼ ਦੇ ਪੂਰਬੀ ਹਿੱਸੇ ਵਿੱਚ ਜਾਰਡਨ ਘਾਟੀ ਵਿੱਚੋਂ ਲੰਘਦਾ ਹੈ।

ਇਹ ਝਟਕੇ ਅਜਿਹੇ ਸਮੇਂ ‘ਚ ਆਏ ਹਨ ਜਦੋਂ ਤੁਰਕੀ ਅਤੇ ਸੀਰੀਆ ‘ਚ ਆਏ ਭਿਆਨਕ ਭੂਚਾਲ ਨੇ ਦੋਹਾਂ ਦੇਸ਼ਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। 6 ਫਰਵਰੀ ਨੂੰ ਆਏ ਭੂਚਾਲ ਤੋਂ ਬਾਅਦ ਵੀ ਤੁਰਕੀ ‘ਚ 200 ਤੋਂ ਵੱਧ ਵਾਰ ਆਏ ਆਫਟਰਸ਼ਾਕਸ ਨੇ ਲੋਕਾਂ ਦੇ ਦਿਲਾਂ ‘ਚ ਦਹਿਸ਼ਤ ਭਰ ਦਿੱਤੀ ਹੈ।

Exit mobile version