ਗੁਰਦਾਸਪੁਰ ‘ਚ BSF ਦੀ ਚੌਤਰਾ ਚੌਕੀ ‘ 2.10 ‘ਤੇ ਡਰੋਨ ਦੇਖਿਆ ਗਿਆ ਤੇ ਦਿਖਿਆ, ਜਵਾਨਾਂ ਨੇ ਰਾਊਂਡ ਫਾਇਰ ਕਰ ਭਜਾਇਆ

ਗੁਰਦਾਸਪੁਰ ‘ਚ BSF ਦੀ ਚੌਤਰਾ ਚੌਕੀ ‘ਤੇ ਅੱਜ ਸਵੇਰੇ 2.10 ‘ਤੇ ਡਰੋਨ ਦੇਖਿਆ ਗਿਆ। ਬੀਐੱਸਐੱਫ ਜਵਾਨਾਂ ਨੇ 5 ਰਾਊਂਡ ਫਾਇਰ ਕੀਤੇ। ਅਜੇ ਤੱਕ ਕੋਈ ਰਿਕਵਰੀ ਨਹੀਂ ਹੋਈ ਹੈ ਤੇ ਬੀਐੱਸਐੱਫ ਵੱਲੋਂ ਸਰਚ ਮੁਹਿੰਮ ਚਲਾਈ ਗਈ ਹੈ।

ਅੱਜ ਸਵੇਰੇ ਚੌਤਰਾ ਚੌਕੀ ‘ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਡਰੋਨ ਦੀ ਹਲਚਲ ਦੇਖੀ ਤਾਂ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਡਰੋਨ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਭਾਰਤ-ਪਾਕਿ ਸਰਹੱਦ ‘ਤੇ ਡਰੋਨਾਂ ਦੀ ਕਾਫੀ ਹਲਚਲ ਦੇਖੀ ਜਾ ਚੁੱਕੀ ਹੈ ਤੇ ਡਰੋਨਾਂ ਜ਼ਰੀਏ ਭਾਰਤ ਵਿਚ ਨਸ਼ਿਆਂ ਨਾਲ ਸਬੰਧਤ ਗੈਰ-ਕਾਨੂੰਨੀ ਸਾਮਾਨ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਪਰ ਬੀਐੱਸਐੱਫ ਦੇ ਜਵਾਨ ਵੀ ਪੂਰੀ ਤਰ੍ਹਾਂ ਚੌਕੰਨੇ ਹਨ ਤੇ ਉਨ੍ਹਾਂ ਨੇ ਪਾਕਿ ਦੀਆਂ ਇਨ੍ਹਾਂ ਨਾਪਾਕ ਹਰਕਤਾਂ ‘ਤੇ ਨਜ਼ਰ ਬਣਾਈ ਹੋਈ ਹੈ।

Leave a Reply

Your email address will not be published.