ਚੀਨੀ ਮੋਬਾਈਲ ਕੰਪਨੀ ਦੇ ਭਾਰਤ ਵਿੱਚ OPPO ਮੋਬਾਈਲ ਕੰਪਨੀ ‘ਤੇ DRI ਦਾ ਛਾਪਾ, 4389 ਕਰੋੜ ਰੁਪਏ ਟੈਕਸ ਚੋਰੀ ਕਰਨ ਦੇ ਦੋਸ਼

ਚੀਨੀ ਮੋਬਾਈਲ ਕੰਪਨੀ ਦੇ ਭਾਰਤ ਵਿੱਚ OPPO ਇੰਡੀਆ ਦੇ ਕਈ ਟਿਕਾਣਿਆਂ ‘ਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਛਾਪੇਮਾਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ 4389 ਕਰੋੜ ਰੁਪਏ ਦੀ ਕਸਟਮ ਡਿਊਟੀ ਚੋਰੀ ਦਾ ਪਤਾ ਲੱਗਾ ਹੈ। ਡੀਆਰਆਈ ਨੇ ਹਾਲ ਹੀ ਵਿੱਚ ਟੈਕਸ ਚੋਰੀ ਲਈ ਛਾਪੇਮਾਰੀ ਤੇਜ਼ ਕੀਤੀ ਹੈ। ਕੁਝ ਦਿਨ ਪਹਿਲਾਂ ਚੀਨੀ ਕੰਪਨੀਆਂ ਦੇ ਦਫਤਰਾਂ ‘ਤੇ ਵੀ ਛਾਪੇਮਾਰੀ ਕੀਤੀ ਗਈ ਸੀ। ਰਿਪੋਰਟਾਂ ਮੁਤਾਬਕ ਸਰਚ ਆਪਰੇਸ਼ਨ ਦੌਰਾਨ ਓਪੋ ਇੰਡੀਆ ਦੇ ਦਫਤਰਾਂ ਦੇ ਨਾਲ ਮੈਨੇਜਮੈਂਟ ਨਾਲ ਜੁੜੇ ਅਹੁਦੇਦਾਰਾਂ ਦੇ ਘਰਾਂ ‘ਤੇ ਵੀ ਤਲਾਸ਼ੀ ਮੁਹਿੰਮ ਚਲਾਈ ਗਈ।

ਮਿਲੀ ਜਾਣਕਾਰੀ ਮੁਤਾਬਕ ਕੰਪਨੀ ਨੇ ਕਮਾਈ ਦਾ ਗਲਤ ਅੰਕੜਾ ਪੇਸ਼ ਕੀਤਾ ਸੀ ਅਤੇ ਇਸ ਕਾਰਨ ਓਪੋ ਇੰਡੀਆ ਨੇ ਗਲਤ ਤਰੀਕੇ ਨਾਲ ਡਿਊਟੀ ਵਿੱਚ ਛੋਟ ਹਾਸਲ ਕੀਤੀ ਸੀ। ਇਹ ਰਕਮ 2,981 ਕਰੋੜ ਰੁਪਏ ਹੈ। ਡੀਆਰਆਈ ਦੀ ਕਾਰਵਾਈ ਵਿੱਚ ਕੰਪਨੀ ਦੀ ਮੈਨੇਜਮੈਂਟ ਅਤੇ ਸਪਲਾਇਰ ਨਾਲ ਸਬੰਧਤ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ।

ਰਿਪੋਰਟਾਂ ਮੁਤਾਬਕ ਓਪੋ ਇੰਡੀਆ ਦੇ ਮੈਨੇਜਮੈਂਟ ਕਰਮਚਾਰੀ ਅਤੇ ਘਰੇਲੂ ਸਪਲਾਇਰ ਨੇ ਡੀਆਰਆਈ ਦੇ ਸਾਹਮਣੇ ਕਈ ਵੱਡੀਆਂ ਗੱਲਾਂ ਦਾ ਇਕਬਾਲ ਕੀਤਾ ਹੈ। ਆਪਣੇ ਬਿਆਨ ਵਿੱਚ ਕਰਮਚਾਰੀਆਂ ਅਤੇ ਸਪਲਾਇਰ ਨੇ ਕਸਟਮ ਡਿਊਟੀ ਨਾਲ ਜੁੜੀਆਂ ਗਲਤੀਆਂ ਨੂੰ ਮੰਨਿਆ ਹੈ।

ਵੀਵੋ ਕੰਪਨੀ ਦੀ ਤਰ੍ਹਾਂ ਓਪੋ ਇੰਡੀਆ ਦੇ ਐਕਸ਼ਨ ‘ਚ ਰਾਇਲਟੀ ਅਤੇ ਲਾਇਸੈਂਸ ਫੀਸ ਦੀ ਗੱਲ ਸਾਹਮਣੇ ਆਈ ਹੈ। ਓਪੋ ਇੰਡੀਆ ਨੇ ਕਈ ਮਲਟੀਨੈਸ਼ਨਲ ਕੰਪਨੀਆਂ, ਇੱਥੋਂ ਤੱਕ ਕਿ ਚੀਨ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਰਾਇਲਟੀ ਅਤੇ ਲਾਇਸੈਂਸ ਫੀਸਾਂ ਦਾ ਭੁਗਤਾਨ ਕੀਤਾ ਹੈ। ਇਹ ਭੁਗਤਾਨ ਮਲਕੀਅਤ ਤਕਨੀਕ, ਬ੍ਰਾਂਡ ਅਤੇ ਆਈਪੀਆਰ ਲਾਇਸੈਂਸ ਫੀਸ ਲਈ ਕਰਨ ਦਾ ਮਾਮਲਾ ਜਾਂਚ ਵਿੱਚ ਸਾਹਮਣੇ ਆਇਆ ਹੈ।

Leave a Reply

Your email address will not be published.