ਸੁਨਾਮ: ਪਟਿਆਲਾ ਜ਼ਿਲ੍ਹੇ ਦੇ ਪਿੰਡ ਨਮੋਲ ਨਾਲ ਸਬੰਧਤ ਫੌਜੀ ਜਵਾਨ ਰਿੰਕੂ ਸਿੰਘ ਸਿੱਕਮ ‘ਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਰਿਪੋਰਟਾਂ ਮੁਤਾਬਕ, ਰਿੰਕੂ ਸਿੰਘ ਪਿਛਲੇ ਦਸ ਸਾਲਾਂ ਤੋਂ ਫੌਜ ਵਿੱਚ ਸੇਵਾ ਨਿਭਾ ਰਿਹਾ ਸੀ ਅਤੇ ਉਹ 55 ਇੰਜੀਨੀਅਰ ਰਜਿਮੈਂਟ ਵਿੱਚ ਤਾਇਨਾਤ ਸੀ।
ਪਤਾ ਲੱਗਾ ਹੈ ਕਿ ਬੀਤੇ ਦਿਨ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਪੋਸਟਿੰਗ ਵਾਲੇ ਇਲਾਕੇ ਵਿਚ ਸੜਕ ਤੋਂ ਬਰਫ ਹਟਾ ਰਿਹਾ ਸੀ। ਇਸ ਦੌਰਾਨ ਇਕ ਬੁਲਡੋਜ਼ਰ ਅਚਾਨਕ ਪਲਟ ਗਿਆ ਅਤੇ ਰਿੰਕੂ ਸਿੰਘ ਦੇ ਉੱਪਰ ਆ ਗਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਸ਼ਹੀਦ ਰਿੰਕੂ ਸਿੰਘ ਇੱਕ ਛੋਟੇ ਕਿਸਾਨ ਦੇ ਘਰ ਦਾ ਪੁੱਤਰ ਸੀ ਅਤੇ ਉਸਦਾ ਅਜੇ ਵਿਆਹ ਵੀ ਨਹੀਂ ਹੋਇਆ ਸੀ।