ਪੰਜਾਬ ਗ੍ਰਾਮੀਣ ਬੈਂਕ ਦੀ ਧੂਰੀ ਸ਼ਾਖਾ ਵਿੱਚ ਵੱਡਾ ਵਿੱਤੀ ਘੁਟਾਲਾ ਸਾਹਮਣੇ ਆਇਆ ਹੈ। ਬੈਂਕ ਮੈਨੇਜਰ ਹਰਮੇਲ ਸਿੰਘ ਨੇ 2021 ਤੋਂ ਅਪ੍ਰੈਲ 2024 ਤੱਕ ਸਾਥੀ ਕਰਮਚਾਰੀਆਂ ਦੀਆਂ ਆਈ.ਡੀ. ਵਰਤ ਕੇ 62 ਫਰਜ਼ੀ ਕਰਜ਼ੇ ਪਾਸ ਕੀਤੇ, ਜਿਨ੍ਹਾਂ ਰਾਹੀਂ ₹2.29 ਕਰੋੜ ਰੁਪਏ ਗਬਨ ਕੀਤੇ ਗਏ।
ਉਸਨੇ ਗਾਹਕਾਂ ਦੇ ਨਾਂ ‘ਤੇ ਕਰਜ਼ੇ ਮਨਜ਼ੂਰ ਕਰਕੇ ਰਕਮ ਆਪਣੇ ਜਾਂ ਜਾਣਕਾਰਾਂ ਦੇ ਖਾਤਿਆਂ ‘ਚ ਟ੍ਰਾਂਸਫਰ ਕਰਵਾਈ। ਇਹ ਘਪਲਾ ਬੈਂਕ ਦੇ ਅੰਦਰੂਨੀ ਆਡਿਟ ਦੌਰਾਨ ਅਪ੍ਰੈਲ 2024 ਵਿੱਚ ਪਤਾ ਲੱਗਾ। ਮੈਨੇਜਰ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ।