ਡੇਰਾਬੱਸੀ ਦੇ ਗੁਲਾਬਗੜ੍ਹ ਇਲਾਕੇ ‘ਚ ਅੱਜ ਸਵੇਰੇ 11 ਵਜੇ ਇੱਕ ਪੀਜੀ ਵਿੱਚ ਰਹਿ ਰਹੇ ਰਾਜਸਥਾਨ ਦੇ ਖਤਰਨਾਕ ਗੈਂਗਸਟਰ ਦੀ ਮੌਜੂਦਗੀ ਦੀ ਸੂਚਨਾ ਮਿਲੀ। ਇਸ ਤੁਰੰਤ ਬਾਅਦ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁੱਖੀ ਸੁਮਿਤ ਮੋਰ ਨੇ ਪੁਲਿਸ ਟੀਮ ਨਾਲ ਮਿਲ ਕੇ ਪੀਜੀ ‘ਤੇ ਛਾਪਾ ਮਾਰਿਆ।ਸੂਤਰਾਂ ਦੇ ਮੁਤਾਬਕ, ਗੈਂਗਸਟਰ ਐਨਕਾਊਂਟਰ ਦੌਰਾਨ ਮਾਰਿਆ ਗਿਆ, ਪਰ ਪੁਲਿਸ ਵੱਲੋਂ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।ਇਸ ਵਾਕਏ ਦੀ ਗੰਭੀਰਤਾ ਨੂੰ ਮੰਦੇਨਜ਼ਰ ਰੱਖਦੇ ਹੋਏ SSP ਮੋਹਾਲੀ ਹਰਮਨਦੀਪ ਹਾਂਸ ਵੀ ਮੌਕੇ ‘ਤੇ ਪਹੁੰਚ ਗਏ ਹਨ। ਹਾਲਾਂਕਿ ਪੀਜੀ ਵਿੱਚ ਹੋਰ ਕਿੰਨੇ ਗੈਂਗਸਟਰ ਰਹਿ ਰਹੇ ਸਨ, ਇਸ ਬਾਰੇ ਅਜੇ ਕੋਈ ਪੱਕੀ ਜਾਣਕਾਰੀ ਨਹੀਂ ਮਿਲੀ।
ਡੇਰਾਬੱਸੀ: ਗੁਲਾਬਗੜ੍ਹ ਦੇ ਪੀਜੀ ‘ਚ ਰਹਿ ਰਹੇ ਗੈਂਗਸਟਰ ਦਾ ਐਨਕਾਊਂਟਰ, SSP ਮੋਹਾਲੀ ਮੌਕੇ ‘ਤੇ ਪਹੁੰਚੇ…
Published on
