ਆਜ਼ਾਦੀ ਦਿਵਸ ਨੇੜੇ ਆਉਂਦੇ ਹੀ ਦਿੱਲੀ ਵਿੱਚ ਸੁਰੱਖਿਆ ਤੇ ਟ੍ਰੈਫ਼ਿਕ ਪ੍ਰਬੰਧ ਕੜੇ ਹੋ ਜਾਂਦੇ ਹਨ। ਇਸੇ ਤਹਿਤ ਦਿੱਲੀ ਅਤੇ ਨੋਇਡਾ ਪੁਲਸ ਨੇ 15 ਅਗਸਤ ਅਤੇ ਉਸ ਤੋਂ ਪਹਿਲਾਂ ਹੋਣ ਵਾਲੀ ਰਿਹਰਸਲ ਨੂੰ ਧਿਆਨ ਵਿੱਚ ਰੱਖਦਿਆਂ ਟ੍ਰੈਫ਼ਿਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਭਾਰੀ ਜਾਮ ਤੇ ਡਾਇਵਰਸ਼ਨ ਦੀ ਸੰਭਾਵਨਾ
*13 ਅਗਸਤ ਨੂੰ ਆਜ਼ਾਦੀ ਦਿਵਸ ਦੀ ਫੁੱਲ ਡ੍ਰੈੱਸ ਰਿਹਰਸਲ ਹੋਣੀ ਹੈ।
ਨੋਇਡਾ ਤੋਂ ਦਿੱਲੀ ਜਾਣ ਵਾਲੇ ਸਾਰੇ ਸਾਮਾਨ ਢੋਣ ਵਾਲੇ ਵਾਹਨਾਂ (ਭਾਰੀ, ਦਰਮਿਆਨੇ ਤੇ ਹਲਕੇ) ਦੇ ਦਾਖਲੇ ‘ਤੇ ਰੋਕ:
*12 ਅਗਸਤ ਰਾਤ 10 ਵਜੇ ਤੋਂ 13 ਅਗਸਤ ਰਿਹਰਸਲ ਸਮਾਪਤੀ ਤੱਕ
*14 ਅਗਸਤ ਰਾਤ 10 ਵਜੇ ਤੋਂ 15 ਅਗਸਤ ਸਮਾਰੋਹ ਸਮਾਪਤੀ ਤੱਕ
ਇਸ ਕਾਰਨ ਚਿਲਾ ਬਾਰਡਰ ਅਤੇ ਹੋਰ ਮੁੱਖ ਰੂਟਾਂ ‘ਤੇ ਬੱਸਾਂ ਅਤੇ ਵਾਹਨਾਂ ਦੀ ਲੰਬੀ ਲਾਈਨ ਲੱਗ ਸਕਦੀ ਹੈ।
ਵਿਕਲਪਿਕ ਰੂਟਾਂ
1.ਚਿਲਾ ਰੈੱਡ ਲਾਈਟ – ਯੂ-ਟਰਨ ਲੈ ਕੇ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸਵੇਅ ਰਾਹੀਂ ਈਸਟਰਨ ਪੈਰੀਫਿਰਲ ਐਕਸਪ੍ਰੈਸਵੇਅ।
- DND ਬਾਰਡਰ – ਟੋਲ ਪਲਾਜ਼ਾ ਤੋਂ ਯੂ-ਟਰਨ ਲੈ ਕੇ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸਵੇਅ ਰਾਹੀਂ ਪੂਰਬੀ ਪੈਰੀਫਿਰਲ ਐਕਸਪ੍ਰੈਸਵੇਅ।
- ਕਾਲਿੰਦੀ ਕੁੰਜ ਯਮੁਨਾ ਬਾਰਡਰ – ਅੰਡਰਪਾਸ ਚੌਰਾਹੇ ਤੋਂ ਮੋੜ ਕੇ ਐਕਸਪ੍ਰੈਸਵੇਅ ਰਾਹੀਂ ਯਾਤਰਾ ਕਰੋ।
4.ਯਮੁਨਾ ਐਕਸਪ੍ਰੈਸਵੇਅ ਤੋਂ ਦਿੱਲੀ – ਜ਼ੀਰੋ ਪੁਆਇੰਟ ਤੋਂ ਪੈਰੀਚੌਕ, ਪੀ-3, ਕਸਨਾ, ਸਿਰਸਾ ਰਾਹੀਂ ਪੂਰਬੀ ਪੈਰੀਫਿਰਲ ਐਕਸਪ੍ਰੈਸਵੇਅ।
ਹੈਲਪਲਾਈਨ
ਯਾਤਰਾ ਦੌਰਾਨ ਸਹਾਇਤਾ ਲਈ ਨੋਇਡਾ ਪੁਲਸ ਦਾ ਨੰਬਰ: 9971009001।