ਸੀਤਾਪੁਰ (ਉੱਤਰ ਪ੍ਰਦੇਸ਼): ਜ਼ਿਲ੍ਹੇ ਦੇ ਅਟਾਰੀਆ ਖੇਤਰ ਦੇ ਪਿੰਡ ਨੀਲਗਾਓਂ ਵਿੱਚ ਬੁੱਧਵਾਰ ਰਾਤ ਇੱਕ ਦਰਦਨਾਕ ਘਟਨਾ ਵਾਪਰੀ। ਘਰ ਵਿੱਚ ਸੁੱਤੇ ਹੋਏ 13 ਸਾਲਾ ਵੈਸ਼ਨਵੀ ਅਤੇ 8 ਸਾਲਾ ਮੋਨੂ ਨੂੰ ਸੱਪ ਨੇ ਡੰਗ ਮਾਰ ਦਿੱਤਾ, ਜਿਸ ਨਾਲ ਦੋਵਾਂ ਦੀ ਮੌਤ ਹੋ ਗਈ। ਦੋਵਾਂ ਭੈਣ-ਭਰਾ ਆਪਣੇ ਪਿਤਾ ਦੀਪੂ ਕਨੌਜੀਆ ਦੇ ਨਾਲ ਘਰ ਦੇ ਇੱਕ ਕਮਰੇ ਵਿੱਚ ਮੰਜੇ ‘ਤੇ ਸੌਂ ਰਹੇ ਸਨ।ਸਵੇਰੇ ਜਦੋਂ ਪਰਿਵਾਰ ਦੇ ਮੈਂਬਰ ਉੱਠੇ ਤਾਂ ਦੋਵੇਂ ਬੱਚੇ ਬੇਹੋਸ਼ ਮਿਲੇ। ਉਨ੍ਹਾਂ ਨੂੰ ਫੌਰੀ ਤੌਰ ‘ਤੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਦੋਵੇਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੋਸਟਮਾਰਟਮ ਲਈ ਭੇਜੀਆਂ ਲਾਸ਼ਾਂ
ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।
ਪਿੰਡ ਵਿੱਚ ਡਰ ਦਾ ਮਾਹੌਲ
ਪਿੰਡ ਵਾਸੀਆਂ ਨੇ ਦੱਸਿਆ ਕਿ ਹਾਲੀਆ ਬਾਰਿਸ਼ਾਂ ਕਾਰਨ ਇਲਾਕੇ ਵਿੱਚ ਸੱਪਾਂ ਦੀ ਗਤੀਵਿਧੀ ਵਧ ਗਈ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਘਰਾਂ ’ਚ ਸੁਰੱਖਿਆ ਦੇ ਉਚਿਤ ਉਪਾਅ ਲੈਣ ਦੀ ਮੰਗ ਕੀਤੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਾਵ ਕੀਤਾ ਜਾ ਸਕੇ।