back to top
More
    HomePunjabਬਰਨਾਲਾਬਰਨਾਲਾ ਦੇ ਮਸ਼ਹੂਰ ਢਾਬੇ ਵਿੱਚ ਡੋਸੇ ’ਚੋਂ ਮਿਲੀ ਮਰੀ ਹੋਈ ਟਿੱਡੀ, ਸੋਸ਼ਲ...

    ਬਰਨਾਲਾ ਦੇ ਮਸ਼ਹੂਰ ਢਾਬੇ ਵਿੱਚ ਡੋਸੇ ’ਚੋਂ ਮਿਲੀ ਮਰੀ ਹੋਈ ਟਿੱਡੀ, ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ…

    Published on

    ਬਰਨਾਲਾ ਦੇ ਕਸਬਾ ਧਨੌਲਾ ਦੇ ਇੱਕ ਮਸ਼ਹੂਰ ਢਾਬੇ ’ਤੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਪਰਿਵਾਰ ਨੂੰ ਪਰੋਸੇ ਗਏ ਡੋਸੇ ਵਿੱਚੋਂ ਮਰੀ ਹੋਈ ਟਿੱਡੀ ਨਿਕਲ ਆਈ। ਇਹ ਹੈਰਾਨ ਕਰਨ ਵਾਲੀ ਘਟਨਾ ਸ਼ਨੀਵਾਰ ਦੁਪਹਿਰ ਬਠਿੰਡਾ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਇਸ ਢਾਬੇ ਵਿੱਚ ਵਾਪਰੀ।

    ਫੂਡ ਸਪਲਾਈ ਇੰਸਪੈਕਟਰ ਅੰਕੁਸ਼ ਜਿੰਦਲ ਆਪਣੇ ਪਰਿਵਾਰ ਨਾਲ ਇੱਥੇ ਖਾਣਾ ਖਾਣ ਪਹੁੰਚੇ ਸਨ। ਜਾਣਕਾਰੀ ਅਨੁਸਾਰ, ਉਨ੍ਹਾਂ ਦੇ ਬੱਚਿਆਂ ਨੇ ਡੋਸੇ ਦਾ ਆਰਡਰ ਕੀਤਾ। ਜਦੋਂ ਉਹ ਅੱਧ ਤੋਂ ਵੱਧ ਡੋਸਾ ਖਾ ਚੁੱਕੇ ਤਾਂ ਆਲੂ ਦੀ ਭਰਵਾਈ ਵਿੱਚੋਂ ਹਰੇ ਰੰਗ ਦੀ ਮਰੀ ਹੋਈ ਟਿੱਡੀ ਨਿਕਲੀ। ਇਸ ਦ੍ਰਿਸ਼ ਨੂੰ ਵੇਖ ਕੇ ਸਿਰਫ਼ ਪਰਿਵਾਰ ਹੀ ਨਹੀਂ, ਸਗੋਂ ਢਾਬੇ ’ਤੇ ਮੌਜੂਦ ਹੋਰ ਗਾਹਕ ਵੀ ਹੈਰਾਨ ਰਹਿ ਗਏ।

    ਅੰਕੁਸ਼ ਜਿੰਦਲ ਨੇ ਤੁਰੰਤ ਢਾਬੇ ਦੇ ਮਾਲਕ ਨੂੰ ਬੁਲਾਕੇ ਟਿੱਡੀ ਵਾਲਾ ਡੋਸਾ ਦਿਖਾਇਆ। ਉਨ੍ਹਾਂ ਨੇ ਮੌਕੇ ’ਤੇ ਹੀ ਵੀਡੀਓ ਵੀ ਰਿਕਾਰਡ ਕੀਤੀ, ਜੋ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿੱਚ ਖਾਣ-ਪੀਣ ਦੀਆਂ ਥਾਵਾਂ ’ਤੇ ਸਫ਼ਾਈ ਸਬੰਧੀ ਗੰਭੀਰ ਚਰਚਾ ਛਿੜ ਗਈ ਹੈ।

    ਇੰਸਪੈਕਟਰ ਅੰਕੁਸ਼ ਜਿੰਦਲ ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਕਿਹਾ ਕਿ ਉਹ ਇਸ ਘਟਨਾ ਦੀ ਸ਼ਿਕਾਇਤ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਰਨਗੇ। ਉਨ੍ਹਾਂ ਕਿਹਾ ਕਿ ਜਨਤਕ ਸਿਹਤ ਨਾਲ ਖਿਲਵਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਿੰਮੇਵਾਰਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। “ਜਦੋਂ ਗੱਲ ਲੋਕਾਂ ਦੀ ਸਿਹਤ ਨਾਲ ਸਬੰਧਿਤ ਹੋਵੇ, ਤਾਂ ਖਾਣ-ਪੀਣ ਵਾਲੀਆਂ ਥਾਵਾਂ ’ਤੇ ਪੂਰੀ ਸਫ਼ਾਈ ਹੋਣੀ ਲਾਜ਼ਮੀ ਹੈ,” ਉਨ੍ਹਾਂ ਨੇ ਜ਼ੋਰ ਦਿੱਤਾ।

    ਦੂਜੇ ਪਾਸੇ, ਜਦੋਂ ਢਾਬੇ ਦੇ ਮਾਲਕ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਆਪਣਾ ਬਚਾਅ ਕਰਦਿਆਂ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਫਿਰ ਵੀ, ਉਨ੍ਹਾਂ ਗਾਹਕਾਂ ਨੂੰ ਯਕੀਨ ਦਵਾਇਆ ਕਿ ਭਵਿੱਖ ਵਿੱਚ ਅਜਿਹੀ ਗਲਤੀ ਨਹੀਂ ਹੋਵੇਗੀ ਅਤੇ ਸਫ਼ਾਈ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣਗੇ।

    ਇਸ ਘਟਨਾ ਨੇ ਸਿਰਫ਼ ਸਥਾਨਕ ਲੋਕਾਂ ਹੀ ਨਹੀਂ, ਸਗੋਂ ਆਨਲਾਈਨ ਦਰਸ਼ਕਾਂ ਵਿੱਚ ਵੀ ਚਿੰਤਾ ਪੈਦਾ ਕਰ ਦਿੱਤੀ ਹੈ। ਲੋਕ ਮੰਗ ਕਰ ਰਹੇ ਹਨ ਕਿ ਅਜਿਹੇ ਹੋਟਲਾਂ ਅਤੇ ਢਾਬਿਆਂ ਦੀ ਨਿਯਮਿਤ ਚੈਕਿੰਗ ਕੀਤੀ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾਲ ਲੋਕਾਂ ਦੀ ਸਿਹਤ ਨੂੰ ਖਤਰਾ ਨਾ ਪਹੁੰਚੇ।

    Latest articles

    ਹੜ੍ਹਾਂ ਤੋਂ ਬਾਅਦ ਪੰਜਾਬੀਆਂ ਲਈ ਸੱਪਾਂ ਦਾ ਖ਼ਤਰਾ, ਸਿਹਤ ਵਿਭਾਗ ਨੇ ਕੀਤੀ ਚੇਤਾਵਨੀ…

    ਮੋਹਾਲੀ : ਹਾਲ ਹੀ ਦੇ ਭਾਰੀ ਮੀਂਹ ਅਤੇ ਹੜ੍ਹਾਂ ਤੋਂ ਬਾਅਦ ਜਿੱਥੇ ਲੋਕਾਂ ਨੂੰ...

    ਪੰਜਾਬ ਦੇ ਹੜ੍ਹ ਹਾਲਾਤਾਂ ਤੋਂ ਬੇਖ਼ਬਰ ਕੈਬਨਿਟ ਮੰਤਰੀ, ਹਰ ਸਵਾਲ ‘ਤੇ ਕਿਹਾ – ਮੈਨੂੰ ਪਤਾ ਨਹੀਂ…

    ਪੰਜਾਬ ਵਿੱਚ ਹੜ੍ਹਾਂ ਕਾਰਨ ਲੋਕਾਂ ਦੀ ਜ਼ਿੰਦਗੀ ਬੁਰੇ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਹੈ। ਪਿੰਡ...

    ਅੰਮ੍ਰਿਤਸਰ : 9 ਬਟਾਲੀਅਨ ਦੇ ਦਫ਼ਤਰ ਸਾਹਮਣੇ ਪੁਲਿਸ ਕਾਂਸਟੇਬਲ ਦੀ ਲਾਸ਼ ਮਿਲਣ ਨਾਲ ਮਚਿਆ ਸਨਸਨੀ…

    ਅੰਮ੍ਰਿਤਸਰ ਸ਼ਹਿਰ ਵਿੱਚ ਸੋਮਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ, ਜਦੋਂ 9 ਬਟਾਲੀਅਨ ਦੇ...

    ਬਿਹਾਰ ਸਰਕਾਰ ਵੱਲੋਂ ਔਰਤਾਂ ਲਈ ਵੱਡਾ ਤੋਹਫ਼ਾ : 80 ਗੁਲਾਬੀ ਬੱਸਾਂ ਨੂੰ ਮਿਲੀ ਹਰੀ ਝੰਡੀ…

    ਨੈਸ਼ਨਲ ਡੈਸਕ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੋਮਵਾਰ ਨੂੰ ਮਹਿਲਾਵਾਂ ਦੀ...

    More like this

    ਹੜ੍ਹਾਂ ਤੋਂ ਬਾਅਦ ਪੰਜਾਬੀਆਂ ਲਈ ਸੱਪਾਂ ਦਾ ਖ਼ਤਰਾ, ਸਿਹਤ ਵਿਭਾਗ ਨੇ ਕੀਤੀ ਚੇਤਾਵਨੀ…

    ਮੋਹਾਲੀ : ਹਾਲ ਹੀ ਦੇ ਭਾਰੀ ਮੀਂਹ ਅਤੇ ਹੜ੍ਹਾਂ ਤੋਂ ਬਾਅਦ ਜਿੱਥੇ ਲੋਕਾਂ ਨੂੰ...

    ਪੰਜਾਬ ਦੇ ਹੜ੍ਹ ਹਾਲਾਤਾਂ ਤੋਂ ਬੇਖ਼ਬਰ ਕੈਬਨਿਟ ਮੰਤਰੀ, ਹਰ ਸਵਾਲ ‘ਤੇ ਕਿਹਾ – ਮੈਨੂੰ ਪਤਾ ਨਹੀਂ…

    ਪੰਜਾਬ ਵਿੱਚ ਹੜ੍ਹਾਂ ਕਾਰਨ ਲੋਕਾਂ ਦੀ ਜ਼ਿੰਦਗੀ ਬੁਰੇ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਹੈ। ਪਿੰਡ...

    ਅੰਮ੍ਰਿਤਸਰ : 9 ਬਟਾਲੀਅਨ ਦੇ ਦਫ਼ਤਰ ਸਾਹਮਣੇ ਪੁਲਿਸ ਕਾਂਸਟੇਬਲ ਦੀ ਲਾਸ਼ ਮਿਲਣ ਨਾਲ ਮਚਿਆ ਸਨਸਨੀ…

    ਅੰਮ੍ਰਿਤਸਰ ਸ਼ਹਿਰ ਵਿੱਚ ਸੋਮਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ, ਜਦੋਂ 9 ਬਟਾਲੀਅਨ ਦੇ...