back to top
More
    HomePunjabਲੁਧਿਆਣਾਕੁੜੀ ਦੀ ਲਾਸ਼ ਨੂੰ ਬੋਰੀ 'ਚ ਪਾ ਕੇ ਸੁੱਟਣ ਦੇ ਮਾਮਲੇ 'ਚ...

    ਕੁੜੀ ਦੀ ਲਾਸ਼ ਨੂੰ ਬੋਰੀ ‘ਚ ਪਾ ਕੇ ਸੁੱਟਣ ਦੇ ਮਾਮਲੇ ‘ਚ ਵੱਡਾ ਖੁਲਾਸਾ! ਸੱਸ-ਸਹੁਰੇ ਨੇ ਮਿਲ ਕੇ ਨੂੰਹ ਨਾਲ ਕੀਤਾ ਆਹ ਕੰਮ…

    Published on

    ਪੰਜਾਬ ਦੇ ਲੁਧਿਆਣਾ ਵਿੱਚ ਦੋ ਬਾਈਕ ਸਵਾਰ ਨੌਜਵਾਨਾਂ ਨੇ ਇੱਕ ਨੌਜਵਾਨ ਕੁੜੀ ਦੀ ਲਾਸ਼ ਬੋਰੀ ਵਿੱਚ ਪਾ ਕੇ ਫਿਰੋਜ਼ਪੁਰ ਰੋਡ ਦੇ ਡਿਵਾਈਡਰ ‘ਤੇ ਸੁੱਟ ਦਿੱਤੀ। ਮ੍ਰਿਤਕਾ ਦੀ ਪਛਾਣ ਰੇਸ਼ਮਾ ਵਜੋਂ ਹੋਈ ਹੈ, ਜੋ ਮਹਾਰਾਜ ਨਗਰ ਨੇੜੇ ਸਰਕਿਟ ਹਾਊਸ ਗਲੀ ਨੰਬਰ 2 ‘ਚ ਰਹਿੰਦੀ ਸੀ। ਉਹ ਆਪਣੀ ਸੱਸ ਅਤੇ ਸਹੁਰੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ।

    ਦਰਅਸਲ, ਰੇਸ਼ਮਾ ਦੀ ਅਕਸਰ ਆਪਣੀ ਸੱਸ ਅਤੇ ਸਹੁਰੇ ਨਾਲ ਛੋਟੀਆਂ-ਮੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਰਹਿੰਦੀ ਸੀ। ਜਾਣਕਾਰੀ ਮੁਤਾਬਕ ਸੱਸ -ਸਹੁਰੇ ਅਤੇ ਪਤੀ ਨੇ ਰੇਸ਼ਮਾ ਦਾ ਕਤਲ ਕੀਤਾ ਹੈ। ਲਾਸ਼ ਨੂੰ ਟਿਕਾਣੇ ਲਾਉਣ ਲਈ 2 ਨੌਜਵਾਨ ਮੋਟਰਸਾਈਕਲ ‘ਤੇ ਬੋਰੀ ਵਿੱਚ ਬੰਦ ਕਰਕੇ ਲਾਸ਼ ਨਹਿਰ ਵਿੱਚ ਸੱਟਣ ਜਾ ਰਹੇ ਸੀ। ਓਥੇ ਮੌਜੂਦ ਲੋਕਾਂ ਨੂੰ ਜਦੋਂ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਬੋਰੀ ਖੋਲ੍ਹ ਕੇ ਦੇਖੀ ਤਾਂ ਉਸ ਵਿੱਚ ਕੁੜੀ ਦੀ ਲਾਸ਼ ਸੀ। ਪੁਲਿਸ ਨੇ ਮ੍ਰਿਤਕਾ ਦੇ ਸੱਸ -ਸਹੁਰੇ ਅਤੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

    ਇਨ੍ਹਾਂ ਤਿੰਨਾਂ ਵਿਚਕਾਰ 8 ਜੁਲਾਈ ਨੂੰ ਆਪਸ ਵਿੱਚ ਝਗੜਾ ਹੋਇਆ ਸੀ। 9 ਜੁਲਾਈ ਦੀ ਸਵੇਰੇ ਮਕਾਨ ਮਾਲਕ ਨੇ ਵੇਖਿਆ ਕਿ ਇੱਕ ਚਾਦਰ ਵਿੱਚ ਕੁਝ ਲਪੇਟ ਕੇ ਗੇਟ ਕੋਲ ਰੱਖਿਆ ਹੋਇਆ ਸੀ। ਉਸਨੇ ਸੋਚਿਆ ਕਿ ਸ਼ਾਇਦ ਅੱਜ ਕਿਸ਼ਨ ਦਾ ਪਰਿਵਾਰ ਕਮਰਾ ਖਾਲੀ ਕਰ ਰਿਹਾ ਹੋਵੇ, ਇਸ ਲਈ ਉਹਨਾਂ ਨੇ ਸਮਾਨ ਬਾਹਰ ਕੱਢਿਆ ਹੋਵੇ। ਪਰ ਜਿਵੇਂ ਹੀ ਉਸਨੇ ਇੰਟਰਨੈੱਟ ‘ਤੇ ਬੋਰੀ ‘ਚੋਂ ਮਿਲੀ ਲਾਸ਼ ਦੀ ਵੀਡੀਓ ਦੇਖੀ ਤਾਂ ਉਸਨੂੰ ਅਸਲ ਹਕੀਕਤ ਦਾ ਪਤਾ ਲੱਗਿਆ ਕਿ ਕਿਸ਼ਨ ਅਤੇ ਉਸ ਦੀ ਪਤਨੀ ਦੁਲਾਰੀ ਨੇ ਮਿਲ ਕੇ ਆਪਣੀ ਨੂੰਹ ਦੀ ਹੱਤਿਆ ਕਰ ਦਿੱਤੀ ਹੈ ਅਤੇ ਦੋ ਨੌਜਵਾਨਾਂ ਨੂੰ ਲਾਸ਼ ਠਿਕਾਣੇ ਲਗਾਉਣ ਲਈ ਕਿਹਾ ਸੀ।

    ਬੋਰੀ ਵਿੱਚ ਬੰਦ ਕਰਕੇ ਸੁੱਟੀ ਸੀ ਲਾਸ਼

    ਅਜੈ ਕੁਮਾਰ ਅਤੇ ਇੱਕ ਹੋਰ ਵਿਅਕਤੀ ਲਾਸ਼ ਦਾ ਨਿਪਟਾਰਾ ਕਰਨ ਵਾਲਿਆਂ ਵਿੱਚ ਸ਼ਾਮਲ ਹਨ। ਦੋਵਾਂ ਮੁਲਜ਼ਮਾਂ ਨੇ ਰੇਸ਼ਮਾ ਦੀ ਲਾਸ਼ ਦਾ ਨਿਪਟਾਰਾ ਕਰਨ ਲਈ ਆਰਤੀ ਚੌਕ ਨੇੜੇ ਬੋਰੀ ਸੁੱਟ ਦਿੱਤੀ। ਉਨ੍ਹਾਂ ਨੂੰ ਰਾਹਗੀਰਾਂ ਨੇ ਰੋਕਿਆ ਪਰ ਦੋਵੇਂ ਨੌਜਵਾਨ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਭੱਜ ਗਏ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਸਹੁਰਾ ਕਿਸ਼ਨ, ਸੱਸ ਦੁਲਾਰੀ ਅਤੇ ਅਜੈ ਵਜੋਂ ਹੋਈ ਹੈ। ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅੱਜ ਪੁਲਿਸ ਇਸ ਮਾਮਲੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕਰੇਗੀ।

    Latest articles

    🦷 ਦਿਨ ਵਿੱਚ ਦੋ ਵਾਰ ਬੁਰਸ਼ ਕਰਨਾ ਹਰ ਵਾਰ ਫਾਇਦੇਮੰਦ ਨਹੀਂ — ਦੰਦਾਂ ਦੇ ਮਾਹਰਾਂ ਨੇ ਦੱਸਿਆ ਸਹੀ ਤਰੀਕਾ…

    ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਕਿ “ਸਵੇਰੇ ਅਤੇ ਰਾਤੀਂ ਦੋ ਵਾਰ...

    ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ‘ਤੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ: ਜਲਦ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ, 12 ਨਵੰਬਰ ਨੂੰ ਸੁਣਵਾਈ…

    ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਦੇ ਐਲਾਨ ਵਿੱਚ ਲੰਮੀ ਹੋ ਰਹੀ ਦੇਰੀ...

    More like this