ਮਹਿਲ ਕਲਾਂ — ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਅਧੀਨ ਆਉਂਦੇ ਪਿੰਡ ਧਨੇਰ ਵਿੱਚ ਅੱਜ ਦੁਪਹਿਰ ਚੋਰਾਂ ਨੇ ਮਜ਼ਦੂਰ ਪਰਿਵਾਰ ਦੇ ਘਰ ਦਾ ਤਾਲਾ ਤੋੜ ਕੇ ਅਲਮਾਰੀ ਖੋਲ੍ਹੀ ਅਤੇ ਲਗਭਗ 40 ਹਜ਼ਾਰ ਰੁਪਏ ਨਗਦ ਚੋਰੀ ਕਰ ਲਈ।ਪੀੜਤ ਜਗਰਾਜ ਸਿੰਘ ਪੁੱਤਰ ਮਨਸਾ ਸਿੰਘ, ਵਾਸੀ ਧਨੇਰ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਦਵਾਈ ਲੈਣ ਲਈ ਬਰਨਾਲਾ ਗਏ ਹੋਏ ਸਨ। ਘਰ ਵਾਪਸੀ ’ਤੇ ਉਨ੍ਹਾਂ ਨੇ ਮੁੱਖ ਗੇਟ ਦਾ ਤਾਲਾ ਟੁੱਟਿਆ ਦੇਖਿਆ। ਅੰਦਰ ਜਾਂਚ ਕਰਨ ’ਤੇ ਇੱਕ ਕਮਰੇ ਦੀ ਅਲਮਾਰੀ ਖੁੱਲ੍ਹੀ ਹੋਈ ਸੀ ਅਤੇ ਉਸ ਵਿੱਚ ਰੱਖੇ 40 ਹਜ਼ਾਰ ਰੁਪਏ ਨਗਦ ਗਾਇਬ ਸਨ।
ਚੋਰੀ ਦੀ ਸੂਚਨਾ ਮਿਲਣ ’ਤੇ ਥਾਣਾ ਮਹਿਲ ਕਲਾਂ ਦੇ ਇੰਚਾਰਜ ਸ਼ੇਰਵਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਖੰਗਾਲ ਕੇ ਚੋਰਾਂ ਦੀ ਪਛਾਣ ਕਰਕੇ ਜਲਦੀ ਗ੍ਰਿਫਤਾਰੀ ਕੀਤੀ ਜਾਵੇਗੀ।