ਦਸੂਹਾ (ਝਾਵਰ): ਸਿਵਲ ਹਸਪਤਾਲ ਦਸੂਹਾ ਦੇ ਬਾਹਰ ਫੜੀ ਲਗਾ ਕੇ ਚਾਹ ਵੇਚ ਰਹੇ ਇਕ ਵਿਅਕਤੀ ਨੂੰ ਤੇਜ਼ ਰਫ਼ਤਾਰ ਕਾਰ ਨੇ ਢੱਕ ਮਾਰ ਦਿੱਤੀ। ਕਾਰ ਦੀ ਟੱਕਰ ਇਨੀ ਜ਼ਬਰਦਸਤ ਸੀ ਕਿ ਉਹ ਵਿਅਕਤੀ ਨੂੰ ਲਗਭਗ 200 ਫੁੱਟ ਘੜੀਸ ਕੇ ਲੈ ਗਈ। ਹਾਦਸੇ ਦੀ ਤੀਬਰਤਾ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪਤਨੀ ਚੰਦਨ ਕਾਂਤਾ (ਵਾਰਡ ਨੰਬਰ 4, ਦਸੂਹਾ) ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਆਪਣੇ ਪਤੀ ਤਰਸੇਮ ਲਾਲ ਨੂੰ ਖਾਣਾ ਖਿਲਾ ਰਹੀ ਸੀ। ਅਚਾਨਕ ਇਕ ਤੇਜ਼ ਰਫ਼ਤਾਰ ਕਾਰ ਆਈ, ਜੋ ਸਿੱਧਾ ਟੇਬਲ ਸਮੇਤ ਉਸ ਦੇ ਪਤੀ ਨੂੰ ਲੈ ਗਈ। ਇਹ ਸਭ ਕੁਝ ਉਸ ਦੀਆਂ ਅੱਖਾਂ ਸਾਹਮਣੇ ਹੋਇਆ।ਜਾਂਚ ਅਧਿਕਾਰੀ ਏ.ਐੱਸ.ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਕਾਰ ਸਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਨਜ਼ਦੀਕੀ ਸੀਸੀਟੀਵੀ ਫੁਟੇਜ ਵੀ ਚੈੱਕ ਕੀਤੇ ਜਾ ਰਹੇ ਹਨ।