ਕੋਰੋਨਾ ਵੈਕਸੀਨ ਲਵਾਉਣ ਲਈ ਇਨ੍ਹਾਂ ਪਲੇਟਫਾਰਮਾਂ ‘ਤੇ ਚੈੱਕ ਕਰੋ ਵੈਕਸੀਨ ਦੀ ਉਪਲੱਬਧਤਾ

ਦੇਸ਼ ਵਿਚ 4 ਲੱਖ ਨਵੇਂ ਕੇਸ ਦਰਜ ਹੋ ਰਹੇ ਹਨ ਰੋਜ਼ਾਨਾ ਕੋਰੋਨਾ ਦੇ | ਆਪਣਾ ਘਾਤਕ ਰੂਪ ਦਿਖਾ ਰਿਹਾ ਹੈ  “ਕੋਰੋਨਾਵਾਇਰਸ|” ਜਨਤਾ ਨੂੰ ਕੋਰੋਨਾ ਵੈਕਸੀਨ ਤੇ ਆਕਸੀਜਨ ਉਪਲੱਬਧ ਕਰਵਾਉਣ ਲਈ ਕੋਸ਼ਿਸ਼ ਕਰ ਰਹੀ ਹੈ ਕੇਂਦਰ ਤੇ ਸੂਬਾ ਸਰਕਾਰ|

ਚੰਡੀਗੜ੍ਹ: ਦੇਸ਼ ਵਿਚ 4 ਲੱਖ ਨਵੇਂ ਕੇਸ ਦਰਜ ਹੋ ਰਹੇ ਹਨ ਰੋਜ਼ਾਨਾ ਕੋਰੋਨਾ ਦੇ | ਆਪਣਾ ਘਾਤਕ ਰੂਪ ਦਿਖਾ ਰਿਹਾ ਹੈ ਕੋਰੋਨਾਵਾਇਰਸ| ਜਨਤਾ ਨੂੰ ਕੋਰੋਨਾ ਵੈਕਸੀਨ ਤੇ ਆਕਸੀਜਨ ਉਪਲੱਬਧ ਕਰਵਾਉਣ ਲਈ ਕੋਸ਼ਿਸ਼ ਕਰ ਰਹੀ ਹੈ ਕੇਂਦਰ ਤੇ ਸੂਬਾ ਸਰਕਾਰ| ਵੈਕਸੀਨ ਦੀ ਘਾਟ ਕਾਰਨ ਕੋਰੋਨਾ ਟੀਕਾ ਲਗਵਾਉਣਾ ਵੀ ਹੁਣ ਇੱਕ ਚੁਣੌਤੀ ਭਰਿਆ ਕੰਮ ਹੈ ਭਾਰਤ ਦੇਸ਼ ਵਿਚ|

ਇਸ ਦੌਰਾਨ ਤਕਨੋਲਜੀ ਮਾਹਰਾਂ ਤੇ ਅਜ਼ਾਦ ਵਿਗਿਆਨੀ ਨੇ ਇੱਕ ਐਸਾ ਹੱਲ ਲੱਭਿਆ ਹੈ ਜਿਸ ਨਾਲ ਭਾਰਤ ਵਿੱਚ ਵੈਕਸੀਨ ਸਲੋਟ ਤੇ ਵੈਕਸੀਨ ਕੇਂਦਰ ਦਾ ਪੱਤਾ ਲਗਾਇਆ ਜਾ ਸਕਦੇ ਹੈ | ਤੁਸੀਂ ਆਪਣੇ ਆਲੇ ਦੁਆਲੇ ਕੋਰੋਨਾ ਵੈਕਸੀਨ ਦੀ ਉਪਲੱਬਧਤਾ ਦਾ ਪਤਾ ਲਾ ਸਕਦੇ ਹੋ ਇਸ ਤਕਨੋਲਜੀ ਦੁਆਰਾ |

ਕੋਰੋਨਾ ਟੀਕਾ ਲਵਾਉਣ ਦੀ ਬੁਕਿੰਗ ਲਈ ਤੁਹਾਨੂੰ CoWIN ਪੋਰਟਲ ਤੇ ਹੀ ਜਾਣਾ ਪਵੇਗਾ| ਤੁਹਾਨੂੰ ਦੱਸ ਦੇਈਏ ਕਿ ਇਹ ਥਰਡ-ਪਾਰਟੀ ਪਲੇਟਫਾਰਮ ਸਿਰਫ ਸਾਨੂੰ ਵੈਕਸੀਨ ਦੀ ਉਪਲੱਬਧਤਾ ਬਾਰੇ ਹੀ ਜਾਣਕਾਰੀ ਦੇਣਗੇ। ਆਪਣੇ ਮੋਬਾਇਲ ਤੇ CoWIN ਐਪ ਡਾਊਨਲੋਡ ਕਰ ਸਕਦੇ ਹਨ 18 ਸਾਲ ਤੋਂ ਉੱਪਰ ਦੇ ਲੋਕ ਇਸ ਪੋਰਟਲ ਤੱਕ ਜਾਣ ਲਈ |

Paytm Vaccine Finder: ਹਾਲ ਹੀ ਵਿੱਚ ‘ਕੋਵਿਡ19 ਵੈਕਸੀਨ ਫਾਇੰਡਰ’ ਨੂੰ ਲਾਂਚ ਕੀਤਾ ਹੈ ਡਿਜੀਟਲ ਪੇਅਮੈਂਟ ਪਲੇਟਫਾਰਮ Paytm ਨੇ|ਇਸ ਦੀ ਮਦਦ ਨਾਲ ਲੋਕ ਵੈਕਸੀਨ ਸਲੋਟ ਤੇ ਵੈਕਸੀਨ ਕੇਂਦਰ ਦਾ ਪੱਤਾ ਲਗਾ ਸਕਦੇ ਹਨ| ਇਸ ਦੇ ਲਈ ਤੁਹਾਨੂੰ ਆਪਣੇ Paytm ਐਪ ਵਿੱਚ ਜਾ ਕੇ ਮਿੰਨੀ ਐਪ ਸਟੋਰ ਸੈਕਸ਼ਨ ਵਿੱਚ ਜਾਣਾ ਪਵੇਗਾ| ਇਸ ਤੋਂ ਬਾਅਦ Vaccine Finder ਵਿਕਲਪ ਤੇ ਜਾਕੇ ਆਪਣਾ ਪਿੰਨ ਕੋਡ ਪਾਓ|

ਇਸ ਦੇ ਨਾਲ ਹੀ ਆਪਣੀ ਉਮਰ ਵੀ ਚੁਣੋ| ਅਗਰ ਤਾਹਨੂੰ ਉਸ ਵਕ਼ਤ ਸਲੋਟ ਨਹੀਂ ਮਿਲਦਾ ਤਾਂ ਤੁਸੀਂ ‘notify me when slots are available’ ਵਿਕਲਪ ਚੁਣ ਸਕਦੇ ਹੋ ਤਾ ਜੋ ਤੁਹਾਨੂੰ ਬਾਅਦ ਵਿੱਚ ਨੋਟੀਫਿਕੇਸ਼ਨ ਮਿਲ ਸਕੇ ਸਲੋਟ ਮੌਜੂਦ ਹੋਣ ਦੀ |

VaccinateMe: ਫਿਟਨੈਸ ਐਪ HealthifyMe ਵੱਲੋਂ VaccinateMe ਇਕ ਹੋਰ ਪੋਰਟਲ ਹੈ ਜੋ ਵਰਤੋਂ ਵਿੱਚ ਬਹੁਤ ਹੀ ਆਸਾਨ ਹੈ| ਤੁਸੀਂ ਪਿੰਨ ਕੋਡ ਜਾਂ ਜ਼ਿਲ੍ਹਾ ਦਾਖਲ ਕਰ ਸਕਦੇ ਹੋ ਉਪਲਬਧ ਸਲੋਟਾਂ ਵਾਲੇ ਕੇਂਦਰ ਲੱਭਣ ਲਈ | ਇਸ ਤੋਂ ਇਲਾਵਾ, ਪਲੇਟਫਾਰਮ ਉਪਭੋਗਤਾਵਾਂ ਨੂੰ ਸਲੋਟ ਮੌਜੂਦ ਨਾ ਹੋਣ ਦੀ ਸੂਚਿਤ ਵਿੱਚ ਨੋਟੀਫਿਕੇਸ਼ਨ ਨਾਲ ਸੂਚਿਤ ਕਰੇਗਾ| ਨਾਗਰਿਕ ਬਹੁਤ ਸਾਰੇ ਫਿਲਟਰਾਂ ਅਤੇ ਟੀਕੇ ਦੇ ਨਾਮ, ਉਮਰ ਵਰਤੋਂ ਕਰਕੇ ਟੀਕਾ ਲੱਭ ਸਕਦੇ ਹਨ।

CoWIN: ਐਂਡਰਾਇਡ ਐਪ ਅਤੇ ਕੋਵਿਨ ਵੈਬਸਾਈਟ ਕੋਵਿਡ -19 ਟੀਕੇ ਦੇ ਸਲੋਟ ਨੂੰ ਆਨਲਾਈਨ ਬੁੱਕ ਕਰਨ ਲਈ ਇਕੋ ਇਕ ਪੋਰਟਲ ਹੈ | ਸਲੋਟਾਂ ਦੀ ਉਪਲਬਧਤਾ ਦਾ ਭਾਲ ਕਰਨ ਦਾ ਸਭ ਤੋਂ ਰਵਾਇਤੀ ਢੰਗ ਪ੍ਰਦਾਨ ਕਰਦਾ ਹੈ ਕੋਵਿਨ ਪਲੇਟਫਾਰਮ|

Getjab.in: ਇਹ ਇਕ ਤਰ੍ਹਾਂ ਦਾ ਪਲੇਟਫਾਰਮ ਹੈ ਜੋ ਲੋਕਾਂ ਨੂੰ ਈਮੇਲ ਰਾਹੀਂ COVID-19 ਟੀਕੇ ਦੇ ਸਲੋਟ ਦੀ ਉਪਲਬਧਤਾ ਬਾਰੇ ਜਾਣਕਾਰੀ ਦੱਸਦਾ ਹੈ | ਸਾਈਟ ਸਹਿਕਰਮੀਆਂ ਅਤੇ ਆਈਐਸਬੀ ਦੇ ਸਾਬਕਾ ਵਿਦਿਆਰਥੀ ਸ਼ਿਆਮ ਸੁੰਦਰ ਵੱਲੋਂ ਚਲਾਇਆ ਜਾ ਰਿਹਾ ਹੈ, ਅਤੇ ਇਸ ਨੂੰ ਨਾਮ, ਈਮੇਲ, ਨਿਰਧਾਰਿਤ ਸਥਾਨ ਅਤੇ ਵਿਕਲਪਿਕ ਫੋਨ ਨੰਬਰ ਜਿਹੀ ਜਾਣਕਾਰੀ ਦੀ ਲੋੜ ਹੈ। ਇਸ ਡੇਟਾ ਨੂੰ ਕਿਸੇ ਨਾਲ ਵੀ ਸਾਂਝਾ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਇਸ ਡੇਟਾ ਨੂੰ ਵੇਚਿਆ ਜਾਂਦਾ ਹੈ |

WhatsApp MyGov Corona Helpdesk: ਕੋਰੋਨਾ ਵੈਕਸੀਨ ਕੇਂਦਰ ਲੱਭਣ ਵਿੱਚ ਵੀ ਵ੍ਹਸਟਐਪ ਮਦਦ ਕਰ ਸਕਦਾ ਹੈ। ਮਾਰਚ 2020 ਨੂੰ ਲਾਂਚ ਕੀਤਾ ਗਿਆ ਸੀ WhatsApp MyGov Corona Helpdesk ਚੈਟਬੋਟ |ਹੁਣ ਵੈਕਸੀਨ ਕੇਂਦਰ ਲੱਭਣਾ ਬੇਹੱਦ ਆਸਾਨ ਹੈ ਇਸ ਲਈ ਸਿਰਫ ਸਾਨੂੰ 9013151515 ਨੰਬਰ ਆਪਣੇ ਫੋਨ ਵਿੱਚ ਸੇਵ ਕਰਨਾ ਪਵੇਗਾ| ਇਸ ਤੋਂ ਬਾਅਦ ਤਾਹਨੂੰ ‘hello’ ਦਾ ਮੈਸਿਜ ਭੇਜਣਾ ਹੋਵੇਗਾ  whatsaap ‘ਤੇ | ਇਸ ਤੋਂ ਬਾਅਦ ਆਟੋਮੇਡਿਟ ਸਿਸਟਮ ਕੋਰੋਨਾ ਸਬੰਧੀ ਵਿਕਲਪ ਪੁੱਛੇਗਾ| ਕੋਰੋਨਾ ਵੈਕਸੀਨ ਕੇਂਦਰ ਸਬੰਧੀ ਜਾਣਕਾਰੀ ਵੀ ਲੈ ਸਕਦੇ ਹੋ ਤੁਸੀਂ ਇਸ ਪੋਰਟਲ ਰਾਹੀਂ |

Leave a Reply

Your email address will not be published. Required fields are marked *