Homeਦੇਸ਼Coronavirus : 28 ਸਾਲਾ ਲੜਕੇ ਨੂੰ ਗਲੇ ਤੋਂ ਲੈ ਕੇ ਪੇਟ ਤੱਕ...

Coronavirus : 28 ਸਾਲਾ ਲੜਕੇ ਨੂੰ ਗਲੇ ਤੋਂ ਲੈ ਕੇ ਪੇਟ ਤੱਕ ਹੋਇਆ ਗੰਭੀਰ ਇਨਫੈਕਸ਼ਨ UAE ‘ਚ ਮਿਲਿਆ ਕੋਰੋਨਾ ਵਾਇਰਸ ਦਾ New Variant

Published on

spot_img

ਅਬੂ ਧਾਬੀ ‘ਚ ਇੱਕ 28 ਸਾਲਾ ਲੜਕੇ ‘ਚ ਕੋਰੋਨਾ ਦਾ New Variant ਪਾਇਆ ਗਿਆ। ਇਸ ਲੜਕੇ ਨੂੰ ਕਈ ਸਿਹਤ ਸਮੱਸਿਆਵਾਂ ਸਨ। ਲੱਛਣਾਂ ਦੀ ਪਛਾਣ ਕਰਨ ਤੋਂ ਬਾਅਦ, ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

Coronavirus New Variant: ‘ਵਿਸ਼ਵ ਸਿਹਤ ਸੰਗਠਨ’ (WHO) ਨੇ ਇਕ ਵਾਰ ਫਿਰ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਦਰਅਸਲ, ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂ ਧਾਬੀ ਵਿੱਚ MERS ਕੋਰੋਨਾ ਵਾਇਰਸ ਦਾ ਇੱਕ ਨਵਾਂ ਮਾਮਵਾ ਦਰਜ ਕੀਤਾ ਹੈ। 2012 ਵਿੱਚ ਪਹਿਲੀ ਵਾਰ ਇਸ ਵਾਇਰਸ ਦੀ ਪਛਾਣ ਹੋਣ ਤੋਂ ਬਾਅਦ ਅਬੂ ਧਾਬੀ ਵਿੱਚ ਇਹ ਪਹਿਲਾਂ ਮਾਮਲਾ ਹੈ। ਅਬੂ ਧਾਬੀ ਵਿੱਚ ਜਿਸ ਮਰੀਜ਼ ਨੂੰ ਕੋਰੋਨਾ ਦਾ New Variant MERS-CoV ਹੈ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਹ 28 ਸਾਲਾਂ ਦਾ ਵਿਅਕਤੀ ਹੈ ਜਿਸ ਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਸਨ। ਜਿਵੇਂ ਹੀ ਉਸ ਵਿਅਕਤੀ ‘ਚ ਵਾਇਰਸ ਦੇ ਲੱਛਣ ਦਿਖਾਈ ਦੇਣ ਲੱਗੇ ਤਾਂ ਉਸ ਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

 ਕੀ ਹੈ MERS-CoV? 

MERS-CoV (ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ ਕੋਰੋਨਾ ਵਾਇਰਸ) ਵਾਂਗ ਹੀ ਹੈ। ਇਹ ਇੱਕ ਜ਼ੂਨੋਟਿਕ ਵਾਇਰਸ ਹੈ। ਇਹ ਵਾਇਰਸ ਇੱਕ ਸਾਹ ਸਬੰਧੀ ਬਿਮਾਰੀ ਹੈ ਜੋ MERS ਕੋਰੋਨਾ ਵਾਇਰਸ ਦੇ ਕਾਰਨ ਹੁੰਦੀ ਹੈ। ਜੋ SARS ਵਾਇਰਸ ਦੀ ਤਰ੍ਹਾਂ ਹੈ। ਇਹ ਆਮ ਤੌਰ ਉੱਤੇ ਊਠਾਂ ਤੇ ਹੋਰ ਜਾਨਵਰਾਂ ਵਿੱਚ ਪਾਇਆ ਜਾਂਦਾ ਹੈ। ਇਨਫੈਕਸ਼ਨ ਜਾਨਵਰਾਂ ਜਾਂ ਪਸ਼ੂ ਉਤਪਾਦਾਂ ਦੇ ਸੰਪਰਕ ਵਿੱਚ ਆਉਣ ਨਾਲ ਇਹ ਇੱਕ  ਇਨਸਾਨ ਤੋਂ ਦੂਜੇ ਇਨਸਾਨ ਵਿੱਚ ਫੈਲਦਾ ਹੈ। ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਫੈਲਦੀ ਹੈ। ਕਈ ਮਾਮਲੇ ਅਜਿਹੇ ਵੀ ਸਾਹਮਣੇ ਆਏ ਹਨ ਜਿਸ ਵਿੱਚ ਇਸ ਬਿਮਾਰੀ ਨੇ ਖਤਰਨਾਕ ਰੂਪ ਦਿਖਾਇਆ ਹੈ। 

ਇਹ ਵੀ ਪੜ੍ਹੋ : World Cup 2023 :ਭਾਰਤ-ਪਾਕਿਸਤਾਨ ਮੈਚ ਨਵਰਾਤਰੇ ਕਾਰਨ ਰੀਸ਼ੈਡਿਊਲ ਹੋ ਸਕਦੈ 15 ਅਕਤੂਬਰ ਨੂੰ ਹੋਣ ਵਾਲਾ

MERS-CoV ਦੇ ਲੱਛਣ

MERS-CoV ਦੇ ਹਲਕੇ ਤੋਂ ਲੈ ਕੇ ਗੰਭੀਰ ਲੱਛਣ ਤੱਕ ਹੋ ਸਕਦੇ ਹਨ, ਤੇ ਇਸ ਵਿੱਚ ਬੁਖਾਰ, ਖੰਘ, ਅਤੇ ਸਾਹ ਦੀ ਕਮੀ ਸ਼ਾਮਲ ਹੈ। ਕੁੱਝ ਮਾਮਲਿਆਂ ਵਿੱਚ, ਇਹ ਨਮੂਨੀਆ ਜਾਂ ਕਿਡਨੀ ਖਰਾਬ ਵੀ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਗੰਭੀਰ ਬੀਮਾਰੀਆਂ ਦਾ ਜ਼ਿਆਦਾ ਖਤਰਾ ਹੁੰਦਾ ਹੈ, ਉਨ੍ਹਾਂ ਦੀ ਇਮਿਊਨਿਟੀ ਬਹੁਤ ਕਮਜ਼ੋਰ ਹੁੰਦੀ ਹੈ। ਜਿਵੇਂ ਕਿ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਜਾਂ ਕੁੱਝ ਦਵਾਈਆਂ ਲੈਣ ਵਾਲੇ ਲੋਕ। ਮਰੀਜ਼ ਵਿੱਚ ਜਦੋਂ ਲੱਛਣ ਦੇ ਤੌਰ ਉੱਤੇ ਉਲਟੀ ਜਾਂ ਪੇਟ ਸਬੰਧੀ ਸਮੱਸਿਆਵਾਂ ਹੋਣ ਲੱਗੀਆਂ ਤਾਂ ਉਸ ਨੇ ਆਪਣਾ ਚੈੱਕਅਪ ਕਰਵਾਇਆ। ਲੜਕੇ ਨੂੰ ਪੇਟ ਤੋਂ ਲੈ ਕੇ ਗਲੇ ਤੱਕ ਗੰਭੀਰ ਇਨਫੈਕਸ਼ਨ ਸੀ।

WHO ਨੇ ਜਾਰੀ ਕੀਤੀ ਰਿਪੋਰਟ 

WHO ਦੇ ਅਨੁਸਾਰ, 2012 ਤੋਂ ਬਾਅਦ ਰਿਪੋਰਟ ਕੀਤੇ ਗਏ MERS ਮਾਮਲਿਆਂ ਦੀ ਕੁੱਲ ਗਿਣਤੀ 2,605 ਹੈ, ਜਿਸ ਵਿੱਚ 936 ਮੌਤਾਂ ਹੋਈਆਂ ਹਨ। ਇਸ ਦੀ ਪਛਾਣ ਤੋਂ ਬਾਅਦ, 27 ਦੇਸ਼ਾਂ ਨੇ MERS ਦੇ ਮਾਮਲਿਆਂ ਦੀ ਸੂਚਨਾ ਦਿੱਤੀ। ਜਿਸ ਵਿੱਚ ਅਲਜੀਰੀਆ, ਆਸਟਰੀਆ, ਬਹਿਰੀਨ, ਚੀਨ, ਮਿਸਰ, ਫਰਾਂਸ, ਜਰਮਨੀ, ਗ੍ਰੀਸ, ਇਟਲੀ, ਜਾਰਡਨ, ਕੁਵੈਤ, ਲੇਬਨਾਨ, ਮਲੇਸ਼ੀਆ, ਨੀਦਰਲੈਂਡ, ਫਿਲੀਪੀਨਜ਼, ਕਤਰ, ਕੋਰੀਆ ਗਣਰਾਜ, ਸਾਊਦੀ ਅਰਬ, ਯੂਨਾਈਟਿਡ ਸਟੇਟਸ, ਤੁਰਕੀ ਅਤੇ  ਯੂਕੇ, ਅਰਬ ਅਮੀਰਾਤ ਅਤੇ ਥਾਈਲੈਂਡ ਸ਼ਾਮਲ ਹਨ।

ਡਬਲਯੂਐਚਓ ਅਬੂ ਧਾਬੀ ਵਿੱਚ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਅਤੇ ਸਿਹਤ ਸੰਭਾਲ ਪ੍ਰਦਾਤਾਵਾਂ ਅਤੇ ਹੋਰ ਅਧਿਕਾਰੀਆਂ ਨੂੰ ਇਸ ਬਾਰੇ ਤਕਨੀਕੀ ਮਾਰਗਦਰਸ਼ਨ ਪ੍ਰਦਾਨ ਕਰ ਰਿਹਾ ਹੈ ਕਿ ਵਾਇਰਸ ਦੇ ਹੋਰ ਫੈਲਣ ਨੂੰ ਕਿਵੇਂ ਰੋਕਿਆ ਜਾਵੇ। WHO ਦੁਨੀਆ ਭਰ ਵਿੱਚ ਪਛਾਣੇ ਗਏ MERS-CoV ਦੇ ਕਿਸੇ ਵੀ ਨਵੇਂ ਕੇਸ ਬਾਰੇ ਸਮੇਂ ਸਿਰ ਅੱਪਡੇਟ ਪ੍ਰਦਾਨ ਕਰਨ ਲਈ ਵੀ ਵਚਨਬੱਧ ਹੈ।

Latest articles

3-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ...

ਜਾਣੋ ਕਿੰਨਾ ਹੋਇਆ ਰੇਟ ਸੋਨਾ ਫਿਰ ਹੋਇਆ ਮਹਿੰਗਾ, ਚਾਂਦੀ ਦੀ ਵੀ ਵਧੀ ਕੀਮਤ

ਇੰਟਰਨੈਸ਼ਨਲ ਮਾਰਕੀਟ ‘ਚ ਸੋਨੇ ਦੀਆਂ ਕੀਮਤਾਂ ‘ਚ ਤੇਜ਼ੀ ਦੇ ਵਿਚਾਲੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ...

ਸਾਵਧਾਨ! ਇਨ੍ਹਾਂ ਅੰਗਾਂ ‘ਤੇ ਪੈਂਦਾ ਏ ਮਾੜਾ ਅਸਰ! ਜ਼ਿਆਦਾ ਕੋਲਡ ਡ੍ਰਿੰਕ ਪੀਣਾ ਹੋ ਸਕਦੈ ਖ਼ਤ.ਰਨਾਕ

ਗਰਮੀਆਂ ਵਿੱਚ ਲੋਕ ਕੋਲਡ ਡਰਿੰਕ ਬਹੁਤ ਪੀਂਦੇ ਹਨ। ਬਾਜ਼ਾਰ ਹੋਵੇ ਜਾਂ ਘਰ, ਲੋਕ ਆਪਣੀ...

Petrol-Diesel Price Today: ਜਾਣੋ ਆਪਣੇ ਸ਼ਹਿਰ ‘ਚ ਤੇਲ ਦੇ ਰੇਟਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਹੋਈਆਂ ਜਾਰੀ

Petrol-Diesel Price Today: ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਹੋ ਗਈਆਂ ਹਨ ਅਤੇ...

More like this

3-5-2024 ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ...

ਜਾਣੋ ਕਿੰਨਾ ਹੋਇਆ ਰੇਟ ਸੋਨਾ ਫਿਰ ਹੋਇਆ ਮਹਿੰਗਾ, ਚਾਂਦੀ ਦੀ ਵੀ ਵਧੀ ਕੀਮਤ

ਇੰਟਰਨੈਸ਼ਨਲ ਮਾਰਕੀਟ ‘ਚ ਸੋਨੇ ਦੀਆਂ ਕੀਮਤਾਂ ‘ਚ ਤੇਜ਼ੀ ਦੇ ਵਿਚਾਲੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ...

ਸਾਵਧਾਨ! ਇਨ੍ਹਾਂ ਅੰਗਾਂ ‘ਤੇ ਪੈਂਦਾ ਏ ਮਾੜਾ ਅਸਰ! ਜ਼ਿਆਦਾ ਕੋਲਡ ਡ੍ਰਿੰਕ ਪੀਣਾ ਹੋ ਸਕਦੈ ਖ਼ਤ.ਰਨਾਕ

ਗਰਮੀਆਂ ਵਿੱਚ ਲੋਕ ਕੋਲਡ ਡਰਿੰਕ ਬਹੁਤ ਪੀਂਦੇ ਹਨ। ਬਾਜ਼ਾਰ ਹੋਵੇ ਜਾਂ ਘਰ, ਲੋਕ ਆਪਣੀ...