ਦੇਸ਼ ‘ਚ ਨਹੀਂ ਘੱਟ ਰਹੇ ਕੋਰੋਨਾ ਮਾਮਲੇ, ਬੀਤੇ 24 ਘੰਟਿਆਂ ‘ਚ ਮਿਲੇ 35 ਲੋਕਾਂ ਦੀ ਮੌਤ 18,930 ਨਵੇਂ ਮਾਮਲੇ

ਭਾਰਤ ਵਿੱਚ ਕੋਰੋਨਾ ਮਾਮਲੇ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਦੇਸ਼ ਵਿੱਚ ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 18 ਹਜ਼ਾਰ 930 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 35 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਐਕਟਿਵ ਕੇਸ ਵੱਧ ਕੇ 1 ਲੱਖ 19 ਹਜ਼ਾਰ 457 ਹੋ ਗਏ ਹਨ। ਉੱਥੇ ਹੀ ਪਾਜ਼ੀਟਿਵਿਟੀ ਰੇਟ ਵਧ ਕੇ 4.32 ਫ਼ੀਸਦੀ ਹੋ ਗਿਆ ਹੈ।

ਭਾਰਤ ਵਿੱਚ ਹੁਣ ਤੱਕ ਕੋਰੋਨਾ ਦੇ 4 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਜੇਕਰ ਇੱਥੇ 5 ਸਭ ਤੋਂ ਵੱਧ ਸੰਕ੍ਰਮਿਤ ਰਾਜਾਂ ਦੀ ਗੱਲ ਕੀਤੀ ਜਾਵੇ ਤਾਂ ਕੇਰਲਾ ਵਿੱਚ 4,113 ਮਾਮਲੇ, ਮਹਾਰਾਸ਼ਟਰ ਵਿੱਚ 3,142 ਮਾਮਲੇ, ਤਾਮਿਲਨਾਡੂ ਵਿੱਚ 2,743, ਬੰਗਾਲ ਵਿੱਚ 2,352 ਅਤੇ ਕਰਨਾਟਕ ਵਿੱਚ 1,127 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 5 ਰਾਜਾਂ ਵਿੱਚ ਦੇਸ਼ ਦੇ ਕੁੱਲ ਮਾਮਲੇ 71.19% ਕੇਸ ਮਿਲੇ ਹਨ। ਇਕੱਲੇ ਕੇਰਲਾ ਵਿੱਚ 21.73% ਕੇਸ ਮਿਲੇ ਹਨ। ਦੇਸ਼ ਵਿੱਚ ਬੀਤੇ 24 ਘੰਟਿਆਂ ਵਿੱਚ 35 ਲੋਕਾਂ ਦੀ ਮੌਤ ਹੋਈ ਹੈ। ਜਿਸ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 5,25,305 ਹੋ ਗਈ ਹੈ। ਉੱਥੇ ਹੀ ਦੇਸ਼ ਵਿੱਚ ਰਿਕਵਰੀ ਰੇਟ 98.52% ਹੋ ਗਿਆ ਹੈ।

ਦੱਸ ਦੇਈਏ ਕਿ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 14,650 ਮਰੀਜ਼ ਠੀਕ ਹੋਏ ਹਨ। ਹੂ ਤੱਕ ਦੇਸ਼ ਵਿੱਚ 4,29,21,977 ਲੋਕ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ ਐਕਟਿਵ ਕੇਸ 4,245 ਵੱਧ ਗਏ ਹਨ। ਜਿਸ ਤੋਂ ਬਾਅਦ ਦੇਸ਼ ਵਿੱਚ ਕੁੱਲ ਐਕਟਿਵ ਕੇਸ 1,19,457 ਹੋ ਗਏ ਹਨ।

Leave a Reply

Your email address will not be published.