Site icon Punjab Mirror

CM ਮਾਨ ਵੱਲੋਂ E-RC ਦੀ ਨਵੀਂ ਪਹਿਲ, ਪੰਜਾਬ ਵਿਚ ਹੁਣ ਵਾਹਨ ਰਜਿਸਟ੍ਰੇਸ਼ਨ ਹੋਰ ਵੀ ਆਸਾਨ ਹੋ ਜਾਵੇਗੀ।

ਪੰਜਾਬ ਵਿਚ ਹੁਣ ਵਾਹਨ ਰਜਿਸਟ੍ਰੇਸ਼ਨ ਹੋਰ ਵੀ ਆਸਾਨ ਹੋ ਜਾਵੇਗੀ। ਪੰਜਾਬ ਸਰਕਾਰ ਨੇ ਈ-ਆਰਸੀ ਦੀ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਸੀਐੱਮ ਮਾਨ ਨੇ ਆਪਣੇ ਟਵਿੱਟਰ ‘ਤੇ ਟਵੀਟ ਕਰਦੇ ਹੋਏ ਦਿੱਤੀ।

ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ, ਈ-ਆਰਸੀ ਦੀ ਨਵੀਂ ਪਹਿਲ। ਹੁਣ ਪੰਜਾਬ ਵਿਚ ਵਾਹਨ ਰਜਿਸਟ੍ਰੇਸ਼ਨ ਹੋਰ ਵੀ ਆਸਾਨ। ਅਸੀਂ ਹਾਈ ਸਕਿਓਰਿਟੀ ਨੰਬਰ ਪਲੇਟ, ਮੌਕੇ ‘ਤੇ ਨੰਬਰ ਦੀ ਚੋਣ, ਈ-ਰਜਿਸਟ੍ਰੇਸ਼ਨ ਸਰਟੀਫਿਕੇਟ, ਸਮਾਰਟ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਹੋਮ ਡਲਿਵਰੀ ਦੀ ਸ਼ੁਰੂਆਤ ਕਰ ਰਹੇ ਹਾਂ। ਪੰਜਾਬ ਵਿਚ ਹਰ ਸਾਲ 5 ਲੱਖ ਆਰਸੀ ਲੈਣ ਵਾਲਿਆਂ ਦੀ ਖੱਜਲ-ਖੁਆਰੀ ਹੁਣ ਦੂਰ ਹੋਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਇਹ ਸਹੂਲਤ ਸ਼ੁਰੂ ਕੀਤੀ ਹੈ। ਇਸ ਨਾਲ ਲੋਕਾਂ ਨੂੰ ਆਰਸੀ ਬਣਵਾਉਣ ਲਈ ਰੀਜਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਦੇ ਧੱਕੇ ਨਹੀਂ ਖਾਣੇ ਪੈਣਗੇ। ਸਰਕਾਰ ਮੁਤਾਬਕ ਸਾਰੇ ਡੀਲਰਾਂ ਨੂੰ ਨਵੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਦੇ ਅਧਿਕਾਰ ਦਿੱਤੇ ਗਏ ਹਨ।

ਕਾਰ ਖਰੀਦਣ ਤੋਂ ਬਾਅਦ ਲੋਕ ਮੌਕੇ ‘ਤੇ ਹੀ ਇਸ ਦਾ ਨੰਬਰ ਵੀ ਚੁਣ ਸਕਦੇ ਹਨ। ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਡੀਲਰ ਪੱਧਰ ‘ਤੇ ਹੀ ਮਨਜ਼ੂਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਡੀਲਰ ਵੱਲੋਂ ਹਾਈ ਸਕਿਓਰਿਟੀ ਨੰਬਰ ਪਲੇਟ (HSRP) ਦੀ ਪ੍ਰਵਾਨਗੀ ਵੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਲੋਕ ਈ-ਆਰਸੀ ਨੂੰ ਡਾਊਨਲੋਡ ਕਰਕੇ ਇਸਤੇਮਾਲ ਕਰ ਸਕਦੇ ਹਨ।

Exit mobile version