back to top
More
    HomePunjabਹੜ੍ਹ ਪ੍ਰਭਾਵਿਤ ਪੰਜਾਬੀਆਂ ਲਈ CM ਭਗਵੰਤ ਮਾਨ ਦੇ ਵੱਡੇ ਐਲਾਨ : ਸਫ਼ਾਈ,...

    ਹੜ੍ਹ ਪ੍ਰਭਾਵਿਤ ਪੰਜਾਬੀਆਂ ਲਈ CM ਭਗਵੰਤ ਮਾਨ ਦੇ ਵੱਡੇ ਐਲਾਨ : ਸਫ਼ਾਈ, ਮੈਡੀਕਲ ਕੈਂਪ ਤੇ ਪਸ਼ੂਆਂ ਦੀ ਸੰਭਾਲ ਦਾ ਪੂਰਾ ਖ਼ਰਚਾ ਸਰਕਾਰ ਦੇ ਸਿਰ…

    Published on

    ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਲਈ ਵੱਡੇ ਐਲਾਨ ਕੀਤੇ ਹਨ। ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੜ੍ਹ ਤੋਂ ਬਾਅਦ ਪਿੰਡਾਂ ਨੂੰ ਮੁੜ ਸਧਾਰਨ ਹਾਲਾਤਾਂ ‘ਚ ਲਿਆਂਦਾ ਜਾਵੇਗਾ ਅਤੇ ਇਸਦਾ ਪੂਰਾ ਖ਼ਰਚਾ ਸਰਕਾਰ ਵਲੋਂ ਕੀਤਾ ਜਾਵੇਗਾ


    ਪਿੰਡਾਂ ਵਿੱਚ ਸਫ਼ਾਈ ਮੁਹਿੰਮ

    • ਹਰ ਪਿੰਡ ਲਈ ਇੱਕ JCB, ਟਰੈਕਟਰ-ਟਰਾਲੀ ਅਤੇ ਮਜ਼ਦੂਰਾਂ ਦੀ ਵੱਖਰੀ ਟੀਮ ਮੁਹੱਈਆ ਕਰਵਾਈ ਜਾਵੇਗੀ।
    • ਹੜ੍ਹਾਂ ਨਾਲ ਰੁੜ੍ਹ ਕੇ ਆਇਆ ਸਾਰਾ ਮਲਬਾ ਸਰਕਾਰ ਦੇ ਖ਼ਰਚੇ ‘ਤੇ ਸਾਫ਼ ਕੀਤਾ ਜਾਵੇਗਾ।
    • ਇਸ ਤੋਂ ਬਾਅਦ ਹਰ ਪਿੰਡ ਵਿੱਚ ਫੌਗਿੰਗ ਕੀਤੀ ਜਾਵੇਗੀ ਤਾਂ ਜੋ ਕੋਈ ਬੀਮਾਰੀ ਨਾ ਫੈਲੇ।
    • ਇਸ ਮੁਹਿੰਮ ਲਈ ਸਰਕਾਰ ਨੇ 100 ਕਰੋੜ ਰੁਪਏ ਦਾ ਫੰਡ ਰੱਖਿਆ ਹੈ। ਹਰੇਕ ਪਿੰਡ ਨੂੰ ਇੱਕ ਲੱਖ ਰੁਪਏ ਟੋਕਨ ਵਜੋਂ ਦਿੱਤੇ ਜਾਣਗੇ, ਜਿਵੇਂ ਲੋੜ ਹੋਵੇਗੀ ਹੋਰ ਰਕਮ ਜਾਰੀ ਕੀਤੀ ਜਾਵੇਗੀ।
    • 24-25 ਸਤੰਬਰ ਤੱਕ ਸਫ਼ਾਈ ਦਾ ਕੰਮ ਪੂਰਾ ਕਰਨ ਦਾ ਟਾਰਗਟ ਅਤੇ 15 ਅਕਤੂਬਰ ਤੱਕ ਸਾਰੀਆਂ ਸਾਂਝੀਆਂ ਥਾਵਾਂ ਨੂੰ ਸਾਫ਼ ਕਰਨ ਦਾ ਵਾਅਦਾ

    ਮੈਡੀਕਲ ਸਹੂਲਤਾਂ

    • ਹੜ੍ਹ ਪ੍ਰਭਾਵਿਤ 2300 ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਜਾਣਗੇ।
    • 1707 ਪਿੰਡਾਂ ਵਿੱਚ ਜਿੱਥੇ ਲੋੜ ਹੋਵੇਗੀ, ਉੱਥੇ ਮੈਡੀਕਲ ਸਟਾਫ਼ ਅਤੇ ਡਾਕਟਰ ਹਮੇਸ਼ਾਂ ਉਪਲਬਧ ਰਹਿਣਗੇ।
    • ਸਰਕਾਰ ਵਲੋਂ 550 ਐਂਬੂਲੈਂਸਾਂ ਤਾਇਨਾਤ ਕੀਤੀਆਂ ਜਾਣਗੀਆਂ।
    • ਲੋਕਾਂ ਵਿੱਚ ਬੀਮਾਰੀਆਂ ਨੂੰ ਰੋਕਣ ਲਈ ਟੀਕਾਕਰਨ ਅਤੇ ਮੈਡੀਕਲ ਕੈਂਪਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ
    • ਕਿਸੇ ਵੀ ਸਿਹਤ ਸੰਬੰਧੀ ਸਮੱਸਿਆ ਲਈ ਲੋਕਾਂ ਨੂੰ ਲੋਕਲ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ।

    ਪਸ਼ੂਆਂ ਦੀ ਸੰਭਾਲ

    • ਕਰੀਬ ਢਾਈ ਲੱਖ ਪਸ਼ੂ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ।
    • ਹਰ ਪਿੰਡ ਵਿੱਚ ਵੈਟਰਨਰੀ ਡਾਕਟਰਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ।
    • ਪਸ਼ੂਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ

    ਖੇਤੀਬਾੜੀ ਤੇ ਰਾਹਤ

    • ਮੁੱਖ ਮੰਤਰੀ ਨੇ ਕਿਹਾ ਕਿ ਝੋਨਾ 15 ਦਿਨ ਪਹਿਲਾਂ ਹੀ ਮੰਡੀਆਂ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ
    • ਸਰਕਾਰੀ ਖ਼ਰੀਦ 16 ਸਤੰਬਰ ਤੋਂ ਸ਼ੁਰੂ ਹੋਵੇਗੀ
    • ਸਰਕਾਰੀ ਢਾਂਚੇ ਦੇ ਨੁਕਸਾਨ ਦੀ ਮੁਰੰਮਤ ਦਾ ਕੰਮ ਵੀ ਜਾਰੀ ਹੈ।

    CM ਮਾਨ ਦਾ ਭਰੋਸਾ

    ਭਗਵੰਤ ਮਾਨ ਨੇ ਕਿਹਾ –

    “ਅਸੀਂ ਇਕਜੁੱਟ ਹੋ ਕੇ ਕੁਦਰਤੀ ਆਫ਼ਤ ਦੇ ਖ਼ਿਲਾਫ਼ ਲੜੇ ਹਾਂ ਅਤੇ ਹੁਣ ਵੀ ਪੰਜਾਬ ਨੂੰ ਮੁੜ ਖੜ੍ਹਾ ਕਰਨ ਲਈ ਕੰਮ ਕਰ ਰਹੇ ਹਾਂ। ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਬਹੁਤ ਜਲਦੀ ਇਸ ਸੰਕਟ ਤੋਂ ਨਿਕਲ ਕੇ ਆਮ ਹਾਲਾਤਾਂ ਵਿੱਚ ਵਾਪਸ ਆ ਜਾਵਾਂਗੇ।”


    👉 ਇਸ ਐਲਾਨ ਨਾਲ ਸਪਸ਼ਟ ਹੋ ਗਿਆ ਹੈ ਕਿ ਹੜ੍ਹ ਤੋਂ ਬਾਅਦ ਪ੍ਰਭਾਵਿਤ ਲੋਕਾਂ ਦੀ ਸਫ਼ਾਈ, ਸਿਹਤ ਅਤੇ ਪਸ਼ੂਆਂ ਦੀ ਦੇਖਭਾਲ ਦਾ ਸਾਰਾ ਖ਼ਰਚਾ ਸਰਕਾਰ ਦੇ ਸਿਰ ਹੋਵੇਗਾ

    Latest articles

    ਪਵਿੱਤਰ ਸ਼ਹਿਰ ਅੰਮ੍ਰਿਤਸਰ ਦਾ ਦਿਲ ਕੂੜੇ-ਕਰਕਟ ਹੇਠ ਦਬਿਆ — ਗ਼ਲਤ ਪ੍ਰਬੰਧਨ ਨੇ ਕੀਤੀ ਹਾਲਤ ਖਰਾਬ…

    ਅੰਮ੍ਰਿਤਸਰ: ਪੰਜਾਬ ਸਰਕਾਰ ਜਲਦੀ ਹੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ 350ਵੇਂ...

    ਪੰਜਾਬ ’ਚ ਚਾਰ ਦਿਨਾਂ ਲਈ ਸ਼ਰਾਬ ਦੀ ਵਿਕਰੀ ’ਤੇ ਰੋਕ, ਤਰਨਤਾਰਨ ਉਪਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ…

    ਤਰਨਤਾਰਨ : ਤਰਨਤਾਰਨ ਵਿਧਾਨ ਸਭਾ ਹਲਕੇ ਵਿੱਚ ਹੋ ਰਹੀਆਂ ਉਪਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ...

    Punjab News: CM Bhagwant Mann ਦਾ SGPC ਤੇ ਤਿੱਖਾ ਹਮਲਾ — ਕਿਹਾ ਜੇ ਗੁਰਦੁਆਰਿਆਂ ਤੋਂ ਗੋਲਕਾਂ ਹਟਾ ਦਿੱਤੀਆਂ ਤਾਂ 95% ਅਕਾਲੀ ਮੈਂਬਰ ਖੁਦ ਹੀ...

    ਮੁਕਤਸਰ ਵਿੱਚ ਐਤਵਾਰ ਨੂੰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਸਮਾਰੋਹ ਦੌਰਾਨ ਪੰਜਾਬ ਦੇ ਮੁੱਖ...

    ਅੰਮ੍ਰਿਤਸਰ ਖ਼ਬਰ : ਧਾਰੀਵਾਲ ‘ਚ ਇਟਲੀ ਵਾਪਸੀ ਆਏ NRI ਮਲਕੀਤ ਸਿੰਘ ਦਾ ਗੋਲੀ ਮਾਰ ਕੇ ਕਤਲ — ਮਾਂ ਨੂੰ ਕੀਤੀ ਆਖ਼ਰੀ ਕਾਲ ਕਿਹਾ ਮੈਨੂੰ...

    ਅੰਮ੍ਰਿਤਸਰ ਦੇ ਰਾਜਾਸਾਂਸੀ ਖੇਤਰ ਅਧੀਨ ਆਉਂਦੇ ਪਿੰਡ ਧਾਰੀਵਾਲ 'ਚ ਵਾਪਰੀ ਇੱਕ ਦਹਿਸ਼ਤਜਨਕ ਘਟਨਾ ਨੇ...

    More like this

    ਪਵਿੱਤਰ ਸ਼ਹਿਰ ਅੰਮ੍ਰਿਤਸਰ ਦਾ ਦਿਲ ਕੂੜੇ-ਕਰਕਟ ਹੇਠ ਦਬਿਆ — ਗ਼ਲਤ ਪ੍ਰਬੰਧਨ ਨੇ ਕੀਤੀ ਹਾਲਤ ਖਰਾਬ…

    ਅੰਮ੍ਰਿਤਸਰ: ਪੰਜਾਬ ਸਰਕਾਰ ਜਲਦੀ ਹੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ 350ਵੇਂ...

    ਪੰਜਾਬ ’ਚ ਚਾਰ ਦਿਨਾਂ ਲਈ ਸ਼ਰਾਬ ਦੀ ਵਿਕਰੀ ’ਤੇ ਰੋਕ, ਤਰਨਤਾਰਨ ਉਪਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ…

    ਤਰਨਤਾਰਨ : ਤਰਨਤਾਰਨ ਵਿਧਾਨ ਸਭਾ ਹਲਕੇ ਵਿੱਚ ਹੋ ਰਹੀਆਂ ਉਪਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ...

    Punjab News: CM Bhagwant Mann ਦਾ SGPC ਤੇ ਤਿੱਖਾ ਹਮਲਾ — ਕਿਹਾ ਜੇ ਗੁਰਦੁਆਰਿਆਂ ਤੋਂ ਗੋਲਕਾਂ ਹਟਾ ਦਿੱਤੀਆਂ ਤਾਂ 95% ਅਕਾਲੀ ਮੈਂਬਰ ਖੁਦ ਹੀ...

    ਮੁਕਤਸਰ ਵਿੱਚ ਐਤਵਾਰ ਨੂੰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਸਮਾਰੋਹ ਦੌਰਾਨ ਪੰਜਾਬ ਦੇ ਮੁੱਖ...